adv-img
ਮੁੱਖ ਖਬਰਾਂ

ਠੇਕੇ 'ਤੇ ਰੱਖੇ ਸਫ਼ਾਈ ਕਰਮਚਾਰੀਆਂ ਨੂੰ ਬਿਨਾਂ ਨੋਟਿਸ 'ਤੇ ਕੱਢੇ ਜਾਣ ਖ਼ਿਲਾਫ਼ ਹੜਤਾਲ

By Ravinder Singh -- November 3rd 2022 05:45 PM
ਠੇਕੇ 'ਤੇ ਰੱਖੇ ਸਫ਼ਾਈ ਕਰਮਚਾਰੀਆਂ ਨੂੰ ਬਿਨਾਂ ਨੋਟਿਸ 'ਤੇ ਕੱਢੇ ਜਾਣ ਖ਼ਿਲਾਫ਼ ਹੜਤਾਲ

ਹੁਸ਼ਿਆਰਪੁਰ : ਨਗਰ ਕੌਂਸਲ ਗੜ੍ਹਸ਼ੰਕਰ ਵਿਖੇ ਠੇਕੇ ਉਤੇ ਰੱਖੇ ਸਫ਼ਾਈ ਕਰਮਚਾਰੀਆਂ ਨੂੰ ਬਿਨਾਂ ਕਿਸੇ ਨੋਟਿਸ ਉਤੇ ਨੌਕਰੀ ਤੋਂ ਕੱਢਣ ਦੇ ਰੋਸ ਵਜੋਂ  ਉਕਤ ਮੁਲਾਜ਼ਮਾਂ ਨੇ ਨਗਰ ਕੌਂਸਲ ਦੇ ਦਫ਼ਤਰ ਵਿਖੇ ਧਰਨਾ ਦੇਕੇ ਹੜਤਾਲ ਕਰ ਦਿੱਤੀ। ਸਫ਼ਾਈ ਕਰਮਚਾਰੀਆਂ ਦੀ ਹੜਤਾਲ 'ਚ ਪ੍ਰਣਵ ਕਿਰਪਾਲ ਕਾਂਗਰਸ ਆਗੂ, ਸੁਮੀਤ ਸੋਨੀ ਕੌਂਸਲਰ ਤੇ ਦੀਪਕ ਕੁਮਾਰ ਦੀਪਾ ਕੌਂਸਲਰ ਹੱਕ ਵਿੱਚ ਆਏ ਅਤੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਸਹੀ ਦੱਸਿਆ।


ਨਗਰ ਕੌਂਸਲ ਗੜ੍ਹਸ਼ੰਕਰ ਵਿਚ ਸਫ਼ਾਈ ਕਰਮਚਾਰੀਆਂ ਵੱਲੋਂ ਦਿੱਤੀ ਹੜਤਾਲ ਬਾਰੇ ਜਾਣਕਾਰੀ ਦਿੰਦੇ ਹੋਏ ਕਿਰਨ ਸੋਨੀ ਪ੍ਰਧਾਨ ਪੰਜਾਬ ਸੁਬਾਰਡੀਨੇਟਰ ਯੂਨੀਅਨ ਨੇ ਦੱਸਿਆ ਕਿ ਨਗਰ ਕੌਂਸਲ ਗੜ੍ਹਸ਼ੰਕਰ ਵਿਚ ਠੇਕੇ ਉਤੇ ਰੱਖੇ 29 ਸਫ਼ਾਈ ਕਰਮਚਾਰੀ ਜਿਹੜੇ ਕਿ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਬਿਨਾਂ ਕਿਸੇ ਨੋਟਿਸ ਦਿੱਤੇ ਕੱਢ ਦਿੱਤਾ ਗਿਆ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਉਹ ਸ਼ਹਿਰ ਦੀ ਸਫ਼ਾਈ ਦਾ ਕੰਮ ਬੰਦ ਕਰਕੇ ਉਨ੍ਹਾਂ ਵੱਲੋਂ ਨਗਰ ਕੌਂਸਲ ਗੜ੍ਹਸ਼ੰਕਰ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ : ਹਿਮਾਚਲ 'ਚ ਕੇਜਰੀਵਾਲ ਦੇ ਰੋਡ ਸ਼ੋਅ ਦੌਰਾਨ ਈਟੀਟੀ ਪਾਸ ਅਧਿਆਪਕਾਂ ਵੱਲੋਂ ਹੰਗਾਮਾ

ਉੱਧਰ ਇਸ ਸਬੰਧ ਵਿੱਚ ਕਾਂਗਰਸ ਆਗੂ ਪ੍ਰਣਵ ਕਿਰਪਾਲ, ਸੁਮੀਤ ਸੋਨੀ ਐਮਸੀ ਅਤੇ ਦੀਪਕ ਦੀਪਾ ਐਮਸੀ ਸਫ਼ਾਈ ਕਰਮਚਾਰੀਆਂ ਦੇ ਹੱਕ 'ਚ ਆਕੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਜਾਇਜ਼ ਦੱਸਿਆ। ਪ੍ਰਣਵ ਕਿਰਪਾਲ ਕਾਂਗਰਸ ਆਗੂ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਨੂੰ ਕੌਂਸਲਰਾਂ (ਐਮਸੀ) ਦੀ ਸਲਾਹ ਤੋਂ ਬਿਨਾਂ ਤੇ ਕਿਸੇ ਨੋਟਿਸ ਦਿੱਤੇ ਬਿਨਾਂ ਬੰਧੂਆ ਵਾਂਗ ਹਟਾ ਦਿੱਤਾ ਗਿਆ, ਜੋ ਕਿ ਸ਼ਰਮਸਾਰ ਹੈ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਤ੍ਰਿਬਕ ਦੱਤ ਨੇ ਕਿਹਾ ਉਕਤ ਮੁਲਾਜ਼ਮਾਂ ਨੂੰ ਠੇਕੇਦਾਰ ਨੇ ਰੱਖਿਆ ਹੋਇਆ ਹੈ ਤੇ ਮਸਲੇ ਨੂੰ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।

- PTC NEWS

adv-img
  • Share