Advertisment

ਸਿਨੇਮਾਘਰਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਕਿਹਾ- ਇਹ ਕੋਈ ਜਿੰਮ ਨਹੀਂ , ਜਿਥੇ ਪੌਸ਼ਟਿਕ ਭੋਜਨ ਮਿਲੇ

author-image
Pardeep Singh
Updated On
New Update
ਸਿਨੇਮਾਘਰਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਕਿਹਾ- ਇਹ ਕੋਈ ਜਿੰਮ ਨਹੀਂ , ਜਿਥੇ ਪੌਸ਼ਟਿਕ ਭੋਜਨ ਮਿਲੇ
Advertisment

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਿਨੇਮਾਘਰਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸੁਪਰੀਮ ਕੋਰਟ ਨੇ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਕਿਹਾ ਹੈ ਕਿ ਸਿਨੇਮਾ ਹਾਲ ਪ੍ਰਬੰਧਕਾਂ ਦੀ ਨਿੱਜੀ ਜਾਇਦਾਦ ਹੈ, ਇਸ ਲਈ ਉੱਥੇ ਹਾਲ ਦੇ ਮਾਲਕ ਦੀ ਮਰਜ਼ੀ ਹੀ ਚਲੇਗੀ।ਕੋਰਟ ਦਾ ਕਹਿਣਾ ਹੈ ਕਿ ਸਿਨੇਮਾ ਹਾਲ ਕੋਈ ਜਿਮ ਨਹੀਂ ਹੈ ਜਿੱਥੇ ਤੁਹਾਨੂੰ ਪੌਸ਼ਟਿਕ ਭੋਜਨ ਮਿਲੇਗਾ।

Advertisment

ਜੰਮੂ ਕਸ਼ਮੀਰ ਵਾਲੀ ਪਟੀਸ਼ਨ ਕੀਤੀ ਰੱਦ 

ਸੁਪਰੀਮ ਕੋਰਟ ਨੇ ਇਹ ਟਿੱਪਣੀ  ਜੰਮੂ-ਕਸ਼ਮੀਰ ਹਾਈ ਕੋਰਟ ਦੇ ਹੁਕਮਾਂ 'ਤੇ ਦਾਇਰ ਪਟੀਸ਼ਨ ਦੀ ਸੁਣਵਾਈ ਕਰਦੇ ਸਮੇਂ ਕਿਹਾ੍। ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਕੋਰਟ ਦਾ ਕਹਿਣਾ ਹੈ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਹਾਲ 'ਚ ਲਿਜਾਣ ਦੀ ਇਜਾਜ਼ਤ ਦੇਣਾ ਜਾ ਨਹੀ ਦੇਣਾ ਇਹ ਸਿਨੇਮਾਘਰਾਂ ਦੀ ਮਰਜੀ ਹੈ।

CJI ਨੇ ਕੀਤੀਆਂ ਟਿੱਪਣੀਆਂ

Advertisment

CJI ਨੇ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਕਿਹਾ ਹੈ ਕਿ  ਜੇਕਰ ਕੋਈ ਘਰੋਂ ਸਿਨੇਮਾ ਹਾਲ 'ਚ ਜਲੇਬੀ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਸਿਨੇਮਾ ਹਾਲ ਪ੍ਰਬੰਧਨ ਉਸ ਨੂੰ ਇਹ ਕਹਿ ਕੇ ਮਨ੍ਹਾ ਕਰ ਸਕਦਾ ਹੈ ਕਿ ਜੇਕਰ ਦਰਸ਼ਕ ਜਲੇਬੀ ਖਾਣ ਤੋਂ ਬਾਅਦ ਸੀਟ ਤੋਂ ਆਪਣੀਆਂ ਚਾਸਣੀ ਵਾਲੀਆਂ ਉਂਗਲਾਂ ਪੂੰਝਦਾ ਹੈ ਤਾਂ ਖਰਾਬ ਹੋਈ ਸੀਟ ਦੀ ਸਫਾਈ ਦਾ ਖਰਚਾ ਕੌਣ ਦੇਵੇਗਾ? ਸੁਪਰੀਮ ਕੋਰਟ ਨੇ ਪਟੀਸ਼ਨ ਉੱਤੇ ਬੜੀਆ ਰੌਚਿਕ ਟਿੱਪਣੀਆਂ ਕੀਤੀਆਂ ਹਨ।

ਕੀ ਸੀ ਪੂਰਾ ਮਾਮਲਾ

ਜੰਮੂ-ਕਸ਼ਮੀਰ ਹਾਈਕੋਰਟ ਦੇ 18 ਜੁਲਾਈ 2018 ਦੇ ਫੈਸਲੇ ਨੂੰ ਦੋ ਵਕੀਲਾਂ ਨੇ ਇੱਥੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਸਿਨੇਮਾ ਹਾਲ 'ਚ ਬਾਹਰੀ ਖਾਣ-ਪੀਣ ਦੀਆਂ ਵਸਤੂਆਂ ਲੈ ਕੇ ਜਾਣ 'ਤੇ ਪਾਬੰਦੀ ਵਾਲੇ ਨੋਟਿਸ ਚਿਪਕਾਏ ਗਏ ਸਨ। 

- PTC NEWS
supreme-court punjabi-news punjab-latest-news
Advertisment

Stay updated with the latest news headlines.

Follow us:
Advertisment