Swati Maliwal Attacks Atishi : 'ਜਿਸਦੇ ਮਾਪਿਆਂ ਨੇ ਅੱਤਵਾਦੀ ਅਫਜ਼ਲ ਗੁਰੂ ਨੂੰ ਫਾਂਸੀ ਤੋਂ ਬਚਾਉਣ ਦੀ ਕੀਤੀ ਸੀ ਕੋਸ਼ਿਸ਼, ਉਸ ਨੂੰ ਹੀ ਬਣਾ ਦਿੱਤਾ ਸੀਐੱਮ', ਸਵਾਤੀ ਮਾਲੀਵਾਲ ਦਾ ਵੱਡਾ ਹਮਲਾ
Swati Maliwal Attacks Atishi : ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣਨ ਜਾ ਰਹੀ ਆਤਿਸ਼ੀ 'ਤੇ ਉਨ੍ਹਾਂ ਦੀ ਹੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਵੱਡਾ ਦੋਸ਼ ਲਾਇਆ ਹੈ।
ਸਵਾਤੀ ਮਾਲੀਵਾਲ ਨੇ ਕਿਹਾ ਹੈ ਕਿ ਆਤਿਸ਼ੀ ਦੇ ਮਾਤਾ-ਪਿਤਾ ਅੱਤਵਾਦੀ ਅਫਜ਼ਲ ਗੁਰੂ ਨੂੰ ਫਾਂਸੀ ਤੋਂ ਬਚਾਉਣ ਲਈ ਲੜੇ ਸਨ। 13 ਮਈ ਨੂੰ ਕੇਜਰੀਵਾਲ ਦੀ ਰਿਹਾਇਸ਼ 'ਤੇ ਹੋਏ ਹਮਲੇ ਦਾ ਦੋਸ਼ ਲਗਾ ਕੇ ਬਾਗੀ ਬਣੀ ਮਾਲੀਵਾਲ ਨੇ ਇਸ ਨੂੰ ਦੇਸ਼ ਦੀ ਸੁਰੱਖਿਆ ਨਾਲ ਵੀ ਜੋੜਦਿਆਂ ਕਿਹਾ ਕਿ ਅੱਜ ਦਾ ਦਿਨ ਦਿੱਲੀ ਲਈ ਦੁਖਦਾਈ ਹੈ।
ਸਵਾਤੀ ਮਾਲੀਵਾਲ ਨੇ ਐਕਸ 'ਤੇ ਲਿਖਿਆ ਕਿ ਦਿੱਲੀ ਲਈ ਅੱਜ ਦਾ ਦਿਨ ਬਹੁਤ ਦੁਖਦਾਈ ਹੈ। ਅੱਜ ਉਸ ਔਰਤ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਜਿਸ ਦੇ ਪਰਿਵਾਰ ਨੇ ਅੱਤਵਾਦੀ ਅਫਜ਼ਲ ਗੁਰੂ ਨੂੰ ਫਾਂਸੀ ਤੋਂ ਬਚਾਉਣ ਲਈ ਲੰਬੀ ਲੜਾਈ ਲੜੀ ਸੀ। ਉਸ ਦੇ ਮਾਤਾ-ਪਿਤਾ ਨੇ ਅੱਤਵਾਦੀ ਅਫਜ਼ਲ ਗੁਰੂ ਨੂੰ ਬਚਾਉਣ ਲਈ ਮਾਣਯੋਗ ਰਾਸ਼ਟਰਪਤੀ ਨੂੰ ਰਹਿਮ ਦੀਆਂ ਅਪੀਲਾਂ ਲਿਖੀਆਂ। ਉਸ ਮੁਤਾਬਿਕ ਅਫਜ਼ਲ ਗੁਰੂ ਬੇਕਸੂਰ ਸੀ ਅਤੇ ਉਸ ਨੂੰ ਸਿਆਸੀ ਸਾਜ਼ਿਸ਼ ਤਹਿਤ ਫਸਾਇਆ ਗਿਆ ਸੀ। ਭਾਵੇਂ ਆਤਿਸ਼ੀ ਮਾਰਲੇਨਾ ਮਹਿਜ਼ 'ਡੰਮੀ ਸੀਐਮ' ਹੈ, ਫਿਰ ਵੀ ਇਹ ਮੁੱਦਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਰੱਬ ਦਿੱਲੀ ਦੀ ਰਾਖੀ ਕਰੇ!
ਇਸ ਤੋਂ ਇਲਾਵਾ ਆਪਣੀ ਪੋਸਟ ਦੇ ਨਾਲ ਮਾਲੀਵਾਲ ਨੇ ਆਤਿਸ਼ੀ ਦੀ ਉਸਦੇ ਮਾਤਾ-ਪਿਤਾ ਨਾਲ ਤਸਵੀਰ, ਕਥਿਤ ਤੌਰ 'ਤੇ ਰਹਿਮ ਦੀ ਅਪੀਲ ਦਾ ਹਿੱਸਾ, ਅਤੇ ਇੱਕ ਵੀਡੀਓ ਵੀ ਪੋਸਟ ਕੀਤੀ ਹੈ। ਮਾਲੀਵਾਲ ਵੱਲੋਂ ਸ਼ੇਅਰ ਕੀਤੀ ਵੀਡੀਓ ਕਲਿੱਪ ਵਿੱਚ ਤ੍ਰਿਪਤੀ ਵਾਹੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਅਫਜ਼ਲ ਗੁਰੂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਸੀ।
दिल्ली के लिए आज बहुत दुखद दिन है। आज दिल्ली की मुख्यमंत्री एक ऐसी महिला को बनाया जा रहा है जिनके परिवार ने आतंकवादी अफ़ज़ल गुरु को फांसी से बचाने की लंबी लड़ाई लड़ी।
उनके माता पिता ने आतंकी अफ़ज़ल गुरु को बचाने के लिए माननीय राष्ट्रपति को दया याचिकाऐं लिखी।
उनके हिसाब से… pic.twitter.com/SbllONqVP0 — Swati Maliwal (@SwatiJaiHind) September 17, 2024
ਭਾਜਪਾ ਆਗੂ ਵੀ ਆਤਿਸ਼ੀ ਦੇ ਮਾਤਾ-ਪਿਤਾ 'ਤੇ ਅਫਜ਼ਲ ਗੁਰੂ ਲਈ ਲੜਨ ਦਾ ਦੋਸ਼ ਵੀ ਲਗਾ ਰਹੇ ਹਨ। ਬੀਜੇਪੀ ਨੇਤਾ ਕਪਿਲ ਮਿਸ਼ਰਾ ਨੇ ਐਕਸ 'ਤੇ ਇੱਕ ਪੋਸਟ ਲਿਖ ਕੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪਿਛਲੇ ਦਰਵਾਜ਼ੇ ਰਾਹੀਂ ਦਿੱਲੀ 'ਤੇ ਨਕਸਲੀ ਮਾਨਸਿਕਤਾ ਥੋਪਣ ਦਾ ਪਾਪ ਕਰ ਰਿਹਾ ਹੈ। ਹਾਲ ਹੀ 'ਚ ਪੱਤਰਕਾਰ ਤੋਂ ਭਾਜਪਾ ਦੇ ਬੁਲਾਰੇ ਪ੍ਰਦੀਪ ਭੰਡਾਰੀ ਨੇ ਵੀ ਆਤਿਸ਼ੀ 'ਤੇ ਇਹ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ, 'ਇੱਕ ਸਮਾਂ ਸੀ ਜਦੋਂ ਆਤਿਸ਼ੀ ਦਾ ਪਰਿਵਾਰ ਅਫਜ਼ਲ ਗੁਰੂ ਦੀ ਫਾਂਸੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ।'
- PTC NEWS