Tarn Taran ਪੁਲਿਸ ਨੇ ਲੰਡਾ ਹਰੀਕੇ ਗਿਰੋਹ ਦੇ 5 ਗੁਰਗਿਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ
Tarn Taran News : ਤਰਨਤਾਰਨ ਪੁਲਿਸ ਵੱਲੋਂ ਗੈਂਗਸਟਰ ਲੰਡਾਂ ਹਰੀਕੇ ਗੈਂਗ ਲਈ ਕੰਮ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਫੜੇ ਗਏ ਬਦਮਾਸ਼ਾਂ ਕੋਲੋਂ ਤਿੰਨ ਪਿਸਟਲ ਬਰਾਮਦ ਕੀਤੇ ਹਨ। ਫੜੇ ਗਏ ਬਦਮਾਸ਼ਾਂ ਵਿੱਚੋਂ ਇੱਕ ਨਬਾਲਿਗ ਵੀ ਸ਼ਾਮਲ ਹੈ।
ਬਾਕੀ ਫੜੇ ਗਏ ਬਦਮਾਸ਼ਾਂ ਦੀ ਪਹਿਚਾਣ ਭਿਖੀਵਿੰਡ ਵਾਸੀ ਗੁਰਵਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਅਤੇ ਪਿੰਡ ਜੋਹਲ ਢਾਏ ਵਾਲਾ ਵਾਸੀ ਅਮ੍ਰਿਤਪਾਲ ਸਿੰਘ ਤੇ ਜਾਮਾਰਾਏ ਵਾਸੀ ਜਸਵਿੰਦਰ ਸਿੰਘ ਵੱਜੋਂ ਹੋਈ ਹੈ। ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਉਕਤ ਬਦਮਾਸ਼ਾਂ ਵੱਲੋਂ ਡ੍ਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਤੋਂ ਇਲਾਵਾ ਸਮਗਲਿੰਗ ਦਾ ਕੰਮ ਕਰਨ ਦੇ ਨਾਲ ਲੋਕਾਂ ਨੂੰ ਡਰਾ ਧਮਕਾ ਫਿਰੋਤੀ ਦੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਸਨ।
ਐਸਐਸਪੀ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਵਿੱਚ ਪਤਾ ਚੱਲਿਆ ਹੈ ਕਿ ਇਹ ਆਉਣ ਵਾਲੇ ਦਿਨਾਂ ਵਿੱਚ ਇੱਕ ਟਾਰਗੇਟ ਕਲਿੰਗ ਨੂੰ ਵੀ ਅੰਜਾਮ ਦੇਣ ਵਾਲੇ ਸਨ। ਐਸਐਸਪੀ ਡਾਕਟਰ ਗਰੇਵਾਲ ਨੇ ਦੱਸਿਆ ਕਿ ਉਕਤ ਲੋਕਾਂ ਦਾ ਰਿਮਾਂਡ ਹਾਸਲ ਕਰਕੇ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
- PTC NEWS