Home
ਦੇਸ਼
ਤਰੁਣ ਚੁੱਘ ਦੀ ਰਾਜ ਸਭਾ ਵਿੱਚ ਐਂਟਰੀ, ਮੱਧ ਪ੍ਰਦੇਸ਼ ਤੋਂ ਬਿਨਾ ਮੁਕਾਬਲੇ ਚੁਣੇ ਗਏ ਮੈਂਬਰ
ਤਰੁਣ ਚੁੱਘ ਦੀ ਰਾਜ ਸਭਾ ਵਿੱਚ ਐਂਟਰੀ, ਮੱਧ ਪ੍ਰਦੇਸ਼ ਤੋਂ ਬਿਨਾ ਮੁਕਾਬਲੇ ਚੁਣੇ ਗਏ ਮੈਂਬਰ
Tarun Chugh elected Rajya Sabha member: ਭਾਜਪਾ ਨੇ ਰਾਜ ਸਭਾ ਵਿਚ ਮੱਧ ਪ੍ਰਦੇਸ਼ ਕੋਟੇ ਦੀਆਂ ਤਿੰਨੋਂ ਸੀਟਾਂ ਜਿੱਤ ਲਈਆਂ ਹਨ।
ਤਰੁਣ ਚੁੱਘ ਦੀ ਰਾਜ ਸਭਾ ਵਿੱਚ ਐਂਟਰੀ, ਮੱਧ ਪ੍ਰਦੇਸ਼ ਤੋਂ ਬਿਨਾ ਮੁਕਾਬਲੇ ਚੁਣੇ ਗਏ ਮੈਂਬਰ
Tarun Chugh elected Rajya Sabha member: ਭਾਜਪਾ ਨੇ ਰਾਜ ਸਭਾ ਵਿਚ ਮੱਧ ਪ੍ਰਦੇਸ਼ ਕੋਟੇ ਦੀਆਂ ਤਿੰਨੋਂ ਸੀਟਾਂ ਜਿੱਤ ਲਈਆਂ ਹਨ। ਰਿਟਰਨਿੰਗ ਅਫ਼ਸਰ ਅਰਵਿੰਦ ਸ਼ਰਮਾ ਨੇ ਵੀਰਵਾਰ ਨੂੰ ਦੁਪਹਿਰ ਲਗਭਗ 3:30 ਵਜੇ ਰਜਨੀਸ਼ ਅਗਰਵਾਲ, ਤਰੁਣ ਚੁੱਘ ਅਤੇ ਮਹੇਸ਼ ਕੇਵਟ ਨੂੰ ਚੋਣ ਸਰਟੀਫਿਕੇਟ ਦੇ ਦਿੱਤੇ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਾਂਗਰਸ ਉਮੀਦਵਾਰ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀ ਕਾਂਗਰਸ ਦੀ ਪਟੀਸ਼ਨ 'ਤੇ ਸੁਣਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ। ਚੋਣ ਕਮਿਸ਼ਨ ਨੇ ਵੀ ਇਸ ਮਾਮਲੇ 'ਤੇ ਕੋਈ ਫੈਸਲਾ ਜਾਰੀ ਨਹੀਂ ਕੀਤਾ ਹੈ। ਇਸ ਤੋਂ ਬਾਅਦ ਤਿੰਨੋਂ ਸੀਟਾਂ 'ਤੇ ਭਾਜਪਾ ਦੀ ਜਿੱਤ ਦੀ ਪੁਸ਼ਟੀ ਹੋ ਗਈ।
- PTC NEWS