Advertisment

ਮੈਕਸੀਕੋ 'ਚ ਭਿਆਨਕ ਬੱਸ ਹਾਦਸਾ, ਚਾਰ ਬੱਚਿਆਂ ਸਮੇਤ 15 ਲੋਕਾਂ ਦੀ ਮੌਤ, 47 ਜ਼ਖ਼ਮੀ

author-image
Pardeep Singh
Updated On
New Update
ਮੈਕਸੀਕੋ 'ਚ ਭਿਆਨਕ ਬੱਸ ਹਾਦਸਾ, ਚਾਰ ਬੱਚਿਆਂ ਸਮੇਤ 15 ਲੋਕਾਂ ਦੀ ਮੌਤ, 47 ਜ਼ਖ਼ਮੀ
Advertisment

ਅਮਰੀਕਾ: ਉੱਤਰੀ ਅਮਰੀਕੀ ਦੇ ਮੈਕਸੀਕੋ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਪੈਸੀਫਿਕ ਤੱਟੀ ਰਾਜ ਨਾਇਰਿਟ ਵਿੱਚ ਇੱਕ ਹਾਈਵੇਅ ਉੱਤੇ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਦੇ ਪਲਟ ਜਾਣ ਕਾਰਨ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 47 ਲੋਕ ਜ਼ਖਮੀ ਹੋ ਗਏ।  ਉਨ੍ਹਾਂ ਦੱਸਿਆ ਕਿ ਸਾਰੇ ਯਾਤਰੀ ਸੂਬੇ ਦੇ ਲਿਓਨ ਸ਼ਹਿਰ ਦੇ ਰਹਿਣ ਵਾਲੇ ਹਨ।

ਮੁਤਾਬਕ ਬੱਸ ਹਾਦਸੇ ਵਿੱਚ ਮਾਰੇ ਗਏ 15 ਲੋਕਾਂ ਵਿੱਚ ਚਾਰ ਬੱਚੇ ਵੀ ਸ਼ਾਮਲ ਹਨ। ਦੱਸ ਦਈਏ ਕਿ ਇਹ ਹਾਦਸਾ ਅਮਰੀਕਾ ਦੀ ਸਰਹੱਦ ਤੋਂ ਕਰੀਬ 650 ਮੀਲ ਦੱਖਣ 'ਚ ਸਥਿਤ ਨਾਇਰਿਟ ਸੂਬੇ 'ਚ ਵਾਪਰਿਆ ਹੈ।

ਮੀਡੀਆ ਰਿਪੋਰਟਸ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਨੂੰ ਇੱਕ ਪੇਂਡੂ ਸੜਕ 'ਤੇ ਵਾਪਰੀ, ਅਤੇ ਬੱਸ ਵਿੱਚ ਸਵਾਰ ਸਾਰੇ ਲੋਕ ਗੁਆਨਾਜੁਆਟੋ ਰਾਜ ਦੇ ਲਿਓਨ ਸ਼ਹਿਰ ਦੇ ਰਹਿਣ ਵਾਲੇ ਸਨ। ਪੁਲਿਸ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

- PTC NEWS
latest-news punjabi-news bus-accident
Advertisment

Stay updated with the latest news headlines.

Follow us:
Advertisment