Advertisment

ਪ੍ਰਸ਼ਾਸਨ ਵੱਲੋਂ ਅਸਲਾ ਲਾਇਸੰਸ ਦੀ ਸਮੀਖਿਆ ਵੱਡੇ ਪੱਧਰ 'ਤੇ ਜਾਰੀ

author-image
Ravinder Singh
Updated On
New Update
ਪ੍ਰਸ਼ਾਸਨ ਵੱਲੋਂ ਅਸਲਾ ਲਾਇਸੰਸ ਦੀ ਸਮੀਖਿਆ ਵੱਡੇ ਪੱਧਰ 'ਤੇ ਜਾਰੀ
Advertisment

ਹੁਸ਼ਿਆਰਪੁਰ : ਪੰਜਾਬ 'ਚ ਬੀਤੇ ਦਿਨੀਂ ਲਗਾਤਾਰ ਹੋਈਆਂ ਵੱਡੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਹੁਣ ਐਕਸ਼ਨ ਮੋਡ ਵਿਚ ਨਜ਼ਰ ਆ ਰਹੀ ਹੈ। ਸੂਬਾ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਓੁੱਚ ਅਧਿਕਾਰੀਆਂ ਨੂੰ ਜ਼ਿਲ੍ਹੇ ਭਰ ਦੇ ਲਾਇਸੰਸੀ ਅਸਲਿਆਂ ਨੂੰ ਰਿਵਿਊ ਕਰਕੇ ਰਿਪੋਰਟ ਤਿਆਰ ਕਰਨ ਤੇ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਤੇ ਖੁੱਲ੍ਹ ਦਿੱਤੀ ਗਈ ਹੈ। ਇਸ ਹੁਕਮਾਂ ਅਧੀਨ ਹੁਸ਼ਿਆਰਪੁਰ ਸ਼ਹਿਰ ਦੇ ਤਮਾਮ ਗੰਨ ਹਾਊਸ ਤੇ ਖ਼ੁਦ ਉੱਚ ਅਧਿਾਕਰੀ ਪਹੁੰਚ ਕਰਕੇ ਅਸਲੇ ਤੇ ਉਨ੍ਹਾਂ ਦੇ ਜਾਰੀ ਹੋਏ ਲਾਇਸੰਸਾਂ ਦੀ ਜਾਣਕਾਰੀ ਤੇ ਜਾਂਚ ਵਿੱਚ ਜੁਟ ਗਏ ਹਨ।

Advertisment



ਪੁਲਿਸ ਵੱਲੋਂ ਵੱਡੇ ਪੱਧਰ ਉਤੇ ਪ੍ਰਸ਼ਾਸਨ ਵੱਲੋਂ ਅਸਲਾ ਲਾਇਸੰਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਸ ਮੌਕੇ ਓੁੱਚ ਅਧਿਾਕਾਰੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਭਰ ਵਿਚ ਹੋਈਆਂ ਵਾਰਦਾਤਾਂ ਦੇ ਮੱਦੇਨਜ਼ਰ ਤੇ ਭਵਿੱਖ ਵਿਚ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਦੇ ਮਕਸਦ ਨਾਲ ਜੋ ਹੁਕਮ ਸਰਕਾਰ ਵੱਲੋਂ ਆਏ ਹਨ।



ਉਸ ਤਹਿਤ ਅਸਲੇ ਦੀਆਂ ਦੁਕਾਨਾਂ ਉਤੇ ਪਹੁੰਚ ਕਰਕੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਲਾਇਸੰਸ ਕਿਸਨੂੰ ਤੇ ਕਿਹੜੇ ਹਾਲਾਤ ਕਾਰਨ ਜਾਰੀ ਹੋਏ ਸਨ। ਇਸ ਤੋਂ ਇਲਾਵਾ ਉਨ੍ਹਾਂ ਲਾਇਸੰਸੀ ਅਸਲੇ ਨਾਲ ਸੋਸ਼ਲ ਮੀਡੀਆ ਉਤੇ ਤਸਵੀਰਾਂ ਜਾਂ ਵੀਡੀਓਜ਼ ਅਪਲੋਡ ਕਰਨ ਵਾਲਿਆਂ ਨੂੰ ਵੀ ਤਾੜਨਾ ਕੀਤੀ ਕਿ ਜੇ ਅਸਲੇ ਦੀ ਇਸ ਤਰ੍ਹਾਂ ਨੁਮਾਇਸ਼ ਕਰਦਾ ਪ੍ਰਸ਼ਾਸਨ ਦੀ ਨਜ਼ਰੀ ਪਿਆ ਜਾਂ ਕੋਈ ਸ਼ਿਕਾਇਤ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਵਿਵਾਦਤ ਫਿਲਮ 'ਮਸੰਦ' ਦੇ ਨਿਰਮਾਤਾਵਾਂ ਨੇ ਜਿੱਤਿਆ ਮੁਕੱਦਮਾ, ਸ਼ੁਕਰਵਾਰ ਨੂੰ ਹੋਵੇਗੀ ਰਿਲੀਜ਼

- PTC NEWS
crimenewsnews weapon-license review
Advertisment

Stay updated with the latest news headlines.

Follow us:
Advertisment