Advertisment

ਸੀਐਮ ਹੈਲੀਪੈਡ ਨੇੜਿਓਂ ਮਿਲਿਆ ਬੰਬ ਸੁਰੱਖਿਆ ਦੇ ਮੱਦੇਨਜ਼ਰ ਫ਼ੌਜ ਦੇ ਚੰਡੀਮੰਦਿਰ ਕੈਂਪ 'ਚ ਭੇਜਿਆ

author-image
Ravinder Singh
Updated On
New Update
ਸੀਐਮ ਹੈਲੀਪੈਡ ਨੇੜਿਓਂ ਮਿਲੇ ਬੰਬ ਸੁਰੱਖਿਆ ਦੇ ਮੱਦੇਨਜ਼ਰ ਫ਼ੌਜ ਦੇ ਚੰਡੀਮੰਦਿਰ ਕੈਂਪ 'ਚ ਭੇਜਿਆ
Advertisment

ਚੰਡੀਗੜ੍ਹ : ਚੰਡੀਗੜ੍ਹ ਵਿੱਚ ਮੁੱਖ ਮੰਤਰੀ ਹੈਲੀਪੈਡ ਨੇੜੇ ਰਾਜਿੰਦਰਾ ਪਾਰਕ ​​ਸੈਕਟਰ 2 ਵਿੱਚ ਅੰਬਾਂ ਦੇ ਬਾਗ ਵਿੱਚ ਮਿਲੇ ਬੰਬ ਨੂੰ ਨਕਾਰਾ ਕਰਨ ਲਈ ਫੌਜ ਆਪਣੇ ਨਾਲ ਫ਼ੌਜੀ ਕੈਂਪ ਵਿਚ ਲੈ ਗਈ ਹੈ। ਫ਼ੌਜ ਸਵੇਰੇ ਹੀ ਇੱਥੇ ਪਹੁੰਚ ਗਈ ਸੀ। ਇਸ ਤੋਂ ਬਾਅਦ ਬੰਬ ਦੀ ਰੋਬੋਟਿਕ ਜਾਂਚ ਕੀਤੀ ਗਈ। ਪਹਿਲਾਂ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਇਸ ਨੂੰ ਇਥੇ ਨਕਾਰਾ ਕੀਤਾ ਜਾਵੇਗਾ। ਫ਼ੌਜੀ ਅਧਿਕਾਰੀਆਂ ਨੇ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਫ਼ੈਸਲਾ ਬਦਲ ਲਿਆ ਤੇ ਬੰਬ ਨੂੰ ਸੁਰੱਖਿਅਤ ਜਿਪਸੀ 'ਚ ਰੱਖ ਕੇ ਚੰਡੀਮੰਦਰ ਲਈ ਰਵਾਨਾ ਹੋ ਗਏ।

Advertisment





ਇਹ ਬੰਬ ਸੋਮਵਾਰ ਦੁਪਹਿਰ ਨੂੰ ਮਿਲਿਆ ਸੀ। ਜਿਸ ਤੋਂ ਬਾਅਦ ਫ਼ੌਜ ਦੀ ਟੀਮ ਨੂੰ ਬੁਲਾਇਆ ਗਿਆ। ਫ਼ੌਜ ਦੇ ਚੰਡੀ ਮੰਦਿਰ ਸਥਿਤ ਪੱਛਮੀ ਕਮਾਂਡ ਦੇ 2 ਕਰਨਲ ਨੇ ਪੂਰੀ ਕਾਰਵਾਈ ਦੀ ਅਗਵਾਈ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਹ ਵੀਵੀਆਈਪੀ ਇਲਾਕਾ ਹੋਣ ਕਾਰਨ ਇੱਥੇ ਬੰਬ ਨੂੰ ਨਕਾਰਾ ਕਰਨ ਦਾ ਫ਼ੈਸਲਾ ਬਦਲਿਆ ਗਿਆ ਹੈ। ਕਿਉਂਕਿ ਇਸ ਜਗ੍ਹਾ ਦੇ ਆਸ-ਪਾਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀਆਂ ਸਰਕਾਰੀ ਰਿਹਾਇਸ਼ਾਂ ਹਨ।

ਜਿਸ ਥਾਂ ਤੋਂ ਇਹ ਬੰਬ ਮਿਲਿਆ ਹੈ, ਉਸ ਤੋਂ ਕੁਝ ਦੂਰੀ 'ਤੇ ਹੈਲੀਪੈਡ ਹੈ। ਜਿੱਥੇ ਦੋਵਾਂ ਮੁੱਖ ਮੰਤਰੀਆਂ ਦੇ ਹੈਲੀਕਾਪਟਰ ਲੈਂਡ ਕਰਦੇ ਹਨ। ਇਸ ਕਾਰਨ ਜਿਉਂਦਾ ਬੰਬ ਮਿਲਦੇ ਹੀ ਚੰਡੀਗੜ੍ਹ ਪੁਲਿਸ 'ਚ ਹੜਕੰਪ ਮਚ ਗਿਆ। ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਤੁਰੰਤ ਮੌਕੇ 'ਤੇ ਪਹੁੰਚ ਗਏ।

Advertisment

ਇਹ ਵੀ ਪੜ੍ਹੋ: ਗ੍ਰਾਂਟ ਜਾਰੀ ਕਰਨ 'ਚ 9 ਸਾਲਾਂ ਦੀ ਦੇਰੀ 'ਤੇ ਪੰਜਾਬ ਸਰਕਾਰ ਨੂੰ 10 ਲੱਖ ਦਾ ਜੁਰਮਾਨਾ

ਮਾਹਿਰਾਂ ਦੇ ਮੁਤਾਬਕ ਜੇ ਇਹ ਜ਼ਿੰਦਾ ਬੰਬ ਹੈ ਤਾਂ ਸਟਰਾਈਕ ਦੀ ਸਥਿਤੀ 'ਚ ਇਹ ਫਟ ਸਕਦਾ ਹੈ। ਪਹਿਲਾਂ ਵੀ ਅਜਿਹੀਆਂ ਉਦਾਹਰਣਾਂ ਸਾਹਮਣੇ ਆਈਆਂ ਹਨ, ਜਦੋਂ ਕਬਾੜ 'ਚ ਖ਼ਰੀਦੇ ਅਜਿਹੇ ਬੰਬ ਨੂੰ ਤੋੜਨ ਲਈ ਹਥੌੜੇ ਜਾਂ ਹੋਰ ਭਾਰੀ ਵਸਤੂ ਨਾਲ ਮਾਰਿਆ ਗਿਆ ਤਾਂ ਉਹ ਫਟ ਗਿਆ। ਇਸ ਕਾਰਨ ਪੁਲਿਸ ਟੀਮਾਂ ਪੂਰੀ ਚੌਕਸੀ ਵਰਤ ਰਹੀਆਂ ਹਨ।



ਬੀਤੀ ਰਾਤ ਬੰਬ ਹੋਣ ਕਾਰਨ ਪੁਲਿਸ ਨੇ ਤੁਰੰਤ ਇਸ ਨੂੰ ਫਾਈਬਰ ਦੇ ਡਰੰਮ ਵਿੱਚ ਪਾ ਦਿੱਤਾ। ਇਸ ਦੇ ਆਲੇ-ਦੁਆਲੇ ਰੇਤ ਦੀਆਂ ਬੋਰੀਆਂ ਰੱਖ ਦਿੱਤੀਆਂ ਸਨ। ਮਾਹਿਰਾਂ ਮੁਤਾਬਕ ਜੇ ਇਹ ਬੰਬ ਫਟਦਾ ਹੈ ਤਾਂ ਇਹ ਆਲੇ-ਦੁਆਲੇ ਦੇ 100 ਮੀਟਰ ਦੇ ਖੇਤਰ ਨੂੰ ਤਬਾਹ ਕਰ ਸਕਦਾ ਹੈ।

- PTC NEWS
indian-army bomb-defused cm-residence-bomb
Advertisment

Stay updated with the latest news headlines.

Follow us:
Advertisment