Advertisment

ਮੋਟਰਸਾਈਕਲ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਭਿਆਨਕ ਅੱਗ, ਦਿਓਰ-ਭਰਜਾਈ ਜਿੰਦਾ ਸੜੇ

author-image
Ravinder Singh
Updated On
New Update
ਮੋਟਰਸਾਈਕਲ ਨਾਲ ਟੱਕਰ ਮਗਰੋਂ ਬੱਸ ਬਣੀ ਅੱਗ ਦਾ ਗੋਲਾ
Advertisment

ਬਠਿੰਡਾ : ਸਾਲਾਸਰ ਤੋਂ ਆ ਰਹੀ ਨਿੱਜੀ ਬੱਸ ਦੀ ਮੋਟਰਸਾਈਕਲ ਨਾਲ ਭਿਆਨਕ ਟੱਕਰ ਹੋ ਗਈ। ਇਸ ਮਗਰੋਂ ਬੱਸ ਦੂਰ ਤੱਕ ਮੋਟਰਸਾਈਕਲ ਨੂੰ ਘੜੀਸਦੀ  ਲੈ ਗਈ।  ਇਹ ਹਾਦਸਾ ਬਠਿੰਡਾ-ਡੱਬਵਾਲੀ ਰੋਡ ਉਤੇ ਵਾਪਰਿਆ।

Advertisment




Advertisment

ਜਾਣਕਾਰੀ ਅਨੁਸਾਰ ਜਦੋਂ ਦੀ ਬੱਸ ਮਸਾਣਾ ਨੇੜੇ ਪੁੱਜੀ ਤਾਂ ਬੁਲਟ ਮੋਟਰਸਾਈਕਲ ਨਾਲ ਟੱਕਰ ਹੋ ਗਈ। ਮੋਟਰਸਾਈਕਲ ਬੱਸ ਦੇ ਹੇਠਲੇ ਹਿੱਸੇ ਵਿੱਚ ਫਸ ਗਿਆ। ਇਸ ਮਗਰੋਂ ਮੋਟਰਸਾਈਕਲ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਬੱਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਪਰ ਰਾਹਤ ਦੀ ਖ਼ਬਰ ਇਹ ਰਹੀ ਕਿ ਬੱਸ ਵਿੱਚ ਬੈਠੀਆਂ ਸਵਾਰੀਆਂ ਤੇਜ਼ੀ ਨਾਲ ਉਤਰ ਗਈਆਂ। ਹਾਦਸੇ 'ਚ ਮਰਨ ਵਾਲੇ ਲੋਕਾਂ ਦੀ ਪਹਿਚਾਣ ਨਵਪ੍ਰੀਤ ਅਤੇ ਰੇਖਾ ਪਿੰਡ ਪਥਰਾਲਾ ਵਜੋਂ ਹੋਈ ਹੈ। ਇਹ ਦੋਵੇਂ ਰਿਸ਼ਤੇ 'ਚ ਦਿਉਰ ਤੇ ਭਰਜਾਈ ਸਨ।

 ਹਾਲਾਂਕਿ ਇਹ ਟੱਕਰ ਕਿਵੇਂ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਜਦੋਂ ਕਿ ਟੱਕਰ ਤੋਂ ਬਾਅਦ ਪਹਿਲੀ ਬੱਸ ਦੇ ਇੰਜਣ 'ਚੋਂ ਥੋੜ੍ਹਾ ਜਿਹਾ ਧੂੰਆਂ ਨਿਕਲਣ ਲੱਗਾ। ਇਸ ਤੋਂ ਬਾਅਦ ਡਰਾਈਵਰ ਨੇ ਬੱਸ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਉਤਾਰ ਦਿੱਤਾ ਪਰ ਇਸ ਦੌਰਾਨ ਅੱਗ ਕਾਫੀ ਭੜਕ ਗਈ। । ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਬਠਿੰਡਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਰਵਾਨਾ ਹੋ ਗਈ, ਜੋ ਕਰੀਬ 20 ਮਿੰਟ ਬਾਅਦ ਮੌਕੇ 'ਤੇ ਪਹੁੰਚੀ। ਜਦੋਂਕਿ ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ ਬੁਝਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਡੀਐਸਪੀ ਬਠਿੰਡਾ ਦਿਹਾਤੀ ਨਰਿੰਦਰ ਸਿੰਘ ਤੇ ਪੁਲਿਸ ਟੀਮ ਅਗਲੇਰੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖਿਆ 'ਕੁੱਤਾ', ਅਧਿਕਾਰੀਆਂ ਨੂੰ ਲੱਗਾ 'ਭੌਂਕਣ', ਦੇਖੋ ਵੀਡੀਓ



- PTC NEWS
latestnews road-accidents bus-fire
Advertisment

Stay updated with the latest news headlines.

Follow us:
Advertisment