adv-img
ਮੁੱਖ ਖਬਰਾਂ

ਏਐਸਆਈ ਸਤੀਸ਼ ਕੁਮਾਰ ਦੀ ਖ਼ੁਦਕੁਸ਼ੀ ਦਾ ਮਾਮਲਾ ਹਾਈ ਕੋਰਟ ਪੁੱਜਿਆ

By Ravinder Singh -- November 21st 2022 04:34 PM
ਏਐਸਆਈ ਸਤੀਸ਼ ਕੁਮਾਰ ਦੀ ਖ਼ੁਦਕੁਸ਼ੀ ਦਾ ਮਾਮਲਾ ਹਾਈ ਕੋਰਟ ਪੁੱਜਿਆ

ਚੰਡੀਗੜ੍ਹ : ਹੁਸ਼ਿਆਰਪੁਰ ਦੇ ਹਰਿਆਣਾ ਦੇ ਪੁਲਿਸ ਸਟੇਸ਼ਨ ਵਿਚ ਏਐਸਆਈ ਸਤੀਸ਼ ਕੁਮਾਰ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਪੰਜਾਬ-ਹਰਿਆਣਾ ਹਾਈ ਕੋਰਟ ਪੁੱਜ ਗਿਆ ਹੈ। ਹਾਈ ਕੋਰਟ ਵਿਚ ਜਲੰਧਰ ਰੇਂਜ ਦੇ ਡੀਆਈਜੀ ਨੂੰ ਸਟੇਟਸ ਰਿਪੋਰਟ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮ੍ਰਿਤਕ ਸਤੀਸ਼ ਕੁਮਾਰ ਦੇ ਭਰਾ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਲਈ ਹਾਈ ਕੋਰਟ ਦਾ ਰੁਖ਼ ਕੀਤਾ ਗਿਆ ਹੈ।


ਕਾਬਿਲੇਗੌਰ ਹੈ ਕਿ ਸਤੀਸ਼ ਕੁਮਾਰ ਦੀ ਪਤਨੀ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਸਤੀਸ਼ ਕੁਮਾਰ ਦੀ ਮੌਤ ਸਰਵਿਸ ਰਿਵਾਲਵਰ ਦੀ ਸਫ਼ਾਈ ਕਰਦੇ ਗਲਤੀ ਨਾਲ ਹੋ ਗਈ ਜਦਕਿ ਸਤੀਸ਼ ਕੁਮਾਰ ਦੇ ਭਰਾ ਵੱਲੋਂ ਹਾਈ ਕੋਰਟ ਦਾ ਰੁਖ਼ ਕਰਕੇ ਕਿਹਾ ਗਿਆ ਕਿ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ। ਪਟੀਸ਼ਨ ਵਿਚ ਹੁਣ ਤੱਕ ਐਫਆਈਆਰ ਦਰਜ ਨਾ ਕਰਨ ਉਤੇ ਵੀ ਸਵਾਲ ਚੁੱਕੇ ਗਏ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 19 ਦਸੰਬਰ ਨੂੰ ਹੋਵੇਗੀ। ਕਾਬਿਲੇਗੌਰ ਹੈ ਕਿ 10 ਸਤੰਬਰ ਨੂੰ ਹੁਸ਼ਿਆਰਪੁਰ ਵਿੱਚ ਪੰਜਾਬ ਪੁਲਿਸ ਦੇ ਏਐਸਆਈ ਵੱਲੋਂ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਥਾਣੇਦਾਰ ਸਤੀਸ਼ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਏਐਸਆਈ ਥਾਣਾ ਹਰਿਆਣਾ (ਹੁਸ਼ਿਆਰਪੁਰ) ਵਿੱਚ ਤਾਇਨਾਤ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਏਐਸਆਈ ਸਤੀਸ਼ ਕੁਮਾਰ ਨੇ ਇਕ ਵੀਡੀਓ ਬਣਾਈ ਸੀ।

ਇਹ ਵੀ ਪੜ੍ਹੋ : ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖਿਆ 'ਕੁੱਤਾ', ਅਧਿਕਾਰੀਆਂ ਨੂੰ ਲੱਗਾ 'ਭੌਂਕਣ', ਦੇਖੋ ਵੀਡੀਓ

ਇਸ ਵੀਡੀਓ 'ਚ ਏਐਸਆਈ ਨੇ ਥਾਣਾ ਟਾਂਡਾ ਦੇ ਇੰਚਾਰਜ ਓਂਕਾਰ ਸਿੰਘ ਬਰਾੜ ਉਤੇ ਕਈ ਗੰਭੀਰ ਦੋਸ਼ ਲਾਏ ਹਨ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਗੋਲ਼ੀ ਮਾਰ ਲਈ। ਇਸ ਤੋਂ ਇਲਾਵਾ ਉਸ ਨੇ ਸੁਸਾਇਡ ਨੋਟ ਵੀ ਲਿਖਿਆ ਹੈ। ਏਐਸਆਈ ਸਤੀਸ਼ ਨੇ ਦੱਸਿਆ ਕਿ ਥਾਣਾ ਟਾਂਡਾ 'ਚ ਤਾਇਨਾਤ ਐਸਐਚਓ ਓਂਕਾਰ ਸਿੰਘ ਬਰਾੜ ਨੇ ਨਾ ਸਿਰਫ਼ ਉਸ ਨੂੰ ਸਭ ਦੇ ਸਾਹਮਣੇ ਜ਼ਲੀਲ ਕੀਤਾ ਸਗੋਂ ਗਾਲ੍ਹਾਂ ਵੀ ਕੱਢੀਆਂ।

- PTC NEWS

adv-img
  • Share