Mon, Feb 6, 2023
Whatsapp

ਲੜਕੀ ਦਾ ਮੋਬਾਈਲ ਝਪਟਣ ਵਾਲੇ ਨਸ਼ੇੜੀਆਂ ਦੀ ਲੋਕਾਂ ਨੇ ਕੀਤੀ ਛਿੱਤਰ-ਪਰੇਡ

Written by  Ravinder Singh -- November 30th 2022 01:52 PM -- Updated: November 30th 2022 02:12 PM
ਲੜਕੀ ਦਾ ਮੋਬਾਈਲ ਝਪਟਣ ਵਾਲੇ ਨਸ਼ੇੜੀਆਂ ਦੀ ਲੋਕਾਂ ਨੇ ਕੀਤੀ ਛਿੱਤਰ-ਪਰੇਡ

ਲੜਕੀ ਦਾ ਮੋਬਾਈਲ ਝਪਟਣ ਵਾਲੇ ਨਸ਼ੇੜੀਆਂ ਦੀ ਲੋਕਾਂ ਨੇ ਕੀਤੀ ਛਿੱਤਰ-ਪਰੇਡ

ਹੁਸ਼ਿਆਰਪੁਰ : ਹੁਸ਼ਿਆਰਪੁਰ ਵਿਖੇ ਸਬਜ਼ੀ ਮੰਡੀ ਵਿਚ ਮੋਬਾਈਲ ਝਪਟ ਕੇ ਫਰਾਰ ਹੋਏ ਦੋ ਨਸ਼ੇੜੀਆਂ ਦੀ ਐਕਟਿਵਾ ਸਵਾਰ ਲੜਕੀ ਨੇ ਬਹਾਦਰੀ ਨਾਲ ਪਿੱਛਾ ਕਰਕੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਉਨ੍ਹਾਂ ਨੂੰ ਸੁੱਟ ਲਿਆ। ਇਸ ਮਗਰੋਂ ਲੋਕਾਂ ਨੇ ਨਸ਼ੇੜੀਆਂ ਨੂੰ ਫੜ ਕੇ ਉਨ੍ਹਾਂ ਦੀ ਚੰਗੀ ਤਰ੍ਹਾਂ ਭੁਗਤ ਸਵਾਰੀ ਤੇ ਬਾਅਦ ਵਿਚ ਪੁਲਿਸ ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਅਨੁਸਾਰ ਹੁਸ਼ਿਆਰਪਰ ਸਬਜ਼ੀ ਮੰਡੀ ਵਿੱਚ ਦੋ ਨਸ਼ੇੜੀ ਨੌਜਵਾਨਾਂ ਨੇ ਪਲਸਰ ਮੋਟਰਸਾਈਕਲ ਉਪਰ ਇਕ ਐਕਟੀਵਾ ਉਤੇ ਪੜ੍ਹਾਈ ਕਰਕੇ ਜਾ ਰਹੀ ਲੜਕੀ ਕੋਲੋਂ ਉਸਦਾ ਮੋਬਾਈਲ ਝਪਟ ਲਿਆ ਤੇ ਲੜਕੀ ਨੇ ਬਹਾਦਰੀ ਨਾਲ ਮੋਟਰਸਾਈਕਲ ਦੇ ਪਿੱਛੇ ਆਪਣੀ ਐਕਟਿਵਾ ਲਗਾ ਕੇ ਉਨ੍ਹਾਂ ਵਿੱਚ ਟੱਕਰ ਮਾਰ ਸੁੱਟ ਦਿੱਤਾ ਤੇ ਰੌਲਾ ਪੈਣ ਮਗਰੋਂ ਆਲੇ-ਦੁਆਲੇ ਦੇ ਲੋਕਾਂ ਨੇ ਦੋਵੇਂ ਨਸ਼ੇੜੀਆਂ ਨੂੰ ਦਬੋਚ ਲਿਆ ਤੇ ਨਸ਼ੇੜੀ ਨੌਜਵਾਨਾਂ ਦੀ ਚੰਗੀ ਤਰ੍ਹਾਂ ਛਿੱਤਰ ਪਰੇਡ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਚੌਂਕੀ ਪੁਰਹੀਰਾਂ ਦੇ ਹਵਾਲੇ ਕਰ ਦਿੱਤਾ ਗਿਆ।


 ਇਸ ਸਬੰਧੀ ਜਦੋਂ ਪੁਰਹੀਰਾਂ ਪੁਲਿਸ ਚੌਕੀ ਦੇ ਇੰਚਾਰਜ ਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਕਥਿਤ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਾਬੂ ਕੀਤੇ ਕਥਿਤ ਮੁਲਜ਼ਮਾਂ ਦੀ ਪਛਾਣ ਸੋਨੂ ਕੁਮਾਰ ਅਤੇ ਅੰਕੁਸ਼ ਦੇਵ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਪਿਊਸ਼ ਗੋਇਲ ਦੀ ਅਪੀਲ ; ਕੇਂਦਰ ਵੱਲੋਂ ਗ਼ਰੀਬਾਂ ਨੂੰ ਵੰਡੀ ਜਾਂਦੀ ਕਣਕ ਤੋਂ ਪੰਜਾਬ ਸਰਕਾਰ ਛੱਡੇ ਟੈਕਸ

- PTC NEWS

adv-img

Top News view more...

Latest News view more...