Thu, Apr 25, 2024
Whatsapp

ਪੰਜਾਬ ਨੇ ਗ੍ਰਹਿ ਮੰਤਰਾਲੇ ਨੂੰ ਨਹੀਂ ਭੇਜਿਆ ਜਵਾਬ, ਹੁਣ ਕੇਂਦਰ ਨੇ ਪੁੱਛਿਆ ਗੈਂਗਸਟਰਾਂ ਤੱਕ ਕਿਵੇਂ ਪੁੱਜ ਰਹੇ ਹਥਿਆਰ

Written by  Ravinder Singh -- November 16th 2022 01:19 PM
ਪੰਜਾਬ ਨੇ ਗ੍ਰਹਿ ਮੰਤਰਾਲੇ ਨੂੰ ਨਹੀਂ ਭੇਜਿਆ ਜਵਾਬ,  ਹੁਣ ਕੇਂਦਰ ਨੇ ਪੁੱਛਿਆ ਗੈਂਗਸਟਰਾਂ ਤੱਕ ਕਿਵੇਂ ਪੁੱਜ ਰਹੇ ਹਥਿਆਰ

ਪੰਜਾਬ ਨੇ ਗ੍ਰਹਿ ਮੰਤਰਾਲੇ ਨੂੰ ਨਹੀਂ ਭੇਜਿਆ ਜਵਾਬ, ਹੁਣ ਕੇਂਦਰ ਨੇ ਪੁੱਛਿਆ ਗੈਂਗਸਟਰਾਂ ਤੱਕ ਕਿਵੇਂ ਪੁੱਜ ਰਹੇ ਹਥਿਆਰ

ਚੰਡੀਗੜ੍ਹ : ਪੰਜਾਬ ਅੰਦਰ ਅਮਨ-ਕਾਨੂੰਨ ਦੀ ਹਾਲਾਤ ਤੇ ਗੈਂਗਸਟਰਾਂ ਦੀ ਵਾਰਦਾਤਾਂ ਤੋਂ ਕੇਂਦਰ ਸਰਕਾਰ ਵੀ ਕਾਫੀ ਖਫ਼ਾ ਨਜ਼ਰ ਆ ਰਹੀ ਹੈ। ਕੇਂਦਰ ਨੇ ਪੰਜਾਬ ਸਰਕਾਰ ਤੋਂ ਇਸ ਬਾਰੇ ਜਾਣਕਾਰੀ ਮੰਗੀ ਸੀ ਪਰ ਤਿੰਨ ਮਹੀਨੇ ਬੀਤ ਜਾਣ 'ਤੇ ਵੀ ਪੰਜਾਬ ਸਰਕਾਰ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਸੂਬੇ 'ਚ ਗ਼ੈਰ-ਕਾਨੂੰਨੀ ਹਥਿਆਰ ਕਿਵੇਂ ਫੈਲ ਰਹੇ ਹਨ ਤੇ ਗ਼ੈਰ-ਕਾਨੂੰਨੀ ਹਥਿਆਰ ਗੈਂਗਸਟਰਾਂ ਤੱਕ ਕਿਵੇਂ ਪਹੁੰਚਦੇ ਹਨ? ਕਾਬਿਲੇਗੌਰ ਹੈ ਕਿ ਗ੍ਰਹਿ ਮੰਤਰਾਲੇ ਦੇ ਅੰਤਰਰਾਜੀ ਪ੍ਰੀਸ਼ਦ ਸਕੱਤਰੇਤ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜੇ ਪੱਤਰ 'ਚ ਪੰਜਾਬ ਸਰਕਾਰ ਤੋਂ ਪੁੱਛਿਆ ਗਿਆ ਹੈ ਕਿ ਸੂਬੇ ਦੀਆਂ ਜੇਲ੍ਹਾਂ 'ਚ ਬੰਦ ਗੈਂਗਸਟਰ ਕਿਸ ਤਰ੍ਹਾਂ ਅੰਤਰਰਾਜੀ ਸਰਹੱਦ ਪਾਰੋਂ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ।



ਕੇਂਦਰ ਸਰਕਾਰ ਨੇ ਇਹ ਪੱਤਰ ਪੰਜਾਬ 'ਚ ਗੈਂਗਸਟਰਾਂ ਦੀਆਂ ਵਧ ਰਹੀਆਂ ਸਰਗਰਮੀਆਂ ਤੇ ਧਰਮ ਆਧਾਰਿਤ ਟਾਰਗੈਟ ਕਿਲਿੰਗ ਦੇ ਮੱਦੇਨਜ਼ਰ ਲਿਖਿਆ ਹੈ। ਕੇਂਦਰ ਸਰਕਾਰ ਨੇ ਪੰਜਾਬ ਨੂੰ ਇਹ ਵੀ ਕਿਹਾ ਹੈ ਕਿ ਇਨ੍ਹਾਂ ਮੁੱਦਿਆਂ ਬਾਰੇ ਸਪੱਸ਼ਟ ਕੀਤਾ ਜਾਵੇ। ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਸੱਤ ਮੁੱਦਿਆਂ ਦੇ ਹਵਾਲੇ ਨਾਲ ਪੰਜਾਬ ਸਰਕਾਰ ਤੋਂ ਇਹ ਪੁੱਛਿਆ ਹੈ ਕਿ ਉਹ ਕੇਂਦਰ ਤੋਂ ਕਿਸ ਤਰ੍ਹਾਂ ਦੀ ਮਦਦ ਮੰਗ ਰਹੀ ਹੈ। ਦਰਅਸਲ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਅਹਿਮ ਮਸਲਿਆਂ ਉਤੇ ਮਦਦ ਮੰਗੀ ਸੀ ਪਰ ਕੇਂਦਰ ਨੇ ਉਲਟਾ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਹਲਵਾਰਾ ਏਅਰਪੋਰਟ ਨੂੰ ਸਿਵਲ ਏਅਰਪੋਰਟ ਵਜੋਂ ਵਿਕਸਿਤ ਕਰਨ ਦਾ ਐਲਾਨ

ਪੰਜਾਬ 'ਚ ਹੋਣ ਵਾਲੀ ਅਗਲੀ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਸਬੰਧੀ ਪੰਜਾਬ ਸਰਕਾਰ ਨੇ ਲਗਭਗ 26 ਮੁੱਦਿਆਂ ਸਬੰਧੀ ਕੇਂਦਰ ਤੋਂ ਮਦਦ ਮੰਗੀ ਸੀ। ਕੇਂਦਰੀ ਗ੍ਰਹਿ ਮੰਤਰਾਲੇ (ਅੰਤਰਰਾਜੀ ਕੌਂਸਲ ਸਕੱਤਰੇਤ) ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਖਿਚਾਈ ਕੀਤੀ ਹੈ ਕਿ ਪਹਿਲਾਂ ਇਹ ਦੱਸਿਆ ਜਾਵੇ ਕਿ ਇਨ੍ਹਾਂ ਵਿਚੋਂ ਅਹਿਮ 9 ਮੁੱਦਿਆਂ ਉਤੇ ਸੂਬਾ ਸਰਕਾਰ ਨੇ ਕੀ ਕੰਮ ਕੀਤੇ ਹਨ। ਇਨ੍ਹਾਂ 9 ਮੁੱਦਿਆਂ ਵਿੱਚ ਪੰਜਾਬ ਨੂੰ ਅਟਲ ਜਲ ਯੋਜਨਾ ਵਿਚੋਂ ਬਾਹਰ ਕਰਨਾ, ਦੂਜੇ ਦੇਸ਼ਾਂ ਨਾਲ ਪ੍ਰਕਿਰਿਆ ਲਈ ਕੇਂਦਰ ਕੋਲ ਲੰਬਿਤ ਪਏ ਹਵਾਲਗੀ ਪ੍ਰਸਤਾਵ, ਸੁਰੱਖਿਆ ਦੇ ਆਧਾਰ ਉਤੇ ਕੈਦੀਆਂ ਨੂੰ ਇਕ ਰਾਜ ਤੋਂ ਦੂਜੇ ਰਾਜ 'ਚ ਤਬਦੀਲ ਕਰਨ ਲਈ ਆਪਸੀ ਸਹਿਯੋਗ, ਜੇਲ੍ਹ ਅਧਿਕਾਰੀਆਂ ਦੀ ਸਿਖਲਾਈ, ਫ਼ਿਰਕੂ ਹਿੰਸਾ, ਪੰਜਾਬ ਵਿੱਚ ਵਾਪਰ ਰਹੀਆਂ ਗੰਭੀਰ ਅਪਰਾਧਕ ਘਟਨਾਵਾਂ 'ਚ ਵਿਦੇਸ਼ ਬੈਠੇ ਗੈਂਗਸਟਰਾਂ ਦੀ ਭੂਮਿਕਾ ਆਦਿ ਸ਼ਾਮਲ ਹਨ।

ਰਿਪੋਰਟ-ਰਵਿੰਦਰ ਮੀਤ

- PTC NEWS

Top News view more...

Latest News view more...