Advertisment

ਲੁਧਿਆਣਾ ਦੇ ਸਰਾਭਾ ਨਗਰ ਦਾ ਐਸਐਚਓ ਵਿਵਾਦਾਂ 'ਚ ਘਿਰਿਆ, ਲੜਕੀ ਨੇ ਲਗਾਏ ਗੰਭੀਰ ਇਲਜ਼ਾਮ

author-image
Ravinder Singh
Updated On
New Update
ਲੁਧਿਆਣਾ ਦੇ ਸਰਾਭਾ ਨਗਰ ਦਾ ਐਸਐਚਓ ਵਿਵਾਦਾਂ 'ਚ ਘਿਰਿਆ, ਲੜਕੀ ਨੇ ਲਗਾਏ ਗੰਭੀਰ ਇਲਜ਼ਾਮ
Advertisment

ਲੁਧਿਆਣਾ : ਲੁਧਿਆਣਾ 'ਚ ਥਾਣਾ ਸਰਾਭਾ ਨਗਰ ਦੇ ਐੱਸਐੱਚਓ ਅਮਰਿੰਦਰਜੀਤ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਇਕ ਬੈਂਕ ਵਿੱਚ ਕਾਰਪੋਰੇਟ ਅਕਾਊਂਟ ਮੈਨੇਜਰ ਵਜੋਂ ਕੰਮ ਕਰਦੀ 25 ਸਾਲਾ ਲੜਕੀ ਨੇ ਗੰਭੀਰ ਦੋਸ਼ ਲਗਾਏ ਹਨ। ਲੜਕੀ ਦਾ ਕਹਿਣਾ ਹੈ ਕਿ ਕੱਲ੍ਹ ਉਸ ਨੂੰ ਬੈਂਕ ਤੋਂ ਸਟੇਸ਼ਨ ਇੰਚਾਰਜ ਨੇ ਕਿਸੇ ਮਾਮਲੇ ਬਾਰੇ ਪੁੱਛਣ ਲਈ ਬੁਲਾਇਆ ਸੀ। ਕੁਝ ਪੁਲਿਸ ਮੁਲਾਜ਼ਮ ਬੈਂਕ ਵਿੱਚ ਆ ਕੇ ਉਸ ਨੂੰ ਕਹਿੰਦੇ ਹਨ ਕਿ ਐਸਐਚਓ ਸਾਹਿਬ ਕਿਸੇ ਮਾਮਲੇ ਵਿੱਚ ਪੁੱਛ-ਪੜਤਾਲ ਕਰਨੀ ਹੈ।

Advertisment



ਲੜਕੀ ਅਨੁਸਾਰ ਉਹ ਪੁਲਿਸ ਨੂੰ ਸਹਿਯੋਗ ਦੇਣ ਲਈ ਥਾਣੇ ਚਲੀ ਗਈ। ਲੜਕੀ ਨੇ ਦੱਸਿਆ ਕਿ ਥਾਣੇ ਪਹੁੰਚਣ 'ਤੇ ਐੱਸਐੱਚਓ ਅਮਰਿੰਦਰ ਨੇ ਉਸ ਨੂੰ ਆਪਣੇ ਦਫ਼ਤਰ ਬੁਲਾਇਆ। ਜ਼ਮੀਨ 'ਤੇ ਬਿਠਾ ਕੇ ਦੋਸਤਾਂ ਦੇ ਸਾਹਮਣੇ ਉਸਦੇ ਸਿਰ 'ਤੇ ਜੁੱਤੀਆਂ ਮਾਰੀਆਂ। ਲੜਕੀ ਅਨੁਸਾਰ ਐਸਐਚਓ ਦੇ ਦੋ ਦੋਸਤ ਬੰਧੂ ਸੇਖੋਂ ਅਤੇ ਐਮਪਲ ਉਸ ਦੇ ਕੋਲ ਬੈਠੇ ਸਨ।

ਦੋਵਾਂ ਨੌਜਵਾਨਾਂ ਦੇ ਸਾਹਮਣੇ ਉਸ ਨਾਲ ਬਦਸਲੂਕੀ ਕੀਤੀ ਗਈ। ਲੜਕੀ ਅਨੁਸਾਰ ਐਸਐਚਓ ਦੇ ਇਕ ਦੋਸਤ ਨੇ ਉਸ ਦੇ ਪ੍ਰਾਈਵੇਟ ਪਾਰਟ ਨੂੰ ਵੀ ਛੂਹਿਆ। ਇਹੀ ਨਹੀਂ ਉਸ ਦੇ ਰਿਸ਼ਤੇਦਾਰਾਂ ਨੂੰ ਵੀ ਫੋਨ ਕੀਤੇ। ਇਸ ਕਾਰਨ ਉਸ ਦੀ ਸਾਖ ਨੂੰ ਢਾਹ ਲੱਗੀ ਹੈ।

Advertisment

ਲੜਕੀ ਨੇ ਦੱਸਿਆ ਕਿ ਉਹ ਬੰਧੂ ਸੇਖੋਂ ਨੂੰ ਪਹਿਲਾਂ ਤੋਂ ਜਾਣਦੀ ਸੀ। ਉਹ ਕਾਰ ਲੋਨ ਆਦਿ ਦੀਆਂ ਫਾਈਲਾਂ ਪਾਸ ਕਰਨ ਲਈ ਉਸ ਦੇ ਸੰਪਰਕ ਵਿੱਚ ਸੀ। ਇਸ ਕਾਰਨ ਉਹ ਕਈ ਵਾਰ ਉਸ ਨਾਲ ਫੋਨ 'ਤੇ ਗੱਲ ਕਰਦਾ ਸੀ। ਬੰਧੂ ਸੇਖੋਂ ਇਸ ਗੱਲਬਾਤ ਨੂੰ ਗਲਤ ਦਿਸ਼ਾ ਵਿੱਚ ਲੈ ਗਿਆ। ਲੜਕੀ ਅਨੁਸਾਰ ਇਸ ਕਾਰਨ ਉਸ ਨੇ ਉਸ ਨੂੰ ਟਾਲਦਿਆਂ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਲੜਕੀ ਅਨੁਸਾਰ ਉਸ ਦੀ ਪਛਾਣ ਦਾ ਇਕ ਹੋਰ ਨੌਜਵਾਨ ਵੀ ਇਸੇ ਥਾਣੇ 'ਚ ਕਿਸੇ ਕੇਸ ਵਿਚ ਮੁਲਜ਼ਮ ਸੀ। ਉਕਤ ਨੌਜਵਾਨ ਦੇ ਮਾਮਲੇ 'ਚ ਉਸ ਨੂੰ ਥਾਣੇ ਬੁਲਾ ਕੇ ਜ਼ਲੀਲ ਕੀਤਾ ਗਿਆ।

ਇਹ ਵੀ ਪੜ੍ਹੋ : ਬੰਦੀ ਸਿੰਘਾਂ ਦੀ ਰਿਹਾਈ ਲਈ ਪੱਕੇ ਮੋਰਚੇ ਦਾ ਐਲਾਨ

ਥਾਣਾ ਸਰਾਭਾ ਨਗਰ ਦੇ ਐੱਸਐੱਚਓ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਔਰਤਾਂ ਦਾ ਸਤਿਕਾਰ ਕਰਦੇ ਹਨ। ਅਜਿਹਾ ਕਦੇ ਨਹੀਂ ਹੋ ਸਕਦਾ ਕਿ ਥਾਣੇ ਬੁਲਾਈ ਗਈ ਔਰਤ ਨਾਲ ਅਜਿਹਾ ਦੁਰਵਿਵਹਾਰ ਹੋਵੇ। ਉਨ੍ਹਾਂ ਦੱਸਿਆ ਕਿ ਜਿਸ ਕੇਸ 'ਚ ਲੜਕੀ ਤੋਂ ਪੁੱਛਗਿੱਛ ਕੀਤੀ ਜਾਣੀ ਸੀ, ਉਸ ਵਿੱਚ ਮੁਲਜ਼ਮ ਦੀ ਕਾਲ ਡਿਟੇਲ ਆਦਿ ਨੰਬਰ ਮੌਜੂਦ ਸਨ। ਇਸ ਕਾਰਨ ਉਸ ਨੂੰ ਮਹਿਲਾ ਕਾਂਸਟੇਬਲ ਦੀ ਮੌਜੂਦਗੀ 'ਚ ਥਾਣੇ ਲਿਆਂਦਾ ਗਿਆ। ਐੱਸਐੱਚਓ ਅਮਰਿੰਦਰ ਸਿੰਘ ਨੇ ਲੜਕੀ ਦੇ ਸਾਰੇ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ ਹੈ।

- PTC NEWS
latest-news crimenews sarabhanagar
Advertisment

Stay updated with the latest news headlines.

Follow us:
Advertisment