Mon, Feb 6, 2023
Whatsapp

13 ਜਨਵਰੀ ਤੋਂ ਸ਼ੁਰੂ ਹੋ ਰਹੇ ਵਿਸ਼ਵ ਹਾਕੀ ਕੱਪ ਦੀ ਟ੍ਰਾਫੀ ਗੁਰੂ ਨਗਰੀ ਅੰਮ੍ਰਿਤਸਰ ਪੁੱਜੀ

Written by  Ravinder Singh -- December 14th 2022 07:09 PM -- Updated: December 14th 2022 07:12 PM
13 ਜਨਵਰੀ ਤੋਂ ਸ਼ੁਰੂ ਹੋ ਰਹੇ ਵਿਸ਼ਵ ਹਾਕੀ ਕੱਪ ਦੀ ਟ੍ਰਾਫੀ ਗੁਰੂ ਨਗਰੀ ਅੰਮ੍ਰਿਤਸਰ ਪੁੱਜੀ

13 ਜਨਵਰੀ ਤੋਂ ਸ਼ੁਰੂ ਹੋ ਰਹੇ ਵਿਸ਼ਵ ਹਾਕੀ ਕੱਪ ਦੀ ਟ੍ਰਾਫੀ ਗੁਰੂ ਨਗਰੀ ਅੰਮ੍ਰਿਤਸਰ ਪੁੱਜੀ

ਅੰਮ੍ਰਿਤਸਰ : ਅੱਜ ਵਿਸ਼ਵ ਹਾਕੀ ਕੱਪ ਦੀ ਗੋਲਡ ਟ੍ਰਾਫੀ ਲੈ ਕੇ ਅੰਮ੍ਰਿਤਸਰ ਪਹੁੰਚੀ ਭਾਰਤੀ ਹਾਕੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬ੍ਰਿਗੇਡੀਅਰ ਹਰਚਰਨ ਸਿੰਘ ਨੇ ਕਿਹਾ ਕਿ ਹਾਕੀ ਕੱਪ ਦੀ ਟਰਾਫੀ ਗੁਰੂ ਨਗਰੀ ਅੰਮ੍ਰਿਤਸਰ ਪੁੱਜੀ ਹੈ ਅਸੀਂ ਇਸ ਦਾ ਨਿੱਘਾ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ 48 ਸਾਲ ਬਾਅਦ ਇਸ ਟਰਾਫੀ ਨੂੰ ਵੇਖਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾ ਵਰਲਡ ਕੱਪ 1971 ਵਿਚ ਹੋਇਆ ਸੀ ਜਿਸ ਵਿੱਚ ਭਾਰਤ ਨੇ ਬਰਾਊਨ ਮੈਡਲ ਜਿੱਤਿਆ ਸੀ।1973 ਵਿਚ ਭਾਰਤ ਨੇ ਸਿਲਵਰ ਮੈਡਲ ਜਿੱਤਿਆ ਸੀ ਤੇ 1975 ਦੇ ਵਿੱਚ ਭਾਰਤ ਦੀ ਟੀਮ ਨੇ ਵਿਸ਼ਵ ਕੱਪ ਜਿੱਤ ਕੇ ਗੋਲਡ ਮੈਡਲ ਹਾਸਲ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਪਾਕਿਸਤਾਨ ਦੀ ਟੀਮ ਕੁਆਲੀਫਾਈ ਨਹੀਂ ਕਰ ਸਕੀ ਜਿਸ ਕਾਰਨ ਉਹ ਇਸ ਵਾਰ ਵਿਸ਼ਵ ਕੱਪ ਵਿਚ ਹਿੱਸਾ ਨਹੀਂ ਲੈ ਰਹੀ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਹਾਕੀ ਵਿਸ਼ਵ ਕੱਪ 13 ਜਨਵਰੀ ਤੋਂ ਲੈ ਕੇ 29 ਜਨਵਰੀ ਤੱਕ ਇਹ ਹਾਕੀ ਵਰਲਡ ਕੱਪ ਕਿ ਭੂਵਨੇਸ਼ਵਰ ਰੋੜਕਿਲਾ ਭਾਰਤ 'ਚ ਵਿਚ ਹੋ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ 1971 'ਚ ਪਹਿਲਾਂ ਵਰਲਡ ਹਾਕੀ ਕੱਪ ਹੋਣਾ ਸੀ ਅਤੇ ਦੋਹਾਂ ਦੇਸ਼ਾਂ ਦੇ ਰਿਸ਼ਤੇ ਹੀ ਨਹੀਂ ਸਨ ਜਿਸਦੇ ਚੱਲਦੇ ਇਹ ਜਿਸ ਦੇਸ਼ 'ਚ ਪਹਿਲਾਂ ਵਿਸ਼ਵ ਕੱਪ ਹੋਇਆ ਸੀ ਉਥੇ ਇਸ ਨੂੰ ਸ਼ਿਫਟ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਪਾਕਿਸਤਾਨ ਦੀ ਆਰਮੀ ਵੱਲੋਂ ਹੀ ਡਿਜ਼ਾਇਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਰਾਊਨ ਮੈਡਲ ਜਿੱਤਣ ਤੋਂ ਬਾਅਦ ਸਾਡੀ ਟੀਮ ਦੇ ਹੌਸਲੇ ਬੁਲੰਦ ਸਨ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਭਾਰਤ ਇਹ ਟੂਰਨਾਮੈਂਟ ਮੁੜ ਜਿੱਤੇਗਾ।

ਇਹ ਪੜ੍ਹੋ : ਚੰਡੀਗੜ੍ਹ ਦੇ SSP ਅਹੁਦੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਕ ਹੋਏ ਆਹਮੋ-ਸਾਹਮਣੇ

ਇਹ ਟਰਾਫੀ ਚਾਰ ਸਾਲ ਭਾਰਤ ਵਿਚ ਹੀ ਰਹੇਗੀ। ਉਥੇ ਹੀ ਪੰਜਾਬ ਦੇ ਹਾਕੀ ਦੇ ਜਨਰਲ ਸੈਕਟਰੀ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਭਾਰਤ 'ਚ ਹਾਕੀ ਕੱਪ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਅੱਜ ਹਾਕੀ ਕੱਪ ਦੀ ਟ੍ਰਾਫੀ ਅੰਮ੍ਰਿਤਸਰ ਪੁੱਜੀ ਹੈ ਤੇ ਬਹੁਤ ਮਾਣ ਦੀ ਗੱਲ ਹੈ।

ਇਸ ਮੌਕੇ ਹਨ ਜਦੋਂ ਹਾਕੀ ਦੇ ਖਿਡਾਰੀ ਬਲਵਿੰਦਰ ਸੰਮੀ ਨੇ ਸਪ੍ਰਿੰਗ ਡੇਲ ਸਕੂਲ ਦੇ ਅਧਿਕਾਰੀਆਂ ਤੇ ਹਾਕੀ ਟੀਮ ਦੇ ਖਿਡਾਰੀਆਂ ਤੇ ਅਧਿਕਾਰੀਆ ਨੂੰ ਵਧਾਈ ਦਿੱਤੀ। ਉਥੇ ਹੀ ਸਪ੍ਰਿੰਗ ਡੇਲ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਇਹ ਟ੍ਰਾਫੀ ਅੱਜ ਸਾਡੇ ਸਕੂਲ ਪੁੱਜੀ ਹੈ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਹ ਮੈਚ ਇਸ ਵਾਰ ਭਾਰਤ ਵਿੱਚ ਹੋ ਰਹੇ ਹਨ।

- PTC NEWS

adv-img

Top News view more...

Latest News view more...