Mon, Feb 6, 2023
Whatsapp

ਆਸ਼ੀਸ਼ ਕਪੂਰ ਵੱਲੋਂ ਜਬਰ ਜਨਾਹ ਮਾਮਲੇ 'ਚ ਪੀੜਤਾ ਨੇ ਗਵਰਨਰ ਨਾਲ ਕੀਤੀ ਮੁਲਾਕਾਤ

ਏਆਈਜੀ ਆਸ਼ੀਸ਼ ਕਪੂਰ ਦੀਆਂ ਮੁਸ਼ਕਲਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਆਸ਼ੀਸ਼ ਕਪੂਰ ਜਬਰ ਜਨਾਹ ਪੀੜਤਾ ਔਰਤ ਨੇ ਇਨਸਾਫ਼ ਲਈ ਗਵਨਰ ਨਾਲ ਮੁਲਾਕਾਤ ਕੀਤੀ।

Written by  Ravinder Singh -- December 30th 2022 04:06 PM -- Updated: December 30th 2022 04:11 PM
ਆਸ਼ੀਸ਼ ਕਪੂਰ ਵੱਲੋਂ ਜਬਰ ਜਨਾਹ ਮਾਮਲੇ 'ਚ ਪੀੜਤਾ ਨੇ ਗਵਰਨਰ ਨਾਲ ਕੀਤੀ ਮੁਲਾਕਾਤ

ਆਸ਼ੀਸ਼ ਕਪੂਰ ਵੱਲੋਂ ਜਬਰ ਜਨਾਹ ਮਾਮਲੇ 'ਚ ਪੀੜਤਾ ਨੇ ਗਵਰਨਰ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਏਆਈਜੀ ਆਸ਼ੀਸ਼ ਕਪੂਰ ਜਬਰ ਜਨਾਹ ਪੀੜਤਾ ਔਰਤ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਉਸਨੇ ਕਿਹਾ ਕਿ ਉਸ ਨੂੰ ਪੰਜਾਬ ਪੁਲਿਸ 'ਤੇ ਭਰੋਸਾ ਨਹੀਂ ਹੈ। ਪੰਜਾਬ ਪੁਲਿਸ ਨੇ 5 ਸਾਲਾਂ ਵਿੱਚ ਸਿਰਫ ਇੱਕ ਐਫਆਈਆਰ ਦਰਜ ਕੀਤੀ ਹੈ ਅਤੇ ਉਸ ਕੇਸ ਵਿੱਚ ਹੁਣ ਤੱਕ ਸਹੀ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਉਸ ਨੇ ਰਾਜਪਾਲ ਪੰਜਾਬ ਨੂੰ ਈਮੇਲ ਭੇਜੀ ਜਿਸ ਤੋਂ ਬਾਅਦ ਰਾਜਪਾਲ ਪੰਜਾਬ ਨੇ ਮੁਲਾਕਾਤ ਦਾ ਸਮਾਂ ਦਿੱਤਾ।
ਇਸ ਮਾਮਲੇ ਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਦੀ ਪੁਰਾਣੀ ਟੀਮ ਨੂੰ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆ ਸਕਣ। ਉਸ ਨੇ ਦੋਸ਼ ਲਗਾਏ ਕਿ ਪਹਿਲਾਂ ਆਸ਼ੀਸ਼ ਕਪੂਰ ਨੇ ਧੱਕੇ ਨਾਲ ਸਬੰਧ ਬਣਾਏ। ਫਿਰ ਸਾਡੇ ਸਬੰਧ ਬਣ ਗਏ ਪਰ ਬਾਅਦ 'ਚ ਮਾਮਲਾ ਵਿਗੜ ਗਿਆ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਆਸ਼ੀਸ਼ ਕਪੂਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

ਪੀੜਤਾ ਨੇ ਮੁਲਜ਼ਮ ਏ.ਆਈ.ਜੀ. ਪੀੜਤਾ ਨੇ ਦੱਸਿਆ ਕਿ ਦੋਸ਼ੀ ਏ.ਆਈ.ਜੀ ਨੇ ਨਾ ਸਿਰਫ ਉਸਦਾ ਗਰਭਪਾਤ ਕਰਵਾਇਆ ਸਗੋਂ 10 ਕਰੋੜ ਰੁਪਏ ਘਰ 'ਚ ਵੀ ਰੱਖੇ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਪੀੜਤਾ ਨੇ ਮਾਮਲੇ ਦੀ ਜਾਂਚ ਦੁਬਾਰਾ ਕਰਵਾਉਣ ਦੀ ਮੰਗ ਵੀ ਕੀਤੀ। ਇਹ ਜਾਂਚ ਟੀਮ ਦੇ ਉਨ੍ਹਾਂ ਮੈਂਬਰਾਂ ਤੋਂ ਕਰਵਾਈ ਜਾਵੇ ਜੋ ਸਾਬਕਾ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਦੀ ਟੀਮ ਵਿੱਚ ਸਨ।

ਪੀੜਤ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਨੇ ਪਿਛਲੇ ਪੰਜ ਸਾਲਾਂ 'ਚ ਸਿਰਫ਼ ਇਕ ਐਫਆਈਆਰ ਦਰਜ ਕੀਤੀ ਹੈ। ਜਦੋਂਕਿ ਇਸ ਮਾਮਲੇ 'ਚ ਵੀ ਅਜੇ ਤੱਕ ਬਣਦੀ ਕਾਰਵਾਈ ਨਹੀਂ ਕੀਤੀ ਗਈ। ਪੀੜਤ ਨੇ ਕਿਹਾ ਕਿ ਮੇਰਾ ਰਾਜਪਾਲ ਕੋਲ ਆਉਣ ਦਾ ਇਕੋ ਇਕ ਮਕਸਦ ਸੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਪੀੜਤ ਨੇ ਕਿਹਾ ਕਿ ਮੈਂ ਰਾਜਪਾਲ ਨੂੰ ਈਮੇਲ ਭੇਜੀ ਹੈ। ਜਿਸ ਤੋਂ ਬਾਅਦ ਮੀਟਿੰਗ ਲਈ ਸਮਾਂ ਦਿੱਤਾ ਗਿਆ।

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਕਾਰ ਹਾਦਸਾਗ੍ਰਸਤ, ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ

ਕਾਬਿਲੇਗੌਰ ਹੈ ਕਿ ਇਸ ਮਾਮਲੇ ਵਿੱਚ ਕਪੂਰ ਨੂੰ ਕਲੀਨ ਚਿੱਟ ਦੇਣ ਵਾਲੇ ਤਿੰਨ ਆਈਪੀਐਸ ਅਧਿਕਾਰੀਆਂ ਨੂੰ ਪੁਲਿਸ ਸ਼ਿਕਾਇਤ ਅਥਾਰਟੀ ਨੇ ਦੋਸ਼ੀ ਮੰਨਿਆ ਸੀ। ਜਿਸ ਦੀ ਰਿਪੋਰਟ ਅਥਾਰਟੀ ਵੱਲੋਂ ਮੁੱਖ ਮੰਤਰੀ ਨੂੰ ਸੌਂਪੀ ਗਈ ਸੀ। ਰਿਪੋਰਟ 'ਚ ਗਲਤੀ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਵੀ ਸਿਫਾਰਿਸ਼ ਕੀਤੀ ਗਈ ਹੈ। ਇਸੇ ਮਾਮਲੇ 'ਚ ਸਾਬਕਾ ਡੀਜੀਪੀ ਸਿਧਾਰਥ ਚਟੇਉਪਾਧਿਆਏ ਦੀ ਤਰਫੋਂ ਅਥਾਰਟੀ ਦੇ ਚੇਅਰਮੈਨ ਨੂੰ ਇਕ ਪੱਤਰ ਵੀ ਲਿਖਿਆ ਗਿਆ ਸੀ। AIG ਆਸ਼ੀਸ਼ ਕਪੂਰ ਨੂੰ ਹਾਲ ਹੀ 'ਚ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਇਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਕਪੂਰ ਫਿਲਹਾਲ ਨਿਆਇਕ ਹਿਰਾਸਤ ਉਤੇ ਹਨ।


- PTC NEWS

adv-img
  • Tags

Top News view more...

Latest News view more...