Mon, Feb 6, 2023
Whatsapp

ਬਟਾਲੇ ਦੇ ਨੌਜਵਾਨ ਨੇ 120 ਘੰਟੇ ਤਬਲਾ ਵਾਦਨ ਕਰਕੇ 'ਇੰਡੀਆ ਵਰਲਡ ਬੁੱਕ ਆਫ ਰਿਕਾਰਡ' 'ਚ ਕਰਵਾਇਆ ਨਾਮ ਦਰਜ

Written by  Ravinder Singh -- January 23rd 2023 05:11 PM
ਬਟਾਲੇ ਦੇ ਨੌਜਵਾਨ ਨੇ 120 ਘੰਟੇ ਤਬਲਾ ਵਾਦਨ ਕਰਕੇ 'ਇੰਡੀਆ ਵਰਲਡ ਬੁੱਕ ਆਫ ਰਿਕਾਰਡ' 'ਚ ਕਰਵਾਇਆ ਨਾਮ ਦਰਜ

ਬਟਾਲੇ ਦੇ ਨੌਜਵਾਨ ਨੇ 120 ਘੰਟੇ ਤਬਲਾ ਵਾਦਨ ਕਰਕੇ 'ਇੰਡੀਆ ਵਰਲਡ ਬੁੱਕ ਆਫ ਰਿਕਾਰਡ' 'ਚ ਕਰਵਾਇਆ ਨਾਮ ਦਰਜ

ਬਟਾਲਾ : "ਕਹਿੰਦੇ ਹਨ ਕਿ ਕਿਸੇ ਮੁਕਾਮ ਨੂੰ ਹਾਸਿਲ ਕਰਨ ਲਈ ਜੇ ਪੂਰੀ ਸ਼ਿੱਦਤ ਤੇ ਮਿਹਨਤ ਨਾਲ ਕੰਮ ਕੀਤਾ ਜਾਵੇ ਤਾਂ ਉਸ ਮੁਕਾਮ ਨੂੰ ਹਾਸਿਲ ਕਰਨ 'ਚ ਪੂਰੀ ਕਾਇਨਾਤ ਤੁਹਾਡਾ ਸਾਥ ਦੇਣ ਵਿਚ ਜੁੱਟ ਜਾਂਦੀ ਹੈ" ਐਸਾ ਹੀ ਕੁਝ ਕਰ ਵਿਖਾਇਆ ਹੈ ਬਟਾਲਾ ਸ਼ਹਿਰ ਦੇ ਨੌਜਵਾਨ ਅੰਮ੍ਰਿਤਪ੍ਰੀਤ ਸਿੰਘ ਨੇ ਜਿਸਨੇ ਲਗਾਤਾਰ 120 ਘੰਟੇ ਤਬਲਾ ਵਾਦਨ ਕਰਕੇ " ਇੰਡੀਆ ਵਰਲਡ ਬੁੱਕ ਆਫ ਰਿਕਾਰਡ " ਵਿੱਚ ਨਾਮ ਦਰਜ ਕਰਵਾ ਕੇ ਬਟਾਲੇ ਅਤੇ ਆਪਣੇ ਮਾਪਿਆਂ ਦਾ ਨਾਮ ਆਲਮੀ ਪੱਧਰ ਉਤੇ ਰੁਸ਼ਨਾਇਆ ਹੈ।
ਜਾਣਕਾਰੀ ਅਨੁਸਾਰ ਗੁਰੂ ਨਾਨਕ ਕਾਲਜ ਬਟਾਲਾ ਤੋਂ ਗ੍ਰੈਜੂਏਸ਼ਨ ਕਰ ਰਹੇ ਅੰਮ੍ਰਿਤਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ 31 ਦਸਬੰਰ 2022 ਤੋਂ ਸਵੇਰੇ 11 ਵਜੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਕੇ ਤਬਲਾ ਵਾਦਨ ਦੀ ਸ਼ੁਰੂਆਤ ਕੀਤੀ ਤੇ 5 ਜਨਵਰੀ 2023 ਨੂੰ ਸਵੇਰੇ 11 ਵਜੇ ਤੱਕ ਲਗਾਤਾਰ 5 ਦਿਨ ਤੇ 5 ਰਾਤਾਂ ਤਬਲਾ ਵਾਦਨ ਕਰਕੇ ਇਹ ਰਿਕਾਰਡ ਕਾਇਮ ਕੀਤਾ ਹੈ ਤੇ ਉਹ ਹੁਣ " ਲਿਮਕਾ ਬੁੱਕ" ਤੇ " ਵਰਲਡ ਬੁੱਕ ਆਫ ਗਿੰਨੀਜ਼" ਵਿੱਚ ਵੀ ਨਾਮ ਦਰਜ ਕਰਵਾਉਣ ਲਈ ਤਿਆਰੀ ਕਰ ਰਿਹਾ ਹੈ।

ਅੰਮ੍ਰਿਤਪ੍ਰੀਤ ਸਿੰਘ ਨੇ ਹੋਰ ਦੱਸਿਆ ਕਿ ਉਹ ਬਚਪਨ ਤੋਂ ਹੀ ਜਦੋ ਕੋਈ ਸੰਗੀਤ ਸੁਣਦਾ ਸੀ ਤਾਂ ਉਹ ਸਿਰਫ਼ ਤਬਲਾ ਹੀ ਸੁਣਦਾ ਸੀ ਅਤੇ ਉਸਨੇ ਘਰ 'ਚ ਹੀ ਖਾਲੀ ਡੱਬੇ ਵਜਾਉਣੇ ਸ਼ੁਰੂ ਕੀਤੇ ਅਤੇ ਉਸਤੋਂ ਬਾਅਦ 9 ਕੁ ਸਾਲ ਦੀ ਉਮਰ ਵਿੱਚ ਹੀ ਤਬਲਾ ਵਾਦਨ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਇਲਾਵਾ ਰੋਜ਼ਾਨਾ ਹੀ 6 ਤੋਂ ਸੱਤ ਘੰਟੇ ਰਿਆਜ ਕਰਨਾ ਸ਼ੁਰੂ ਕੀਤਾ ਜੋ ਹੁਣ ਤੱਕ ਚਲਦਾ ਆ ਰਿਹਾ ਹੈ ਅਤੇ ਹੁਣ ਤੱਕ ਉਸ ਨੇ ਨਿਸ਼ਕਾਮ ਧਰਮ ਪ੍ਰਚਾਰ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ।

ਇਸ ਤੋਂ ਇਲਾਵਾ 17 ਕੁ ਸਾਲ ਦੀ ਉਮਰ ਤੋਂ ਉਹ ਗੁਰਦੁਆਰਾ ਸ਼ਹੀਦਾਂ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਵਿਖੇ ਵੀ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ, ਭਾਈ ਅਨੂਪ ਸਿੰਘ ਜੀ ਅਤੇ ਭਾਈ ਪਲਵਿੰਦਰ ਸਿੰਘ ਜੀ ਨਾਲ ਸੇਵਾ ਨਿਭਾਉਂਦਾ ਆ ਰਿਹਾ ਹੈ। ਅੰਮ੍ਰਿਤਪ੍ਰੀਤ ਨੇ ਕਿਹਾ ਇਸ ਮੁਕਾਮ ਨੂੰ ਹਾਸਿਲ ਕਰਨ ਵਿੱਚ ਉਸਦੇ ਪਰਿਵਾਰ ਦਾ ਪੂਰਨ ਸਹਿਯੋਗ ਮਿਲਦਾ ਰਿਹਾ ਤੇ ਹੁਣ ਵੀ ਮਿਲ ਰਿਹਾ ਹੈ। ਉਸਨੇ ਕਿਹਾ ਕਿ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਮਿੱਥ ਕੇ ਗੁਰੂ ਸਾਹਿਬਾਨ ਦੇ ਅਸ਼ੀਰਵਾਦ ਨਾਲ ਮਿਹਨਤ ਕਰਨੀ ਚਾਹੀਦੀ ਹੈ ਫਿਰ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਣ ਵਿਚ ਕੋਈ ਵੀ ਰੁਕਾਵਟ ਰੋਕ ਨਹੀਂ ਸਕਦੀ।

ਇਹ ਵੀ ਪੜ੍ਹੋ : 26 ਜਨਵਰੀ ਨੂੰ 400 ਮੁਹੱਲਾ ਕਲੀਨਿਕ ਕੀਤੇ ਜਾਣਗੇ ਲੋਕਾਂ ਦੇ ਹਵਾਲੇ : ਚੀਮਾ

ਅੰਮ੍ਰਿਤਪ੍ਰੀਤ ਸਿੰਘ ਬਟਾਲੇ ਪ੍ਰਸਿੱਧ ਧਾਰਮਿਕ ਸਮਾਜਿਕ ਤੇ ਸਿਆਸੀ ਆਗੂ ਗੁਰਦਰਸ਼ਨ ਸਿੰਘ ਦੇ ਬੇਟੇ ਹਨ। ਗੁਰਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕੇ ਬੇਟੇ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ ਨਾਲ ਹੀ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਅਤੇ ਮਾਪਿਆਂ ਸਮੇਤ ਸਿੱਖ ਸੰਸਥਾਵਾਂ ਅਤੇ ਕਮੇਟੀਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਹੁਨਰ ਦੀ ਪਹਿਚਾਣ ਕਰੋ ਅਤੇ ਉਨ੍ਹਾਂ ਨੂੰ ਅੱਗੇ ਵਧਣ 'ਚ ਮਦਦ ਕਰੋ।

ਰਿਪੋਰਟ : ਗੁਰਬਖਸ਼ ਸਿੰਘ ਅਰਸ਼ੀ


- PTC NEWS

adv-img

Top News view more...

Latest News view more...