Monsoon Furniture Care Tips : ਮਾਨਸੂਨ ਦੌਰਾਨ ਘਰ ਦੇ ਮਹਿੰਗੇ ਫਰਨੀਚਰ ਨੂੰ ਦੀਮਕ ਤੇ ਨਮੀ ਤੋਂ ਬਚਾਉਣਾ ਹੈ ਤਾਂ ਅਪਣਾਓ ਇਹ ਨੁਸਖੇ
Monsoon Furniture Care Tips : ਇਸ ਗੱਲ ਤੋਂ ਸ਼ਾਇਦ ਹੋ ਕੋਈ ਅਣਜਾਣ ਹੋਵੇ ਕਿ ਮਾਨਸੂਨ ਜਿੱਥੇ ਆਪਣੇ ਨਾਲ ਤਾਜ਼ਗੀ ਅਤੇ ਠੰਡਕ ਲੈ ਕੇ ਆਉਂਦਾ ਹੈ, ਉੱਥੇ ਹੀ ਇਹ ਫਰਨੀਚਰ ਲਈ ਦੀਮਕ ਅਤੇ ਨਮੀ ਦੀਆਂ ਸਮੱਸਿਆਵਾਂ ਵੀ ਲਿਆਉਂਦਾ ਹੈ।
ਅਜਿਹੇ 'ਚ ਜੇਕਰ ਸਹੀ ਸਮੇ 'ਤੇ ਦੇਖਭਾਲ ਨਾ ਕੀਤੀ ਜਾਵੇ, ਤਾਂ ਦੀਮਕ ਅਤੇ ਨਮੀ ਦੋਵੇਂ ਤੁਹਾਡੇ ਸੁੰਦਰ ਅਤੇ ਮਹਿੰਗੇ ਫਰਨੀਚਰ ਨੂੰ ਖਰਾਬ ਕਰ ਸਕਦੇ ਹਨ। ਇਸ ਲਈ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖਿਆਂ ਬਾਰੇ ਦਸਾਂਗੇ। ਜਿਨ੍ਹਾਂ ਰਾਹੀਂ ਤੁਸੀਂ ਮਾਨਸੂਨ 'ਚ ਆਪਣੇ ਫਰਨੀਚਰ ਨੂੰ ਸੁਰੱਖਿਅਤ ਰੱਖ ਸਕੋਗੇ, ਜੋ ਤੁਹਾਡੇ ਘਰ ਦੀ ਸੁੰਦਰਤਾ ਨੂੰ ਵਧਾਉਂਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ
ਫਰਨੀਚਰ ਨੂੰ ਸਾਫ਼ ਅਤੇ ਸੁੱਕਾ ਰੱਖੋ :
ਫਰਨੀਚਰ ਦੀ ਸਫਾਈ ਦੇ ਨਾਲ-ਨਾਲ ਮਾਨਸੂਨ ਦੌਰਾਨ ਸੁੱਕਾ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਦਸ ਦਈਏ ਕਿ ਫਰਨੀਚਰ 'ਤੇ ਇਕੱਠੀ ਹੋਈ ਧੂੜ ਅਤੇ ਗੰਦਗੀ ਨੂੰ ਸਾਫ਼ ਕਰਨ ਗਿੱਲੇ ਕੱਪੜੇ ਦੀ ਨਹੀਂ, ਸਗੋਂ ਸੁੱਕੇ ਕੱਪੜੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਨਮੀ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਦੀਮਕ ਦਾ ਖਤਰਾ ਵੀ ਦੂਰ ਹੋਵੇਗਾ।
ਨੈਫਥਲੀਨ ਗੇਂਦਾਂ ਦੀ ਵਰਤੋਂ ਕਰੋ :
ਮਾਹਿਰਾਂ ਮੁਤਾਬਕ ਨੈਫਥਲੀਨ ਗੇਂਦਾਂ ਦੀਮਕ ਨੂੰ ਦੂਰ ਰੱਖਣ 'ਚ ਬਹੁਤ ਪ੍ਰਭਾਵਸ਼ਾਲੀ ਹੁੰਦੀਆਂ ਹਨ। ਦਸ ਦਈਏ ਕਿ ਤੁਸੀਂ ਇਨ੍ਹਾਂ ਗੇਂਦਾਂ ਨੂੰ ਆਪਣੇ ਅਲਮਾਰੀ, ਦਰਾਜ਼ ਅਤੇ ਹੋਰ ਫਰਨੀਚਰ ਦੇ ਅੰਦਰ ਰੱਖ ਸਕਦੇ ਹੋ। ਇਹ ਨਮੀ ਨੂੰ ਵੀ ਕੰਟਰੋਲ ਕਰਦਾ ਹੈ।
ਐਂਟੀ-ਦੀਰਮਾਈਟ ਸਪਰੇਅ ਕਰੋ :
ਫਰਨੀਚਰ 'ਤੇ ਐਂਟੀ-ਦੀਰਮਾਈਟ ਸਪਰੇਅ ਕਰਨ ਨਾਲ ਦੀਮਕ ਦਾ ਖਤਰਾ ਘੱਟ ਹੋਵੇਗਾ ਅਤੇ ਫਰਨੀਚਰ ਵੀ ਸੁਰੱਖਿਅਤ ਰਹੇਗਾ। ਦਸ ਦਈਏ ਕਿ ਇਸ ਸਪਰੇਅ ਦੀ ਵਰਤੋਂ ਖਾਸ ਤੌਰ 'ਤੇ ਉਨ੍ਹਾਂ ਥਾਵਾਂ 'ਤੇ ਕਰਨੀ ਚਾਹੀਦੀ ਹੈ, ਜਿੱਥੇ ਦੀਮਕ ਦੇ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਹਵਾਦਾਰੀ ਵੱਲ ਧਿਆਨ ਦਿਓ :
ਮਾਨਸੂਨ ਦੌਰਾਨ ਕਮਰਿਆਂ 'ਚ ਹਵਾਦਾਰੀ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਨਮੀ ਦੇ ਨੁਕਸਾਨ ਦੀ ਸੰਭਾਵਨਾ ਘੱਟ ਜਾਂਦੀ ਹੈ। ਦਿਨ ਵੇਲੇ ਜੇ ਸੰਭਵ ਹੋਵੇ, ਤਾਂ ਖਿੜਕੀਆਂ ਅਤੇ ਦਰਵਾਜ਼ੇ ਖੁੱਲ੍ਹੇ ਰੱਖੋ ਤਾਂ ਕਿ ਸੂਰਜ ਦੀ ਰੌਸ਼ਨੀ ਅਤੇ ਹਵਾ ਕਮਰ 'ਚ ਸਹੀ ਢੰਗ ਨਾਲ ਘੁੰਮ ਸਕੇ।
ਫਰਨੀਚਰ ਨੂੰ ਕੰਧ ਤੋਂ ਦੂਰ ਰੱਖੋ :
ਫਰਨੀਚਰ ਨੂੰ ਕੰਧ ਤੋਂ ਥੋੜਾ ਦੂਰ ਰੱਖੋ, ਤਾਂ ਕਿ ਕੰਧ ਤੋਂ ਆਉਣ ਵਾਲੀ ਨਮੀ ਸਿੱਧੇ ਫਰਨੀਚਰ ਤੱਕ ਨਾ ਪਹੁੰਚ ਸਕੇ। ਮਾਹਿਰਾਂ ਮੁਤਾਬਕ ਕੰਧ ਅਤੇ ਫਰਨੀਚਰ ਦੇ ਵਿਚਕਾਰ ਇੱਕ ਛੋਟਾ ਜਿਹਾ ਪਾੜਾ ਰੱਖਣ ਨਾਲ ਨਮੀ ਦਾ ਪ੍ਰਭਾਵ ਘੱਟ ਜਾਵੇਗਾ ਅਤੇ ਦੀਮਕ ਦਾ ਖ਼ਤਰਾ ਵੀ ਘੱਟ ਜਾਵੇਗਾ।
ਇਨ੍ਹਾਂ ਆਸਾਨ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਆਪਣੇ ਫਰਨੀਚਰ ਨੂੰ ਮਾਨਸੂਨ 'ਚ ਦੀਮਕ ਅਤੇ ਨਮੀ ਤੋਂ ਬਚਾ ਸਕਦੇ ਹੋ ਅਤੇ ਲੰਬੇ ਸਮੇਂ ਤੱਕ ਸੁਰੱਖਿਅਤ ਰੱਖ ਸਕਦੇ ਹੋ।
ਇਹ ਵੀ ਪੜ੍ਹੋ : Relationship Mistakes : ਰਿਲੇਸ਼ਨਸ਼ਿਪ 'ਚ ਕੁੜੀਆਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਇਹ 5 ਗਲਤੀਆਂ, ਟੁੱਟ ਸਕਦਾ ਹੈ ਰਿਸ਼ਤਾ
- PTC NEWS