TikTok Star Death: 21 ਸਾਲਾ ਟਿਕ-ਟਾਕ ਸਟਾਰ ਦਾ ਦੇਹਾਂਤ
TikTok Star Dies: ਮਸ਼ਹੂਰ ਇੰਡੋ-ਕੈਨੇਡੀਅਨ ਟਿਕ ਟੋਕ ਸਟਾਰ ਮੇਘਾ ਠਾਕੁਰ ਦਾ ਦੇਹਾਂਤ ਹੋ ਗਿਆ ਹੈ। ਮੇਘਾ ਸਿਰਫ਼ 21 ਸਾਲ ਦੀ ਸੀ। ਇਹ ਖਬਰ ਸੁਣ ਕੇ ਉਸਦੇ ਸ਼ੰਸਕ ਬਹੁਤ ਦੁਖੀ ਹਨ। ਇਸ ਦੁਖਦ ਖ਼ਬਰ ਦੀ ਜਾਣਕਾਰੀ ਉਸ ਦੇ ਮਾਪਿਆਂ ਨੇ ਦਿੱਤੀ ਹੈ।
ਮੇਘਾ ਠਾਕੁਰ ਦੇ ਮਾਤਾ-ਪਿਤਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, "ਭਾਰੀ ਦਿਲਾਂ ਨਾਲ ਅਸੀਂ ਐਲਾਨ ਕਰਦੇ ਹਾਂ ਕਿ ਸਾਡੀ ਮੇਘਾ ਠਾਕੁਰ 24 ਨਵੰਬਰ 2022 ਨੂੰ ਤੜਕਸਾਰ ਅਚਾਨਕ ਅਕਾਲ ਚਲਾਣਾ ਕਰ ਗਈ। ਮੇਘਾ ਇੱਕ ਆਤਮ ਵਿਸ਼ਵਾਸੀ ਅਤੇ ਸੁਤੰਤਰ ਮੁਟਿਆਰ ਸੀ। ਉਸ ਨੂੰ ਬਹੁਤ ਯਾਦ ਕੀਤਾ ਜਾਵੇਗਾ। ਉਹ ਆਪਣੇ ਪ੍ਰਸ਼ੰਸਕਾਂ ਨੂੰ ਪਿਆਰ ਕਰਦੀ ਸੀ। ਇਸ ਸਮੇਂ ਅਸੀਂ ਮੇਘਾ ਲਈ ਤੁਹਾਡੇ ਅਸੀਸਾਂ ਦੀ ਬੇਨਤੀ ਕਰਦੇ ਹਾਂ। ਤੁਹਾਡੇ ਵਿਚਾਰ ਅਤੇ ਅਰਦਾਸਾਂ ਉਸਦੀ ਅਗਲੀ ਯਾਤਰਾ ਵਿੱਚ ਉਸਦੇ ਨਾਲ ਰਹਿਣਗੀਆਂ"
ਉੱਕਤ ਪੋਸਟ 'ਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ ਅਤੇ ਮੇਘਾ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਹ ਖਬਰ ਸੁਣ ਕੇ ਪ੍ਰਸ਼ੰਸਕ ਵੀ ਹੈਰਾਨ ਹਨ।
ਮੇਘਾ ਠਾਕੁਰ ਬਹੁਤ ਵਧੀਆ ਸੋਸ਼ਲ ਮੀਡੀਆ ਪ੍ਰਭਾਵਕ ਸੀ। ਉਸ ਦੇ ਲੁੱਕ ਦੇ ਕਾਫੀ ਪ੍ਰਸ਼ੰਸਕ ਸਨ। ਖਬਰਾਂ ਮੁਤਾਬਕ ਉਹ ਮੂਲ ਰੂਪ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਦੀ ਰਹਿਣ ਵਾਲੀ ਸੀ ਪਰ ਉਹ ਆਪਣੇ ਮਾਪਿਆਂ ਨਾਲ ਬਰੈਂਪਟਨ, ਓਨਟਾਰੀਓ, ਕੈਨੇਡਾ ਵਿੱਚ ਰਹਿੰਦੀ ਸੀ।
- PTC NEWS