Advertisment

ਟੂਰਸਿਟ ਬੱਸ ਮਿੰਟਾਂ 'ਚ ਹੋਈ ਸੁਆਹ, 35 ਮੁਸਾਫ਼ਰਾਂ ਨੇ ਛਾਲ ਮਾਰ ਕੇ ਬਚਾਈ ਜਾਨ

author-image
Ravinder Singh
Updated On
New Update
ਟੂਰਸਿਟ ਬੱਸ ਮਿੰਟਾਂ 'ਚ ਹੋਈ ਸੁਆਹ, 35 ਮੁਸਾਫ਼ਰਾਂ ਨੇ ਛਾਲ ਮਾਰ ਕੇ ਬਚਾਈ ਜਾਨ
Advertisment

ਪਾਣੀਪਤ : ਨੈਸ਼ਨਲ ਹਾਈਵੇਅ 44 'ਤੇ ਪੱਟੀ ਕਲਿਆਣਾ ਪਿੰਡ ਨੇੜੇ ਅੱਜ ਤੜਕੇ ਟੂਰਿਸਟ ਬੱਸ ਨੂੰ ਅੱਗ ਲੱਗ ਗਈ। ਬੱਸ ਲੁਧਿਆਣਾ ਤੋਂ ਦਿੱਲੀ ਜਾ ਰਹੀ ਸੀ। ਕਰੀਬ 35 ਯਾਤਰੀਆਂ ਨੇ ਬੱਸ ’ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਅੱਗ ਲੱਗਦੇ ਸਾਰ ਹੀ ਡਰਾਈਵਰ, ਕੰਡਕਟਰ ਤੇ ਯਾਤਰੀਆਂ ਨੇ ਫੁਰਤੀ ਨਾਲ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ। ਅਜਿਹੇ 'ਚ ਵੱਡਾ ਹਾਦਸਾ ਹੋਣੋਂ ਟਲ ਗਿਆ। ਉੱਤਰ ਪ੍ਰਦੇਸ਼ ਨੰਬਰ ਵਾਲੀ ਬੱਸ ਲੁਧਿਆਣਾ ਤੋਂ ਦਿੱਲੀ ਜਾ ਰਹੀ ਸੀ। ਬੱਸ 'ਚ ਕਰੀਬ 35 ਯਾਤਰੀ ਸਵਾਰ ਸਨ। ਸੂਚਨਾ ਮਿਲਣ ਉਪਰ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪੁੱਜ ਕੇ ਕਾਫੀ ਮੁਸ਼ੱਕਤ ਮਗਰੋਂ ਅੱਗ ਉਪਰ ਕਾਬੂ ਪਾਇਆ ਪਰ ਉਦੋਂ ਤੱਕ ਬੱਸ ਸੜ ਕੇ ਸੁਆਹ ਹੋ ਗਈ ਸੀ। ਲੁਧਿਆਣਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਟੂਰਿਸਟ ਬੱਸ 'ਚ ਡਰਾਈਵਰ ਵਜੋਂ ਤਾਇਨਾਤ ਹੈ।

ਇਹ ਵੀ ਪੜ੍ਹੋ : ਬੰਦੂਕ-ਸੱਭਿਆਚਾਰ ਨੂੰ ਠੱਲ੍ਹ ਪਾਉਣ ਸਬੰਧੀ ਸੂਬੇ 'ਚ ਮੌਜੂਦਾ ਅਸਲਾ ਲਾਇਸੰਸਾਂ ਦਾ ਜਾਇਜ਼ਾ ਲੈਣ ਸਬੰਧੀ ਹੁਕਮ ਜਾਰੀ

ਦੇਰ ਸ਼ਾਮ ਉਹ 35 ਦੇ ਕਰੀਬ ਸਵਾਰੀਆਂ ਨੂੰ ਲੁਧਿਆਣਾ ਤੋਂ ਦਿੱਲੀ ਲਈ ਲੈ ਕੇ ਚੱਲਿਆ ਸੀ। ਸਵੇਰੇ ਕਰੀਬ 5.45 ਵਜੇ ਜਿਵੇਂ ਹੀ ਉਹ ਪੱਤੀਕਲਿਆਣਾ ਪਿੰਡ ਨੇੜੇ ਪੁੱਜਿਆ ਤਾਂ ਅਚਾਨਕ ਧੂੰਆਂ ਉੱਠਣ ਲੱਗਾ, ਜਦੋਂ ਬੱਸ ਨੂੰ ਰੋਕਿਆ ਤਾਂ ਅੱਗ ਨਿਕਲਣੀ ਸ਼ੁਰੂ ਹੋ ਗਈ। ਉਨ੍ਹਾਂ ਨੇ ਕਾਹਲੀ 'ਚ ਸਾਰੇ ਮੁਸਾਫਰਾਂ ਨੂੰ ਥੱਲੇ ਉਤਾਰਿਆ। ਉਦੋਂ ਤੱਕ ਬੱਸ ਦੇ ਵੱਡੇ ਹਿੱਸੇ ਨੂੰ ਅੱਗ ਲੱਗ ਗਈ। ਪੁਲਿਸ ਦੀ ਟੀਮ ਤੁਰੰਤ ਮੌਕੇ 'ਤੇ ਪੁੱਜ ਗਈ। ਇਸ ਮਗਰੋਂ ਫਾਇਰ ਮੁਲਾਜ਼ਮਾਂ ਨੇ ਵੀ ਮੌਕੇ 'ਤੇ ਪਹੁੰਚ ਕੇ ਅੱਗ ਉਪਰ ਕਾਬੂ ਪਾਇਆ ਪਰ ਉਦੋਂ ਤੱਕ ਪੂਰੀ ਬੱਸ ਸੜ ਕੇ ਸੁਆਹ ਹੋ ਚੁੱਕੀ ਸੀ। ਡਰਾਈਵਰ ਨੇ ਦੱਸਿਆ ਕਿ ਕਿਸੇ ਵੀ ਸਵਾਰੀ ਨੂੰ ਕੋਈ ਸੱਟ ਨਹੀਂ ਲੱਗੀ। ਸਾਰਿਆਂ ਨੂੰ ਦੂਜੀ ਬੱਸ 'ਚ ਬਿਠਾ ਕੇ ਦਿੱਲੀ ਰਵਾਨਾ ਕੀਤਾ ਗਿਆ।

- PTC NEWS
crimenewsnews bus-fire-accident latest-panipat-news
Advertisment

Stay updated with the latest news headlines.

Follow us:
Advertisment