Fri, Apr 19, 2024
Whatsapp

ਤਿੰਨ ਆਈਏਐਸ ਤੇ 10 ਕਰ ਤੇ ਆਬਕਾਰੀ ਅਧਿਕਾਰੀਆਂ ਦੇ ਤਬਾਦਲੇ

Written by  Ravinder Singh -- January 21st 2023 09:52 AM -- Updated: January 21st 2023 09:53 AM
ਤਿੰਨ ਆਈਏਐਸ ਤੇ 10 ਕਰ ਤੇ ਆਬਕਾਰੀ ਅਧਿਕਾਰੀਆਂ ਦੇ ਤਬਾਦਲੇ

ਤਿੰਨ ਆਈਏਐਸ ਤੇ 10 ਕਰ ਤੇ ਆਬਕਾਰੀ ਅਧਿਕਾਰੀਆਂ ਦੇ ਤਬਾਦਲੇ

ਪਟਿਆਲਾ : ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚ ਮੁੜ ਵੱਡਾ ਫੇਰਬਦਲ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਸ਼ਕਤੀਸ਼ਾਲੀ ਆਈਏਐੱਸ ਅਧਿਕਾਰੀ ਅਜੋ ਸ਼ਰਮਾ ਨੂੰ ਟੇਕਸੇਸ਼ਨ ਵਿਭਾਗ ਤੇ ਸਿਹਤ ਵਿਭਾਗ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਅਜੋ ਸ਼ਰਮਾ ਕੇਂਦਰ ਵਿੱਚ ਡੈਪੂਟੇਸ਼ਨ ਉਤੇ ਜਾ ਸਕਦੇ ਹਨ।



ਇਸ ਦੇ ਨਾਲ ਹੀ ਵਿਕਾਸ ਪ੍ਰਤਾਪ ਨੂੰ ਟੈਕਸੇਸ਼ਨ ਤੇ ਵਰਿੰਦਰ ਕੁਮਾਰ ਮੀਨਾ ਨੂੰ ਸਿਹਤ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।


ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 10 ਆਬਕਾਰੀ, ਰਾਜ ਕਰ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ।


ਸਾਰੇ ਸਬੰਧਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਆਪਣੀ ਨਵੀਂ ਤਾਇਨਾਤੀ 'ਤੇ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਰਿਪੋਰਟ-ਗਗਨਦੀਪ ਆਹੂਜਾ

- PTC NEWS

adv-img

Top News view more...

Latest News view more...