Advertisment

ਟਰਾਂਸਜੈਂਡਰ ਉਮੀਦਵਾਰ ਬੌਬੀ ਕਿੰਨਰ ਨੇ ਜਿੱਤੀ ਚੋਣ

author-image
Pardeep Singh
Updated On
New Update
ਟਰਾਂਸਜੈਂਡਰ ਉਮੀਦਵਾਰ ਬੌਬੀ ਕਿੰਨਰ ਨੇ ਜਿੱਤੀ ਚੋਣ
Advertisment

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਪਹਿਲੇ ਟਰਾਂਸਜੈਂਡਰ ਉਮੀਦਵਾਰ ਬੌਬੀ ਕਿੰਨਰ ਨੇ ਨਗਰ ਨਿਗਮ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਉਹ ਪਹਿਲੀ ਟਰਾਂਸਜੈਂਡਰ ਹੈ, ਜਿਸ ਨੇ MCD ਵਿੱਚ ਜਿੱਤ ਹਾਸਲ ਕੀਤੀ ਹੈ। 38 ਸਾਲਾ ਬੌਬੀ ਕਿੰਨਰ 'ਹਿੰਦੂ ਯੁਵਾ ਸਮਾਜ ਏਕਤਾ ਅਵਾਮ ਅੱਤਵਾਦ ਵਿਰੋਧੀ ਕਮੇਟੀ' ਦੀ ਦਿੱਲੀ ਇਕਾਈ ਦੀ ਪ੍ਰਧਾਨ ਵੀ ਹੈ।

ਬੌਬੀ ਅੰਨਾ ਅੰਦੋਲਨ ਦੌਰਾਨ ਵੀ ਕਾਫੀ ਸਰਗਰਮ ਸੀ। ਬੌਬੀ ਦਿੱਲੀ ਦੀ ਰਾਜਨੀਤੀ ਵਿੱਚ ਆਉਣ ਵਾਲਾ ਪਹਿਲਾ ਟਰਾਂਸਜੈਂਡਰ ਹੈ। ਆਮ ਆਦਮੀ ਪਾਰਟੀ ਨੇ ਸਿਆਸਤ ਰਾਹੀਂ ਸਮਾਜ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਬੌਬੀ ਕਿੰਨਰ ਨੂੰ ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਰਾਖਵੀਂ ਸੀਟ 'ਤੇ ਵਾਰਡ 43 ਸੁਲਤਾਨਪੁਰੀ-ਏ ਤੋਂ ਟਿਕਟ ਦਿੱਤੀ ਗਈ ਸੀ। ਆਮ ਆਦਮੀ ਪਾਰਟੀ ਐਮਸੀਡੀ ਚੋਣਾਂ ਵਿੱਚ ਕਿਸੇ ਕਿੰਨਰ ਨੂੰ ਟਿਕਟ ਦੇਣ ਵਾਲੀ ਪਹਿਲੀ ਪਾਰਟੀ ਬਣ ਗਈ ਹੈ। ਬੌਬੀ ਕਿੰਨਰ ਨੇ 2017 ਵਿੱਚ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜੀ ਸੀ।

ਚੋਣ ਜਿੱਤਣ ਤੋਂ ਬਾਅਦ ਬੌਬੀ ਕਿੰਨਰ ਨੇ ਕਿਹਾ ਕਿ ਸਾਡਾ ਮੁੱਦਾ ਦਿੱਲੀ ਦੀ ਸਫਾਈ ਹੈ। ਜੇਕਰ ਮੈਂ ਜਿੱਤ ਕੇ ਆਇਆ ਤਾਂ ਸਭ ਤੋਂ ਪਹਿਲਾਂ ਆਪਣੇ ਵਾਰਡ ਵਿੱਚ ਸਫਾਈ ਦਾ ਕੰਮ ਕਰਵਾਵਾਂਗਾ। ਉਨ੍ਹਾਂ  ਨੇ ਦੱਸਿਆ ਕਿ ਉਹ ਬਹੁਤ ਹੀ ਸਾਧਾਰਨ ਪਰਿਵਾਰ ਤੋਂ ਹੈ। ਮੇਰੇ ਕੋਲ ਚੋਣ ਲੜਨ ਲਈ ਪੈਸੇ ਨਹੀਂ ਹਨ ਪਰ ਜਨਤਾ ਨੇ ਕਿਹਾ ਕਿ ਮੈਂ ਚੋਣ ਲੜਾਂ। ਲੋਕ ਮਿਲ ਕੇ ਮੇਰੀ ਚੋਣ ਲੜ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਮੇਰੇ ਵਾਂਗ ਮੇਰੇ ਭਾਈਚਾਰੇ ਦੇ ਲੋਕ ਵੀ ਅੱਗੇ ਵਧ ਕੇ ਰਾਜਨੀਤੀ ਵਿਚ ਹਿੱਸਾ ਲੈਣ।

- PTC NEWS
latest-news punjabi-news transgender-candidate
Advertisment

Stay updated with the latest news headlines.

Follow us:
Advertisment