'ਕਿਉਂਕਿ ਸਾਸ ਭੀ ਕਭੀ ਬਹੂ ਥੀ' ਫੇਮ ਟੀਵੀ ਅਦਾਕਾਰ ਵਿਕਾਸ ਸੇਠੀ ਦਾ 48 ਸਾਲ ਦੀ ਉਮਰ 'ਚ ਦਿਹਾਂਤ
Vikas Sethi Passes Away : ਮਸ਼ਹੂਰ ਟੀਵੀ ਐਕਟਰ ਵਿਕਾਸ ਸੇਠੀ ਦਾ 48 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਂਝੀ ਕਰਦੇ ਹੋਏ ਅਦਾਕਾਰ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਵਿਕਾਸ ਸੇਠੀ ਆਪਣੇ ਪਿੱਛੇ ਪਤਨੀ ਜਾਹਨਵੀ ਸੇਠੀ ਅਤੇ ਦੋ ਜੁੜਵਾਂ ਪੁੱਤਰ ਛੱਡ ਗਏ ਹਨ।
2021 ਵਿੱਚ, ਵਿਕਾਸ ਸੇਠੀ ਨੇ ਆਪਣੀ ਲੱਤ ਦੀ ਸਰਜਰੀ ਕਰਵਾਈ ਸੀ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਅਪਲੋਡ ਕਰਕੇ ਦੱਸਿਆ ਕਿ ਡਾਕਟਰ ਨੇ ਉਸ ਨੂੰ ਡੇਢ ਮਹੀਨਾ ਆਰਾਮ ਕਰਨ ਦੀ ਸਲਾਹ ਦਿੱਤੀ ਸੀ ਪਰ ਉਹ ਉਮੀਦ ਤੋਂ ਜਲਦੀ ਠੀਕ ਹੋ ਰਹੇ ਹਨ। ਉਸ ਨੇ ਪਹਿਲਾਂ ਹੀ ਪ੍ਰਸ਼ੰਸਕਾਂ ਨੂੰ ਮਜ਼ਬੂਤੀ ਨਾਲ ਵਾਪਸ ਆਉਣ ਦਾ ਵਾਅਦਾ ਕੀਤਾ ਸੀ।
ਜੂਨ 2021 ਵਿੱਚ ਅਭਿਨੇਤਾ ਵਿਕਾਸ ਸੇਠੀ ਅਤੇ ਉਨ੍ਹਾਂ ਦੀ ਪਤਨੀ ਜਾਹਨਵੀ ਸੇਠੀ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣੇ ਅਤੇ ਹੁਣ ਉਨ੍ਹਾਂ ਦੇ ਪਿਤਾ ਦਾ ਪਰਛਾਵਾਂ ਇਨ੍ਹਾਂ 3 ਸਾਲ ਦੇ ਛੋਟੇ ਬੱਚਿਆਂ ਨੂੰ ਛੱਡ ਗਿਆ ਹੈ।
ਦੱਸ ਦਈਏ ਕਿ ਵਿਕਾਸ ਸੇਠੀ ਨੇ 'ਦਿਲ ਨਾ ਜਾਨੇ ਕਿਊਂ', 'ਕਹੀਂ ਤੋ ਹੋਗਾ', 'ਕਿਉੰਕੀ ਸਾਸ ਭੀ ਕਭੀ ਬਹੂ ਥੀ', 'ਕਿਉੰ ਹੋਤਾ ਹੈ ਪਿਆਰ', 'ਗੁਸਤਾਕ ਦਿਲ', 'ਉਤਰਨ' ਵਿੱਚ ਕੰਮ ਕੀਤਾ ਹੈ। ', 'ਗੀਤ ਹੋਈ', 'ਸਬਸੇ ਪਰਾਈ', 'ਦੋ ਦਿਲ ਬੰਧੇ ਏਕ ਡੋਰੀ ਸੇ', 'ਸਸੁਰਾਲ ਸਿਮਰ ਕਾ' ਵਰਗੇ ਕਈ ਮਸ਼ਹੂਰ ਸੀਰੀਅਲਾਂ ਦਾ ਹਿੱਸਾ ਰਹਿ ਚੁੱਕੇ ਹਨ।
- PTC NEWS