Thu, Apr 25, 2024
Whatsapp

ਰੂਸੀ ਏਅਰਬੇਸ 'ਤੇ 2 ਵੱਡੇ ਧਮਾਕੇ, ਯੂਕਰੇਨ ਵੱਲੋਂ ਡਰੋਨ ਹਮਲੇ ਦਾ ਖਦਸ਼ਾ

ਰੂਸ ਅਤੇ ਯੂਕਰੇਨ ਵਿਚਕਾਰ 10 ਮਹੀਨਿਆਂ ਬਾਅਦ ਵੀ ਜੰਗ ਜਾਰੀ ਹੈ। ਹਾਲ ਹੀ 'ਚ ਰੂਸੀ ਰਾਸ਼ਟਰਪਤੀ ਪੁਤਿਨ ਨੇ ਜੰਗ ਖ਼ਤਮ ਕਰਨ ਦੀ ਗੱਲ ਕੀਤੀ ਤਾਂ ਅਮਰੀਕਾ ਤੋਂ ਯੂਕਰੇਨ ਨੂੰ ਪੈਟ੍ਰਿਅਟ ਮਿਜ਼ਾਈਲ ਦੇਣ ਦਾ ਵਾਅਦਾ ਕੀਤਾ ਗਿਆ। ਉਦੋਂ ਤੋਂ ਯੂਕਰੇਨ ਫਿਰ ਹਰਕਤ ਵਿੱਚ ਆ ਗਿਆ ਹੈ।

Written by  Jasmeet Singh -- December 26th 2022 01:56 PM
ਰੂਸੀ ਏਅਰਬੇਸ 'ਤੇ 2 ਵੱਡੇ ਧਮਾਕੇ, ਯੂਕਰੇਨ ਵੱਲੋਂ ਡਰੋਨ ਹਮਲੇ ਦਾ ਖਦਸ਼ਾ

ਰੂਸੀ ਏਅਰਬੇਸ 'ਤੇ 2 ਵੱਡੇ ਧਮਾਕੇ, ਯੂਕਰੇਨ ਵੱਲੋਂ ਡਰੋਨ ਹਮਲੇ ਦਾ ਖਦਸ਼ਾ

ਨਵੀਂ ਦਿੱਲੀ, 26 ਦਸੰਬਰ: ਰੂਸ ਅਤੇ ਯੂਕਰੇਨ ਵਿਚਕਾਰ 10 ਮਹੀਨਿਆਂ ਬਾਅਦ ਵੀ ਜੰਗ ਜਾਰੀ ਹੈ। ਹਾਲ ਹੀ 'ਚ ਰੂਸੀ ਰਾਸ਼ਟਰਪਤੀ ਪੁਤਿਨ ਨੇ ਜੰਗ ਖ਼ਤਮ ਕਰਨ ਦੀ ਗੱਲ ਕੀਤੀ ਤਾਂ ਅਮਰੀਕਾ ਤੋਂ ਯੂਕਰੇਨ ਨੂੰ ਪੈਟ੍ਰਿਅਟ ਮਿਜ਼ਾਈਲ ਦੇਣ ਦਾ ਵਾਅਦਾ ਕੀਤਾ ਗਿਆ। ਉਦੋਂ ਤੋਂ ਯੂਕਰੇਨ ਫਿਰ ਹਰਕਤ ਵਿੱਚ ਆ ਗਿਆ ਹੈ। 

ਤਾਜ਼ਾ ਮਾਮਲੇ 'ਚ ਯੂਕਰੇਨ ਨੇ ਰੂਸ 'ਤੇ ਜਵਾਬੀ ਹਮਲਾ ਕੀਤਾ ਹੈ। ਸੋਮਵਾਰ ਸਵੇਰੇ ਰੂਸੀ ਏਅਰਬੇਸ 'ਤੇ ਦੋ ਵੱਡੇ ਬੰਬ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਹਾਲਾਂਕਿ ਹਮਲੇ ਯੂਕਰੇਨ ਤੋਂ ਹੀ ਕੀਤੇ ਗਏ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਜੇਕਰ ਪੁਸ਼ਟੀ ਹੋ ​​ਜਾਂਦੀ ਹੈ ਤਾਂ ਇਹ ਰੂਸ ਲਈ ਵੀ ਹੈਰਾਨੀ ਵਾਲੀ ਗੱਲ ਹੋਵੇਗੀ ਕਿਉਂਕਿ ਏਂਗਲਜ਼ ਏਅਰਬੇਸ ਰੂਸ-ਯੂਕਰੇਨ ਸਰਹੱਦ ਤੋਂ ਲਗਭਗ 600 ਕਿਲੋਮੀਟਰ ਅੰਦਰ ਸਥਿਤ ਹੈ।


ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਯੂਕਰੇਨੀ ਅਤੇ ਰੂਸੀ ਮੀਡੀਆ ਨੇ ਇਨ੍ਹਾਂ ਧਮਾਕਿਆਂ ਸਬੰਧੀ ਰਿਪੋਰਟਾਂ ਜਾਰੀ ਕੀਤੀਆਂ ਹਨ। ਦੱਸਿਆ ਗਿਆ ਹੈ ਕਿ ਏਅਰਬੇਸ 'ਤੇ ਦੋ ਜ਼ੋਰਦਾਰ ਧਮਾਕੇ ਹੋਏ ਹਨ। ਕੁਝ ਸਥਾਨਕ ਲੋਕਾਂ ਨੇ ਰੂਸੀ ਮੀਡੀਆ ਨੂੰ ਦੱਸਿਆ ਕਿ ਧਮਾਕਿਆਂ ਤੋਂ ਥੋੜ੍ਹੀ ਦੇਰ ਪਹਿਲਾਂ ਹਵਾਈ ਸਾਇਰਨ ਵੱਜ ਰਹੇ ਸਨ। ਏਂਗਲਜ਼ ਏਅਰਬੇਸ ਰੂਸ ਲਈ ਕੂਟਨੀਤਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ। ਇਹ ਬੇਸ ਰੂਸ ਦੇ ਸੇਰਾਤੋਵ ਸ਼ਹਿਰ ਦੇ ਨੇੜੇ ਹੈ। ਰੂਸ ਦੀ ਰਾਜਧਾਨੀ ਮਾਸਕੋ ਤੋਂ ਇਸਦੀ ਦੂਰੀ 730 ਕਿਲੋਮੀਟਰ ਹੈ। 5 ਦਸੰਬਰ ਨੂੰ ਵੀ ਇਸ ਏਅਰਬੇਸ 'ਤੇ ਯੂਕਰੇਨ ਦੇ ਡਰੋਨ ਹਮਲੇ ਦੀ ਖ਼ਬਰ ਆਈ ਸੀ। ਉਦੋਂ ਨਾ ਤਾਂ ਰੂਸ ਅਤੇ ਨਾ ਹੀ ਯੂਕਰੇਨ ਨੇ ਇਸ ਦੀ ਪੁਸ਼ਟੀ ਕੀਤੀ ਸੀ।

ਰੂਸ ਨੇ ਪਿਛਲੇ ਦਿਨੀਂ ਯੂਕਰੇਨ ਦੇ ਸ਼ਹਿਰਾਂ 'ਤੇ ਮਿਜ਼ਾਈਲ ਹਮਲੇ ਵੀ ਤੇਜ਼ ਕਰ ਦਿੱਤੇ  ਸਨ। ਇਸ ਕਾਰਨ ਕਈ ਸ਼ਹਿਰਾਂ 'ਚ ਬਹੁਤੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਹਮਲਿਆਂ ਦੌਰਾਨ ਕਈ ਸ਼ਹਿਰ 'ਚ ਸਾਇਰਨ ਦੀਆਂ ਗੂੰਜਾਂ ਸੁਣਾਈ ਦਿੱਤੀਆਂ। ਇਸ ਜੰਗ ਕਾਰਨ ਪੂਰੀ ਦੁਨੀਆ ਨੂੰ ਬਹੁਤ ਆਰਥਿਕ ਨੁਕਸਾਨ ਹੋਇਆ ਹੈ। ਕਈ ਦੇਸ਼ਾਂ ਦੀ ਆਰਥਿਕਤਾ ਪ੍ਰਭਾਵਿਤ ਹੋਈ ਹੈ। 

- PTC NEWS

Top News view more...

Latest News view more...