Advertisment

ਉਪਾਸਨਾ ਸਿੰਘ ਵੱਲੋਂ ਹਰਨਾਜ਼ ਸੰਧੂ ਤੇ ਹੋਰਨਾਂ ਤੋਂ 1 ਕਰੋੜ ਦੇ ਮੁਆਵਜ਼ੇ ਦੀ ਮੰਗ

author-image
ਜਸਮੀਤ ਸਿੰਘ
New Update
ਉਪਾਸਨਾ ਸਿੰਘ ਵੱਲੋਂ ਹਰਨਾਜ਼ ਸੰਧੂ ਤੇ ਹੋਰਨਾਂ ਤੋਂ 1 ਕਰੋੜ ਦੇ ਮੁਆਵਜ਼ੇ ਦੀ ਮੰਗ
Advertisment

ਚੰਡੀਗੜ੍ਹ, 8 ਦਸੰਬਰ: ਅਦਾਕਾਰਾ ਉਪਾਸਨਾ ਸਿੰਘ ਵੱਲੋਂ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਅਤੇ 14 ਹੋਰਾਂ ਖ਼ਿਲਾਫ਼ ਦਾਇਰ ਮੁਕੱਦਮੇ ਦੀ ਸੁਣਵਾਈ ਫਰਵਰੀ ਲਈ ਮੁਲਤਵੀ ਕਰ ਦਿੱਤੀ ਗਈ ਹੈ। 4 ਅਗਸਤ ਨੂੰ ਉਪਾਸਨਾ ਸਿੰਘ ਨੇ 'ਬਾਈ ਜੀ ਕੁਟਣਗੇ' ਨਾਂ ਦੀ ਪੰਜਾਬੀ ਫਿਲਮ ਨਾਲ ਜੁੜੇ ਵਿਵਾਦ ਨੂੰ ਲੈ ਕੇ ਚੰਡੀਗੜ੍ਹ ਦੀ ਅਦਾਲਤ 'ਚ ਮਾਡਲ ਖ਼ਿਲਾਫ਼ ਕੇਸ ਦਾਇਰ ਕੀਤਾ ਸੀ। ਉਪਾਸਨਾ ਸਿੰਘ ਨੇ ਫਿਲਮ ਨੂੰ ਹੋਏ ਨੁਕਸਾਨ ਲਈ ਮੁਆਵਜ਼ੇ ਵਜੋਂ 1 ਕਰੋੜ ਰੁਪਏ ਦੀ ਮੰਗ ਕੀਤੀ ਹੈ।

Advertisment

ਉਪਾਸਨਾ ਸਿੰਘ ਦਾ ਇਲਜ਼ਾਮ ਹੈ ਕਿ ਉਹ ਇੱਕ ਫਿਲਮ ਦਾ ਨਿਰਮਾਣ ਕਰ ਰਹੀ ਸੀ, ਜਿਸ ਵਿੱਚ ਹਰਨਾਜ਼ ਨੇ ਕੰਮ ਕਰਨ ਲਈ ਸਹਿਮਤੀ ਦਿੱਤੀ ਸੀ। ਇਸ ਤੋਂ ਬਾਅਦ ਫਿਲਮ ਬਣਨ ਤੋਂ ਬਾਅਦ ਉਹ ਪ੍ਰਮੋਸ਼ਨ ਲਈ ਅੱਗੇ ਨਹੀਂ ਆਈ ਅਤੇ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਮਾਮਲੇ ਦੀ ਸੁਣਵਾਈ ਹੁਣ 7 ਫਰਵਰੀ ਲਈ ਤੈਅ ਕੀਤੀ ਗਈ ਹੈ।

ਦਾਇਰ ਕੇਸ ਦੇ ਅਨੁਸਾਰ ਸਾਲ 2020 ਵਿੱਚ ਹਰਨਾਜ਼ ਨੇ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਸੀ। ਉਸ ਸਮੇਂ ਦੌਰਾਨ ਉਸਨੇ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਐਲਐਲਪੀ ਨਾਲ ਇੱਕ ਕਲਾਕਾਰ ਸਮਝੌਤਾ ਕੀਤਾ। ਉਪਾਸਨਾ ਸਿੰਘ ਇਸ ਸਟੂਡੀਓ ਨੂੰ ਚਲਾਉਂਦੀ ਹੈ। ਉਪਾਸਨਾ ਅਨੁਸਾਰ ਉਸ ਨੇ ‘ਬਾਈ ਜੀ ਕੁਟਣਗੇ’ ਨਾਂ ਦੀ ਪੰਜਾਬੀ ਫ਼ਿਲਮ ਬਣਾਉਣੀ ਸੀ। ਇਸ ਵਿੱਚ ਉਸ ਨੇ ਹਰਨਾਜ਼ ਨੂੰ ਮੁੱਖ ਭੂਮਿਕਾ ਲਈ ਚੁਣਿਆ। ਇਕਰਾਰਨਾਮੇ ਤਹਿਤ ਕਲਾਕਾਰਾਂ ਨੂੰ ਫ਼ਿਲਮ ਦੇ ਪ੍ਰਚਾਰ ਕਾਰਜਾਂ ਲਈ ਸਰੀਰਕ ਅਤੇ ਵਰਚੁਅਲ ਤੌਰ 'ਤੇ ਉਪਲਬਧ ਹੋਣਾ ਸੀ। 

ਕੇਸ ਮੁਤਾਬਕ ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਨੇ ਵਪਾਰਕ ਅਤੇ ਇਕਰਾਰਨਾਮੇ ਦੇ ਵਾਅਦੇ ਤੋੜ ਦਿੱਤੇ। ਉਸਨੇ ਆਪਣੇ ਆਪ ਨੂੰ ਫਿਲਮ ਦੀ ਕਾਸਟ ਅਤੇ ਕਰੂ ਤੋਂ ਦੂਰ ਕਰ ਲਿਆ ਹੈ। ਉਪਾਸਨਾ ਸਿੰਘ ਮੁਤਾਬਕ ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਸੰਧੂ ਆਪਣੇ ਆਪ ਨੂੰ ਵੱਡੀ ਸਟਾਰ ਸਮਝਣ ਲੱਗ ਪਈ ਸੀ। ਉਸਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਇਸ ਫਿਲਮ ਰਾਹੀਂ ਉਪਾਸਨਾ ਨੇ ਆਪਣੇ ਬੇਟੇ ਨੂੰ ਲਾਂਚ ਕਰਨਾ ਸੀ ਪਰ ਹਰਨਾਜ਼ ਸੰਧੂ ਨਾਲ ਸੰਪਰਕ ਨਾ ਹੋਣ ਕਾਰਨ ਉਸ ਨੂੰ ਵੱਡਾ ਨੁਕਸਾਨ ਹੋਇਆ। ਇਸੇ ਲਈ ਚੰਡੀਗੜ੍ਹ ਦੀ ਅਦਾਲਤ ਵਿੱਚ ਹਰਨਾਜ਼ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਹੈ।



ਇਹ ਵੀ ਪੜ੍ਹੋ: ਰਾਹੁਲ ਦੀ ਯਾਤਰਾ ਦੌਰਾਨ ਨੌਜਵਾਨ ਨੇ ਖੁਦ ਨੂੰ ਅੱਗ ਲਗਾਈ, ਬਣੀ ਭਗਦੜ ਵਾਲੀ ਸਥਿਤੀ

ਉਪਾਸਨਾ ਸਿੰਘ ਅਨੁਸਾਰ ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਅਤੇ ਨਿਰਮਾਤਾਵਾਂ ਨੇ ਵੀ ਹਰਨਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਭ ਅਸਫਲ ਰਹੇ। ਉਨ੍ਹਾਂ ਦਾ ਇਲਜ਼ਾਮ ਹੈ ਕਿ ਹਰਨਾਜ਼ ਕੌਰ ਸੰਧੂ ਦੇ ਮਿਸ ਯੂਨੀਵਰਸ ਬਣਨ ਤੋਂ ਬਾਅਦ ਉਸ ਨੇ ਇੱਕ ਵੀ ਮੇਲ ਜਾਂ ਮੈਸੇਜ ਦਾ ਜਵਾਬ ਨਹੀਂ ਦਿੱਤਾ। ਫਿਲਮ ਅਤੇ ਇਸਦੇ ਵਿਤਰਕਾਂ ਨੂੰ ਨੁਕਸਾਨ ਹੋਇਆ ਹੈ। ਫਿਲਮ ਦੀ ਰਿਲੀਜ਼ ਡੇਟ ਵੀ ਟਾਲਣੀ ਪਈ। ਦੇਰੀ ਕਾਰਨ ਫਿਲਮ ਦੀ ਕਾਸਟ ਅਤੇ ਕਰੂ ਨੂੰ ਵੀ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਗਲਤ ਇਮੇਜ ਬਣੀ।

- PTC NEWS
chandigarh-court upasana-singh harnaz-kaur-sandhu
Advertisment

Stay updated with the latest news headlines.

Follow us:
Advertisment