Advertisment

ਉਜ਼ਬੇਕਿਸਤਾਨ ਦਾ ਦਾਅਵਾ : ਭਾਰਤ 'ਚ ਬਣੀ ਕਫ ਸਿਰਪ ਨਾਲ 18 ਬੱਚਿਆਂ ਦੀ ਹੋਈ ਮੌਤ, ਭਾਰਤ ਵੱਲੋਂ ਜਾਂਚ ਸ਼ੁਰੂ

ਉਜ਼ਬੇਕਿਸਤਾਨ ਦੇ ਦਾਅਵੇ ਕਿ ਭਾਰਤ ਵਿਚ ਬਣੀ ਕਫ ਸਿਰਪ ਨਾਲ 18 ਬੱਚਿਆਂ ਦੀ ਮੌਤ ਹੋ ਗਈ ਮਗਰੋਂ ਭਾਰਤ ਵਿਚ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

author-image
Ravinder Singh
Updated On
New Update
ਉਜ਼ਬੇਕਿਸਤਾਨ ਦਾ ਦਾਅਵਾ : ਭਾਰਤ 'ਚ ਬਣੀ ਕਫ ਸਿਰਪ ਨਾਲ 18 ਬੱਚਿਆਂ ਦੀ ਮੌਤ, ਭਾਰਤ ਵੱਲੋਂ ਜਾਂਚ ਸ਼ੁਰੂ
Advertisment

ਨਵੀਂ ਦਿੱਲੀ: ਉਜ਼ਬੇਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਬਣੀ cough syrup ਦੇ ਕਥਿਤ ਤੌਰ ਉਤੇ ਸੇਵਨ ਕਾਰਨ 18 ਬੱਚਿਆਂ ਦੀ ਮੌਤ ਹੋ ਗਈ ਹੈ। ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਮਰਨ ਵਾਲੇ 18 ਬੱਚਿਆਂ ਨੇ ਖੰਘ ਦੀ ਦਵਾਈ Doc-1 Max ਦਾ ਸੇਵਨ ਕੀਤਾ ਸੀ। ਇਹ ਦਵਾਈ ਨੋਇਡਾ ਸਥਿਤ ਮੈਰੀਅਨ ਬਾਇਓਟੈਕ ਵੱਲੋਂ ਬਣਾਈ ਗਈ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਸਿਰਪ ਦੇ ਇਕ ਬੈਚ ਦੇ ਲੈਬ ਟੈਸਟ ਵਿੱਚ ethylene glycol ਪਾਇਆ ਗਿਆ ਸੀ, ਜੋ ਇਕ ਜ਼ਹਿਰੀਲਾ ਪਦਾਰਥ ਹੈ।

Advertisment





ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਇਹ ਸਿਰਪ ਬਿਨਾਂ ਡਾਕਟਰ ਦੀ ਸਲਾਹ ਦੇ ਘਰ ਵਿੱਚ ਹੀ ਦਿੱਤੀ ਗਈ ਸੀ। ਇਹ ਸਿਰਪ ਮਾਪਿਆਂ ਵੱਲੋਂ ਜਾਂ ਫਾਰਮਾਸਿਸਟ ਦੀ ਸਲਾਹ ਉਤੇ ਬੱਚਿਆਂ ਨੂੰ ਦਿੱਤੀ ਜਾਂਦੀ ਸੀ। ਬੱਚਿਆਂ ਨੂੰ ਮਿਆਰੀ ਖ਼ੁਰਾਕ ਤੋਂ ਵੱਧ ਖੁਰਾਕ ਦਿੱਤੀ ਗਈ ਹੈ।

ਕੰਪਨੀ ਦੀ ਵੈੱਬਸਾਈਟ ਮੁਤਾਬਕ ਇਹ ਸਿਰਪ ਜ਼ੁਕਾਮ ਤੇ ਫਲੂ ਦੇ ਲੱਛਣਾਂ ਦੇ ਇਲਾਜ ਲਈ ਦਿੱਤੀ ਜਾਂਦੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ 18 ਬੱਚਿਆਂ ਦੀ ਮੌਤ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਫਾਰਮੇਸੀਆਂ ਤੋਂ ਡਾਕ-1 ਮੈਕਸ ਦੀਆਂ ਗੋਲੀਆਂ ਤੇ ਕਫ ਸਿਰਪ ਨੂੰ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੱਤ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਸਮੇਂ ਸਿਰ ਸਥਿਤੀ ਨੂੰ ਸੰਭਾਲ ਨਹੀਂ ਸਕੇ ਅਤੇ ਲੋੜੀਂਦੇ ਕਦਮ ਚੁੱਕਣ ਵਿੱਚ ਅਸਫਲ ਰਹੇ।

ਇਹ ਵੀ ਪੜ੍ਹੋ : ਜ਼ੀਰਾ ਫੈਕਟਰੀ : ਪਾਣੀ ਦੂਸ਼ਿਤ ਕਰਨ ਵਾਲੇ ਲੋਕਾਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ : ਰਾਕੇਸ਼ ਟਿਕੈਤ

ਨੋਇਡਾ ਸਥਿਤ ਇਕ ਡਰੱਗ ਨਿਰਮਾਤਾ ਕੰਪਨੀ ਵੱਲੋਂ ਉਜ਼ਬੇਕਿਸਤਾਨ ਵਿੱਚ 18 ਬੱਚਿਆਂ ਦੀ ਮੌਤ ਨੂੰ ਸਿਰਪ ਨਾਲ ਜੋੜਨ ਦੇ ਦਾਅਵੇ ਤੋਂ ਬਾਅਦ ਭਾਰਤ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਡਰੱਗ ਰੈਗੂਲੇਟਰੀ ਟੀਮ ਨੇ ਉੱਤਰ ਪ੍ਰਦੇਸ਼ ਡਰੱਗਜ਼ ਲਾਇਸੈਂਸਿੰਗ ਅਥਾਰਟੀ ਕੋਲ ਪਹੁੰਚ ਕੀਤੀ ਹੈ ਤਾਂ ਜੋ ਫਾਰਮਾਸਿਊਟੀਕਲ ਕੰਪਨੀ ਵਿਰੁੱਧ ਜਾਂਚ ਸ਼ੁਰੂ ਕੀਤੀ ਜਾ ਸਕੇ। ਇਹ ਵੀ ਪਤਾ ਲੱਗਾ ਹੈ ਕਿ ਕੇਂਦਰ ਤੇ ਰਾਜ ਦੀਆਂ ਡਰੱਗ ਰੈਗੂਲੇਟਰੀ ਟੀਮਾਂ ਸਾਂਝੀ ਜਾਂਚ ਕਰਨਗੀਆਂ।

- PTC NEWS
latestnews uzbekistan coughsyrup
Advertisment

Stay updated with the latest news headlines.

Follow us:
Advertisment