Sun, Jan 29, 2023
Whatsapp

ਵਾਈਸ ਚਾਂਸਲਰ ਪ੍ਰੋ: ਅਰਵਿੰਦ ਦੇ ਪਿਤਾ ਦਿਹਾਂਤ, ਜੱਦੀ ਪਿੰਡ ਕੀਤਾ ਜਾਵੇਗਾ ਅੰਤਿਮ ਸਸਕਾਰ

Written by  Pardeep Singh -- December 28th 2022 10:36 AM
ਵਾਈਸ ਚਾਂਸਲਰ ਪ੍ਰੋ: ਅਰਵਿੰਦ ਦੇ ਪਿਤਾ ਦਿਹਾਂਤ, ਜੱਦੀ ਪਿੰਡ ਕੀਤਾ ਜਾਵੇਗਾ ਅੰਤਿਮ ਸਸਕਾਰ

ਵਾਈਸ ਚਾਂਸਲਰ ਪ੍ਰੋ: ਅਰਵਿੰਦ ਦੇ ਪਿਤਾ ਦਿਹਾਂਤ, ਜੱਦੀ ਪਿੰਡ ਕੀਤਾ ਜਾਵੇਗਾ ਅੰਤਿਮ ਸਸਕਾਰ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਅਰਵਿੰਦ ਦੇ ਪਿਤਾ ਡਾ: ਹਰਸਰਨ ਸਿੰਘ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 3 ਵਜੇ  ਜੱਦੀ ਪਿੰਡ ਏਕਲ ਗੱਡਾ ਜ਼ਿਲ੍ਹਾ ਤਰਨਤਾਰਨ ਵਿਖੇ ਕੀਤਾ ਜਾਵੇਗਾ।

ਦੱਸ ਦੇਈਏ ਕਿ ਅਗਸਤ 1926 ਨੂੰ ਲਾਇਲਪੁਰ ਚੱਕ ਨੰਬਰ 73 ਵਿਖੇ ਜਨਮ ਹੋਇਆ ਸੀ। ਉਨ੍ਹਾਂ ਨੇ ਝਬਾਲ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀ ਰਹੇ ਜਿੱਥੋਂ  ਬੀ.ਐਸ.ਸੀ. ਕੀਤੀ ਅਤੇ ਫਿਰ ਸਰਕਾਰੀ ਕਾਲਜ ਅੰਮ੍ਰਿਤਸਰ ਤੋਂ  ਐਮ.ਬੀ.ਬੀ.ਐਸ. ਦੀ ਡਿਗਰੀ ਹਾਸਲ ਕੀਤੀ।


ਉਹ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (AISF) ਨਾਲ ਜੁੜੇ ਰਹੇ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਰਹੇ। ਥੋੜ੍ਹੇ ਸਮੇਂ ਲਈ ਉਹ ਸਰਕਾਰੀ ਨੌਕਰੀ ਕੀਤੀ ਅਤੇ ਬਾਅਦ ਵਿਚ ਸਰਕਾਰੀ ਨੌਕਰੀ ਛੱਡ ਕੇ ਆਪਣਾ ਕੰਮ ਸ਼ੁਰੂ ਕਰ ਲਿਆ। ਡਾਕਟਰ ਹਰਸਰਨ ਸਿੰਘ ਪੇਸ਼ੇ ਤੋਂ ਡਾਕਟਰ ਸਨ। 

ਰਿਪੋਰਟ-ਗਗਨਦੀਪ ਅਹੂਜਾ

- PTC NEWS

adv-img

Top News view more...

Latest News view more...