Advertisment

ਸਖ਼ਸ਼ ਦੀ ਗੋਦ 'ਚ ਸਿਰ ਰੱਖ ਕੇ ਸੁੱਤੀ ਪਈ ਔਰਤ ਦੀ ਵੀਡੀਓ ਦੇਖ ਹਰ ਕੋਈ ਦੇ ਰਿਹੈ ਪ੍ਰਤੀਕਿਰਿਆ

author-image
Ravinder Singh
Updated On
New Update
ਸਖ਼ਸ਼ ਦੀ ਗੋਦ 'ਚ ਸਿਰ ਰੱਖ ਕੇ ਗੂੜੀ ਨੀਂਦ 'ਚ ਸੁੱਤੀ ਪਈ ਔਰਤ ਦੀ ਵੀਡੀਓ ਦੇਖ ਹਰ ਕੋਈ ਦੇ ਰਿਹੈ ਪ੍ਰਤੀਕਿਰਿਆ
Advertisment

ਆਧੁਨਿਕਤਾ ਦੇ ਯੁੱਗ ਵਿਚ ਹਰ ਕੋਈ ਰੁਝੇਵਿਆਂ ਨਾਲ ਭਰਿਆ ਪਿਆ ਹੈ। ਪਰਿਵਾਰਕ ਰਿਸ਼ਤਿਆਂ ਵਿਚ ਤਣਾਅ ਨੇ ਸਭ ਨੂੰ ਇਕ-ਦੂਜੇ ਦੇ ਨੇੜੇ ਹੁੰਦੇ ਹੋਏ ਵੀ ਦੂਰ ਕਰ ਦਿੱਤਾ ਹੈ। ਜਿਥੇ ਆਧੁਨਿਕ ਤਕਨੀਕ ਨੇ ਲੋਕਾਂ ਨੂੰ ਆਪਣਿਆਂ ਤੋਂ ਬਹੁਤ ਦੂਰ ਕਰ ਦਿੱਤਾ ਹੈ ਉਥੇ ਹੀ ਪੂਰੇ ਆਲਮ ਨੂੰ ਬਹੁਤ ਛੋਟਾ ਵੀ ਕਰ ਦਿੱਤਾ ਹੈ। ਸੋਸ਼ਲ ਮੀਡੀਆ ਦੇ ਬਹੁਤ ਜ਼ਿਆਦਾ ਪ੍ਰਸਾਰ ਵਿੱਚ ਸਾਨੂੰ ਕਈ ਵਾਰ ਸਕੂਨ ਭਰੀਆਂ ਵੀਡੀਓ ਵੀ ਵੇਖਣ ਨੂੰ ਮਿਲਦੀਆਂ ਹਨ, ਜਿਹਨੂੰ ਦੇਖ ਕੇ ਲੱਗਦਾ ਹੈ ਕਿ ਇਨਸਾਨ ਅਜੇ ਵੀ ਪਿਆਰ ਤੇ ਮੋਹ ਨਾਲ ਭਰਿਆ ਪਿਆ ਹੈ।

Advertisment

ਇਸ ਦਰਮਿਆਨ ਸੋਸ਼ਲ ਮੀਡੀਆ ਉਤੇ ਇਕ ਸਖ਼ਸ ਤੇ ਔਰਤ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਹਰ ਕੋਈ ਆਪਣਾ ਭਾਵਨਾ ਪ੍ਰਗਟ ਕਰ ਰਿਹਾ ਹੈ। ਇਸ ਵੀਡੀਓ 'ਤੇ ਹਰ ਕੋਈ ਆਪਣੀ ਸਕਾਰਤਮਕ ਟਿੱਪਣੀ  ਦੇ ਰਿਹਾ ਹੈ। ਇਕ ਬੱਸ ਸਟਾਪ ਉਪਰ ਥਕਾਵਟ ਨਾਲ ਚੂਰ-ਚੂਰ ਇਕ ਔਰਤ ਤੇ ਸਖ਼ਸ਼ ਦੀ ਵੀਡੀਓ ਦੇਖ ਕੇ ਤੁਹਾਨੂੰ ਦੁਬਾਰਾ ਪਿਆਰ ਵਿੱਚ ਵਿਸ਼ਵਾਸ ਹੋ ਜਾਵੇਗਾ। ਹਿੰਦੀ ਦੇ ਮਸ਼ਹੂਰ ਸ਼ਾਇਰ ਗੁਲਜ਼ਾਰ ਵੱਲੋਂ ਟਵਿੱਟਰ 'ਤੇ ਸਾਂਝੀ ਕੀਤੀ ਗਈ ਇਸ ਕਲਿੱਪ 'ਚ ਇਕ ਔਰਤ ਸਖ਼ਸ਼ ਦੀ ਗੋਦੀ 'ਚ ਸਿਰ ਰੱਖ ਕੇ ਸਕੂਨ ਨਾਲ ਸੌਂ ਰਹੀ ਹੈ। ਆਦਮੀ ਵੀ ਕਾਫੀ ਭਾਰੀ ਥਕਾਵਟ ਵਿਚ ਨਜ਼ਰ ਆ ਰਿਹਾ ਹੈ ਤੇ ਉਸ ਦੀਆਂ ਪਲਕਾਂ ਵੀ ਕਈ ਵਾਰ ਖੁਦ-ਬ-ਖੁਦ ਬੰਦ ਹੋ ਰਹੀਆਂ ਹਨ।



ਇਸ ਦੇ ਬਾਵਜੂਦ ਸਖ਼ਸ਼ ਪਿਆਰ ਨਾਲ ਔਰਤ ਦੇ ਸਿਰ ਨੂੰ ਥਪਥਪਾਉਂਦਾ ਹੈ ਤਾਂ ਕਿ ਔਰਤ ਦੀ ਗੂੜੀ ਨੀਂਦ ਨਾਲ ਟੁੱਟੇ। ਇਸ 31 ਸੈਕਿੰਡ ਦੀ ਵੀਡੀਓ ਨੂੰ ਵੇਖ ਕੇ ਹਰ ਕੋਈ ਆਪਣੀ ਪ੍ਰਤੀਕਿਰਿਆ ਦੇਣ ਲਈ ਮਜਬੂਰ ਹੋ ਰਿਹਾ ਹੈ। ਵੀਡੀਓ ਨੂੰ ਹੁਣ ਤੱਕ 57 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਹਜ਼ਾਰਾਂ ਪ੍ਰਤੀਕਿਰਿਆਵਾਂ ਮਿਲ ਚੁੱਕੀਆਂ ਹਨ। ਵਿਅਕਤੀ ਵੱਲੋਂ ਦਿਖਾਈ ਗਈ ਦੇਖਭਾਲ ਦੀ ਕਦਰ ਕਰਨ ਤੋਂ ਲੋਕ ਆਪਣੇ ਆਪ ਨੂੰ ਰੋਕ ਨਹੀਂ ਸਕੇ। ਕਈ ਲੋਕਾਂ ਨੇ ਲਿਖਿਆ ਕਿ ਜੋੜੇ ਦਾ ਪਿਆਰ ਵੀਡੀਓ ਨੂੰ ਕਿੰਨਾ ਪਿਆਰਾ ਬਣਾ ਰਿਹਾ ਹੈ।

ਇਹ ਵੀ ਫੜ੍ਹੋ : ਵਿਕਰਮ ਗੋਖਲੇ ਦੇ ਦੇਹਾਂਤ ਦੀਆਂ ਖ਼ਬਰਾਂ ਨੂੰ ਪਰਿਵਾਰ ਨੇ ਕੀਤਾ ਖ਼ਾਰਿਜ, ਫੈਨਸ ਨੂੰ ਕੀਤੀ ਅਪੀਲ

- PTC NEWS
viral-video punjab-latest-news gulzar
Advertisment

Stay updated with the latest news headlines.

Follow us:
Advertisment