Stop Sugar For 15 Days: 15 ਦਿਨ ਚੀਨੀ ਨਾ ਖਾਓ ਤਾਂ ਕੀ ਹੋਵੇਗਾ ? ਜਾਣੋ ਸਰੀਰ ਵਿੱਚ ਕੀ ਦਿਖਾਈ ਦੇਵੇਗਾ ਬਦਲਾਅ
Stop Sugar For 15 Days: ਬਹੁਤੇ ਲੋਕ ਖੰਡ 'ਤੋਂ ਬਣੀ ਚਾਹ, ਕੌਫੀ, ਮਠਿਆਈਆਂ ਆਦਿ ਵਰਗੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ। ਪਰ ਮਾਹਿਰਾਂ ਮੁਤਾਬਕ ਖੰਡ ਇੱਕ ਚਿੱਟਾ ਜ਼ਹਿਰ ਹੁੰਦਾ ਹੈ। ਕਿਉਂਕਿ ਇਸ ਦੇ ਸੇਵਨ ਨਾਲ ਕਈ ਸਮੱਸਿਆਵਾਂ ਦਾ ਖਤਰਾ ਰਹਿੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਬਹੁਤ ਜ਼ਿਆਦਾ ਖੰਡ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ।
ਦਸ ਦਈਏ ਕਿ ਜੇਕਰ ਤੁਸੀਂ ਖੰਡ ਦਾ ਸੇਵਨ ਕਰਨਾ ਬੰਦ ਕਰ ਦਿੰਦੇ ਹੋ ਤਾਂ ਇਸ ਨਾਲ ਸਰੀਰ 'ਚ ਕਈ ਬਦਲਾਅ ਹੋ ਸਕਦੇ ਹਨ। ਜੇਕਰ ਤੁਸੀਂ ਵੀ ਇਹ ਜਾਣਨਾ ਚਾਹੁੰਦੇ ਹੋ ਕਿ ਖੰਡ ਦਾ ਸੇਵਨ ਛੱਡਣ ਨਾਲ ਸਰੀਰ 'ਚ ਕਿਹੜੇ-ਕਿਹੜੇ ਬਦਲਾਅ ਹੋ ਸਕਦੇ ਹਨ। ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਕਿਉਂਕਿ ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਸਿਰਫ 15 ਦਿਨ ਖੰਡ ਦਾ ਸੇਵਨ ਛੱਡਣ ਨਾਲ ਸਰੀਰ 'ਚ ਕਿਹੜੇ-ਕਿਹੜੇ ਬਦਲਾਅ ਹੋ ਸਕਦੇ ਹਨ? ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ
ਭਾਰ ਘੱਟ ਹੋਵੇਗਾ :
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਲੋੜ ਤੋਂ ਜ਼ਿਆਦਾ ਖੰਡ ਖਾਣ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਬਹੁਤ ਸਾਰੀਆਂ ਕੈਲੋਰੀਆਂ ਹੁੰਦੀਆਂ ਹਨ, ਪਰ ਇਸ 'ਚ ਕੋਈ ਪੌਸ਼ਟਿਕ ਤੱਤ ਨਹੀਂ ਹੁੰਦੇ ਹਨ। ਅਜਿਹੇ 'ਚ ਖੰਡ ਦਾ ਸੇਵਨ ਕਰਨ ਨਾਲ ਮੋਟਾਪੇ ਦਾ ਖਤਰਾ ਵੱਧ ਜਾਂਦਾ ਹੈ। ਤੁਸੀਂ ਖੰਡ ਦੀ ਮਾਤਰਾ ਨੂੰ ਘਟਾ ਕੇ ਜਾਂ ਸੀਮਤ ਕਰਕੇ, ਤੁਸੀਂ ਆਪਣੇ ਦੁਆਰਾ ਖਪਤ ਕੀਤੀਆਂ ਕੈਲੋਰੀਆਂ ਦੀ ਗਿਣਤੀ ਨੂੰ ਘਟਾਉਂਦੇ ਹੋ, ਜੋ ਤੁਹਾਡੇ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘਟਾਉਣ 'ਚ ਮਦਦਗਾਰ :
ਮਿੱਠਾ ਕੋਲੇਸਟ੍ਰੋਲ ਨੂੰ ਘਟਾ ਸਕਦੇ ਹਨ ਅਤੇ ਤੁਹਾਡੇ ਟ੍ਰਾਈਗਲਿਸਰਾਈਡਸ ਨੂੰ ਵਧਾ ਸਕਦੇ ਹਨ, ਜੋ ਕਿ ਇੱਕ ਚਰਬੀ ਹੈ। ਦਸ ਦਈਏ ਕਿ ਘੱਟ HDL ਕੋਲੇਸਟ੍ਰੋਲ ਅਤੇ ਉੱਚ ਟ੍ਰਾਈਗਲਿਸਰਾਈਡਸ ਦਿਲ ਦੀ ਬਿਮਾਰੀ ਲਈ ਮਹੱਤਵਪੂਰਨ ਜੋਖਿਮ ਦੇ ਕਾਰਕ ਹਨ। ਅਜਿਹੇ 'ਚ ਜੇਕਰ ਤੁਸੀਂ ਖੰਡ ਦਾ ਸੇਵਨ ਘੱਟ ਕਰਦੇ ਹੋ ਤਾਂ ਇਸ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਘੱਟ ਹੋ ਸਕਦਾ ਹੈ।
ਸ਼ੂਗਰ ਕੰਟਰੋਲ 'ਚ ਰਹੇਗੀ :
ਜੇ ਤੁਹਾਨੂੰ ਸ਼ੂਗਰ ਹੈ, ਤਾਂ ਤੁਹਾਨੂੰ ਖੰਡ ਦੇ ਸੇਵਨ ਨੂੰ ਘਟਾਉਣਾ ਚਾਹੀਦਾ ਹੈ। ਕਿਉਂਕਿ ਖੰਡ ਛੱਡਣ ਨਾਲ ਤੁਹਾਡੀ ਬਲੱਡ ਸ਼ੂਗਰ ਦੀ ਸਮੱਸਿਆ ਕਾਫੀ ਹੱਦ ਤੱਕ ਘੱਟ ਹੋ ਸਕਦੀ ਹੈ। ਜੇਕਰ ਤੁਸੀਂ ਬੇਕਾਬੂ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੇ ਹੋ, ਤਾਂ ਖੰਡ ਕਾਰਨ ਹੋਣ ਵਾਲੀਆਂ ਸਮਸਿਆਵਾਂ ਜਿਵੇ ਅੱਖਾਂ, ਗੁਰਦੇ ਅਤੇ ਨਸਾਂ ਦੇ ਨੁਕਸਾਨ ਦੇ ਜੋਖਿਮ ਨੂੰ ਕਾਫੀ ਹੱਦ ਤੱਕ ਘਟ ਕੀਤਾ ਜਾ ਸਕਦਾ ਹੈ।
ਦੰਦਾਂ ਦਾ ਸਾੜਨਾ ਘਟ ਹੋ ਜਾਵੇਗਾ :
ਦਸ ਦਈਏ ਕਿ ਜੇਕਰ ਤੁਸੀਂ ਲਗਾਤਾਰ 15 ਦਿਨਾਂ ਤੱਕ ਖੰਡ ਦਾ ਸੇਵਨ ਬੰਦ ਕਰ ਦਿੰਦੇ ਹੋ, ਤਾਂ ਇਸ ਨਾਲ ਖੰਡ ਦੇ ਕਾਰਨ ਮੂੰਹ 'ਚ ਬੈਕਟੀਰੀਆ ਦੇ ਵਧਣ ਦੀ ਸੰਭਾਵਨਾ ਘੱਟ ਜਾਵੇਗੀ। ਅਜਿਹੇ 'ਚ ਤੁਹਾਡੇ ਦੰਦਾਂ ਦਾ ਸੜਨਾ ਕਾਫ਼ੀ ਹੱਦ ਤੱਕ ਘੱਟ ਜਾਵੇਗਾ। ਨਾਲ ਹੀ ਇਹ ਸਾਹ ਦੀ ਬਦਬੂ ਨੂੰ ਵੀ ਘਟਾ ਸਕਦਾ ਹੈ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
ਇਹ ਵੀ ਪੜ੍ਹੋ: Chandipura Virus : ਬਹੁਤ ਖਤਰਨਾਕ ਹੈ ਚਾਂਦੀਪੁਰਾ ਵਾਇਰਸ ! 100 'ਚੋਂ 70 ਦੀ ਹੋ ਸਕਦੀ ਹੈ ਮੌਤ, ਜਾਣੋ ਕਿਵੇਂ
- PTC NEWS