Advertisment

IAS ਅਧਿਕਾਰੀ ਅਜੋਏ ਸ਼ਰਮਾ ਵਿਵਾਦ : ਮਹਿਲਾ ਅਧਿਕਾਰੀ ਨੂੰ VRS ਲੈਣ ਪਿਛੋਂ ਦੂਜੇ ਦਿਨ ਠੇਕੇ 'ਤੇ ਦਿੱਤੀ ਨੌਕਰੀ

author-image
Ravinder Singh
Updated On
New Update
IAS ਅਧਿਕਾਰੀ ਅਜੋਏ ਸ਼ਰਮਾ ਵਿਵਾਦ : ਮਹਿਲਾ ਅਧਿਕਾਰੀ ਨੂੰ VRS ਲੈਣ ਪਿਛੋਂ ਦੂਜੇ ਦਿਨ ਠੇਕੇ 'ਤੇ ਦਿੱਤੀ ਨੌਕਰੀ
Advertisment

ਚੰਡੀਗੜ੍ਹ : ਪੰਜਾਬ ਸਰਕਾਰ ਅਤੇ ਸੀਨੀਅਰ ਆਈਏਐਸ ਅਧਿਕਾਰੀ ਅਜੋਏ ਸ਼ਰਮਾ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਮੁੱਖ ਸਕੱਤਰ ਨੂੰ ਭੇਜੀ ਗਈ ਸ਼ਿਕਾਇਤ ਵਿਚ ਸਨਸਨੀਖੇਜ ਖ਼ੁਲਾਸੇ ਹੋਏ ਹਨ। ਇਸ ਤੋਂ ਪਹਿਲਾਂ ਵਿਵਾਦਾਂ ਵਿਚ ਆਏ ਆਈਏਐਸ ਅਧਿਕਾਰੀ ਅਜੋਏ ਸ਼ਰਮਾ ਦਾ ਪੰਜਾਬ ਸਰਕਾਰ ਵੱਲੋਂ ਤਬਾਦਲਾ ਕਰ ਦਿੱਤਾ ਗਿਆ ਸੀ। ਇਸ ਦਰਮਿਆਨ ਖ਼ਬਰਾਂ ਦਾ ਦੌਰ ਪੂਰੀ ਤਰ੍ਹਾਂ ਸਰਗਰਮ ਸੀ ਕਿ ਆਈਏਐਸ ਅਧਿਕਾਰੀ ਨੇ ਪੰਜਾਬ ਸਰਕਾਰ ਦੇ ਮੁਹੱਲਾ ਕਲੀਨਿਕਾਂ ਦੇ ਪ੍ਰਚਾਰ ਲਈ ਕਰੋੜਾਂ ਰੁਪਏ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ ਹੈ।

Advertisment



ਇਸ ਮਗਰੋਂ ਪੰਜਾਬ ਸਰਕਾਰ ਤੇ ਆਈਏਐਸ ਅਧਿਕਾਰੀ ਆਹਮੋ-ਸਾਹਮਣੇ ਹੋ ਗਏ। ਇਸ ਸ਼ਿਕਾਇਤ 'ਚ ਆਈਏਐਸ ਅਧਿਕਾਰੀ ਅਜੋਏ ਸ਼ਰਮਾ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਇਸ ਸ਼ਿਕਾਇਤ ਨਾਲ ਪੰਜਾਬ ਸਰਕਾਰ ਤੇ ਆਈਏਐਸ ਅਧਿਕਾਰੀ ਦੇ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ।

ਪੰਜਾਬ ਦੇ ਸਿਹਤ ਮਹਿਕਮੇ 'ਚ ਬੇਨਿਯਮੀਆਂ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਕਿ ਸਿਹਤ ਵਿਭਾਗ 'ਚ ਇਕ ਮਹਿਲਾ ਅਧਿਕਾਰੀ ਨੇ ਸਮੇਂ ਤੋਂ ਪਹਿਲਾਂ ਸਵੈ-ਇੱਛਾ ਨਾਲ ਸੇਵਾਮੁਕਤੀ ਲੈ ਕੇ ਸਰਕਾਰ ਤੋਂ ਸਾਰੇ ਲਾਭ ਹਾਸਿਲ ਕਰ ਲਏ ਹਨ। ਹੈਰਾਨੀ ਦੀ ਗੱਲ ਇਹ ਕਿ ਰਿਟਾਇਰਮੈਂਟ ਲੈਣ ਤੋਂ ਅਗਲੇ ਹੀ ਦਿਨ ਉਸ ਮਹਿਲਾ ਅਧਿਕਾਰੀ ਨੂੰ ਠੇਕਾ ਸਿਸਟਮ ਰਾਹੀਂ ਮੁੜ ਉੱਚ ਅਹੁਦੇ ਉਤੇ ਬਿਰਾਜਮਨ ਕਰ ਦਿੱਤਾ ਗਿਆ।

Advertisment

ਸਮੇਂ ਤੋਂ ਪਹਿਲਾਂ ਸਵੈਇੱਛਾ ਨਾਲ ਸੇਵਾਮੁਕਤ ਹੋਣ ਤੋਂ ਅਗਲੇ ਹੀ ਦਿਨ ਉਸ ਮਹਿਲਾ ਅਧਿਕਾਰੀ ਨੂੰ ਮੁੜ ਠੇਕਾ ਪ੍ਰਣਾਲੀ ਰਾਹੀਂ ਨੌਕਰੀ ਉਤੇ ਰੱਖ ਲਿਆ ਗਿਆ। ਉਸ ਨੂੰ ਵੀਆਰਐਸ ਲੈਣ ਦੇ ਅਗਲੇ ਦਿਨ ਤੋਂ ਸਟੇਟ ਹੈਲਥ ਏਜੰਸੀ ਵਿਖੇ ਨਿਯੁਕਤ ਕਰ ਦਿੱਤਾ ਗਿਆ। ਇਸ ਨਿਯੁਕਤੀ ਲਈ ਸਾਰੇ ਨਿਯਮਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ।

ਜਦਕਿ ਹੁਣ ਇਹ ਮਹਿਲਾ ਸਰਕਾਰ ਤੋਂ ਪੈਨਸ਼ਨ ਤੇ ਹੋਰ ਲਾਭ ਵੀ ਲੈ ਰਹੀ ਅਤੇ ਠੇਕੇ ਉਤੇ ਨੌਕਰੀ ਕਰਕੇ ਸਰਕਾਰ ਤੋਂ ਤਨਖ਼ਾਹ ਵੀ ਹਾਸਲ ਕਰ ਲਈ ਹੈ। ਮੁੱਖ ਸਕੱਤਰ ਪੰਜਾਬ ਨੂੰ ਭੇਜੀ ਸ਼ਿਕਾਇਤ ਵਿਚ ਕਿਹਾ ਕਿ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਦਿੱਲੀ-ਐੱਨਸੀਆਰ ਸਣੇ ਪੂਰਾ ਉੱਤਰ ਭਾਰਤ

ਸ਼ਿਕਾਇਤ 'ਚ ਇਲਜ਼ਾਮ ਲਗਾਏ ਗਏ ਹਨ ਕਿ ਇਹ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ, ਉਸ ਕਰਮਚਾਰੀ ਨੂੰ ਪਿਛਲੀ ਮਿਤੀ ਤੋਂ ਆਊਟਸੋਰਸਿੰਗ ਦੇ ਆਧਾਰ 'ਤੇ ਨਿਯੁਕਤ ਕੀਤਾ ਗਿਆ ਹੈ। ਪਿਛਲੇ ਪ੍ਰਮੁੱਖ ਸਕੱਤਰ ਸਿਹਤ ਨੇ ਆਦੇਸ਼ ਦਿੱਤਾ ਸੀ ਕਿ ਐੱਸ.ਐੱਚ.ਏ. ਵਿਖੇ ਆਊਟਸੋਰਸਿੰਗ ਰਾਹੀਂ ਐੱਸਬੀਆਈ ਬੀਮਾ ਕੰਪਨੀ ਦਾ ਕੋਈ ਕਰਮਚਾਰੀ ਨਿਯੁਕਤ ਨਹੀਂ ਕੀਤਾ ਜਾਵੇਗਾ ਅਤੇ ਇਸ ਨੂੰ ਸਿਹਤ ਮੰਤਰੀ ਜੋ ਕਿ ਐੱਸਐੱਚਏ ਦੇ ਚੇਅਰਮੈਨ ਹਨ, ਵੱਲੋਂ ਮਨਜ਼ੂਰੀ ਦਿੱਤੀ ਗਈ ਸੀ।

ਇਸ ਦੇ ਬਾਵਜੂਦ ਐੱਸ.ਬੀ.ਆਈ. ਬੀਮਾ ਕੰਪਨੀ ਦੀ ਇਕ ਮਹਿਲਾ ਨੂੰ ਠੇਕੇ ਉਤੇ ਰੱਖ ਲਿਆ ਗਿਆ ਅਤੇ ਉਸ ਨੂੰ ਸਰਕਾਰੀ ਗੱਡੀ ਵੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਕੈਗ ਵੱਲੋਂ ਵੀ ਉਸ ਨਿਯੁਕਤੀ ਉਤੇ ਸਵਾਲ ਖੜ੍ਹੇ ਕੀਤੇ ਗਏ ਹਨ।

- PTC NEWS
punjab-latest-news ias-officer-ajoy-sharma startling-revelation-in-ias-ajoy-sharma-case
Advertisment

Stay updated with the latest news headlines.

Follow us:
Advertisment