Fri, Jun 9, 2023
Whatsapp

Wrestlers Protest:ਮੁੜ ਜੰਤਰ-ਮੰਤਰ ਕਿਉਂ ਪਹੁੰਚੇ ਭਾਰਤੀ ਭਲਵਾਨ, ਕੀ ਹੈ ਦਿੱਗਜਾਂ ਦੀ ਮੰਗ? ਜਾਣੋ ਪੂਰਾ ਮਾਮਲਾ

ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ, ਸਾਕਸ਼ੀ ਮਲਿਕ ਸਮੇਤ ਵਿਨੇਸ਼ ਫੋਗਾਟ, ਸੰਗੀਤਾ ਫੋਗਾਟ ਅਤੇ ਜਤਿੰਦਰ ਸਮੇਤ ਕਈ ਭਲਵਾਨਾਂ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਆਪਣਾ ਵਿਰੋਧ ਪ੍ਰਦਰਸ਼ਨ ਮੁੜ ਸ਼ੁਰੂ ਕਰ ਦਿੱਤਾ ਹੈ।

Written by  Aarti -- April 24th 2023 11:15 AM
Wrestlers Protest:ਮੁੜ ਜੰਤਰ-ਮੰਤਰ ਕਿਉਂ ਪਹੁੰਚੇ ਭਾਰਤੀ ਭਲਵਾਨ, ਕੀ ਹੈ ਦਿੱਗਜਾਂ ਦੀ ਮੰਗ? ਜਾਣੋ ਪੂਰਾ ਮਾਮਲਾ

Wrestlers Protest:ਮੁੜ ਜੰਤਰ-ਮੰਤਰ ਕਿਉਂ ਪਹੁੰਚੇ ਭਾਰਤੀ ਭਲਵਾਨ, ਕੀ ਹੈ ਦਿੱਗਜਾਂ ਦੀ ਮੰਗ? ਜਾਣੋ ਪੂਰਾ ਮਾਮਲਾ

Wrestlers Protest: ਭਾਰਤੀ ਕੁਸ਼ਤੀ ਮਹਾਸੰਘ  ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਖਿਲਾਫ ਜਨਵਰੀ 'ਚ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਪਹਿਲਵਾਨ ਐਤਵਾਰ ਨੂੰ ਇਕ ਵਾਰ ਫਿਰ ਧਰਨੇ 'ਤੇ ਬੈਠ ਗਏ ਹਨ। ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ, ਸਾਕਸ਼ੀ ਮਲਿਕ ਸਮੇਤ ਵਿਨੇਸ਼ ਫੋਗਾਟ, ਸੰਗੀਤਾ ਫੋਗਾਟ ਅਤੇ ਜਤਿੰਦਰ ਸਮੇਤ ਕਈ ਭਲਵਾਨਾਂ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਆਪਣਾ ਵਿਰੋਧ ਪ੍ਰਦਰਸ਼ਨ ਮੁੜ ਸ਼ੁਰੂ ਕਰ ਦਿੱਤਾ ਹੈ। 

ਭਲਵਾਨਾਂ ਦੀ ਹੜਤਾਲ ਦਰਮਿਆਨ ਦਿੱਲੀ ਪੁਲਿਸ ਸਰਗਰਮ ਹੋ ਗਈ ਹੈ। ਉਨ੍ਹਾਂ ਨੇ ਸੋਮਵਾਰ ਨੂੰ ਇਹ ਬਿਆਨ ਜਾਰੀ ਕੀਤਾ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਭਲਵਾਨਾਂ ਦੇ ਵਿਰੋਧ ਦੇ ਵਿਚਕਾਰ, ਦਿੱਲੀ ਪੁਲਿਸ ਨੇ ਉਸਦੀ ਸ਼ਿਕਾਇਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਖੇਡ ਮੰਤਰਾਲੇ ਵੱਲੋਂ ਗਠਿਤ ਜਾਂਚ ਕਮੇਟੀ ਤੋਂ ਰਿਪੋਰਟ ਮੰਗੀ ਹੈ।


ਪ੍ਰਦਰਸ਼ਨ ਦੌਰਾਨ ਬਜਰੰਗ ਪੂਨੀਆ ਨੇ ਕਿਹਾ ਕਿ ਇਸ ਵਾਰ ਸਾਰੀਆਂ ਪਾਰਟੀਆਂ ਦਾ ਸਾਡੇ ਧਰਨੇ 'ਚ ਸ਼ਾਮਲ ਹੋਣ ਲਈ ਸਵਾਗਤ ਹੈ, ਭਾਵੇਂ ਉਹ ਭਾਜਪਾ, ਕਾਂਗਰਸ, 'ਆਪ' ਜਾਂ ਕੋਈ ਹੋਰ ਪਾਰਟੀ ਹੋਵੇ। ਅਸੀਂ ਕਿਸੇ ਪਾਰਟੀ ਨਾਲ ਜੁੜੇ ਨਹੀਂ ਹਾਂ। ਪਿਛਲੀ ਵਾਰ ਜਨਵਰੀ ਵਿੱਚ ਭਲਵਾਨਾਂ ਨੇ ਪਾਰਟੀ ਦੇ ਕਿਸੇ ਵੀ ਮੈਂਬਰ ਨੂੰ ਸਟੇਜ ’ਤੇ ਨਹੀਂ ਆਉਣ ਦਿੱਤਾ ਸੀ।

ਐਤਵਾਰ ਨੂੰ ਧਰਨੇ 'ਤੇ ਬੈਠਣ ਲਈ ਆਏ ਭਲਵਾਨਾਂ ਨੇ ਖੇਡ ਮੰਤਰਾਲੇ 'ਤੇ ਆਪਣੇ ਵਾਅਦਿਆਂ ਤੋਂ ਮੁੱਕਰ ਜਾਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ  ਪਹਿਲਵਾਨਾਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ, ਉਨ੍ਹਾਂ ਨੂੰ ਇਕ ਮਹੀਨੇ 'ਚ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਤਿੰਨ ਮਹੀਨੇ ਬੀਤ ਜਾਣ 'ਤੇ ਵੀ ਜਾਂਚ ਰਿਪੋਰਟ ਜਨਤਕ ਨਹੀਂ ਕੀਤੀ ਗਈ | ਨਾਲ ਹੀ ਕਿਹਾ ਕਿ ਸਰਕਾਰ ਵੱਲੋਂ ਪਹਿਲਵਾਨਾਂ ਨੂੰ ਦਿੱਤਾ ਗਿਆ ਭਰੋਸਾ ਝੂਠਾ ਨਿਕਲਿਆ। ਸਰਕਾਰ ਨੇ ਪਹਿਲਵਾਨਾਂ ਨਾਲ ਧੋਖਾ ਕੀਤਾ ਹੈ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਜਨਵਰੀ 'ਚ ਭਲਵਾਨਾਂ ਨੇ ਜੰਤਰ-ਮੰਤਰ 'ਤੇ ਧਰਨਾ ਦਿੱਤਾ ਸੀ। ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਵਰਗੇ ਦਿੱਗਜ ਖਿਡਾਰੀਆਂ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਅਤੇ ਕੋਚ 'ਤੇ ਜਿਨਸੀ ਸ਼ੋਸ਼ਣ ਸਮੇਤ ਕਈ ਗੰਭੀਰ ਦੋਸ਼ ਲਾਏ ਸਨ। ਇਸ ਤੋਂ ਤੁਰੰਤ ਬਾਅਦ ਜਾਂਚ ਕਮੇਟੀ ਬਣਾਈ ਗਈ ਸੀ। ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵੀ ਤਿਆਰ ਕਰ ਲਈ ਪਰ ਧਰਨੇ ਵਿੱਚ ਸ਼ਾਮਲ ਭਲਵਾਨਾਂ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। ਇਸ ਕਾਰਨ ਉਹ ਨਿਰਾਸ਼ ਹੋ ਗਏ ਜਿਸ ਕਾਰਨ ਉਹ ਹੁਣ ਮੁੜ ਜੰਤਰ-ਮੰਤਰ ਪਹੁੰਚ ਗਏ ਹਨ। 

ਇਹ ਵੀ ਪੜ੍ਹੋ: Jalandhar By Election: ਲੋਕ ਸਭਾ ਦੀ ਜ਼ਿਮਨੀ ਚੋਣ ਸਬੰਧੀ ਨਾਮਜ਼ਦਗੀਆਂ ਵਾਪਸ ਲੈਣ ਦਾ ਅੱਜ ਆਖਰੀ ਦਿਨ, ਜਾਣੋ ਕਦੋ ਹੋਵੇਗੀ ਵੋਟਿੰਗ

- PTC NEWS

adv-img

Top News view more...

Latest News view more...