Advertisment

ਯੋਗਗੁਰੂ ਬਾਬਾ ਰਾਮਦੇਵ ਵੱਲੋਂ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ

author-image
ਜਸਮੀਤ ਸਿੰਘ
Updated On
New Update
ਯੋਗਗੁਰੂ ਬਾਬਾ ਰਾਮਦੇਵ ਵੱਲੋਂ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ
Advertisment

Ramdev Baba made objectionable remarks about women: ਯੋਗਗੁਰੂ ਬਾਬਾ ਰਾਮਦੇਵ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਠਾਣੇ 'ਚ ਇਕ ਪ੍ਰੋਗਰਾਮ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਸਾੜ੍ਹੀਆਂ ਪਾ ਕੇ ਵੀ ਚੰਗੀਆਂ ਲੱਗਦੀਆਂ ਹਨ। ਸਲਵਾਰ ਕਮੀਜ਼ ਦੇ ਨਾਲ ਵੀ ਚੰਗੀ ਲੱਗਦੀ ਹੈ...ਮੇਰੀ ਰਾਏ ਵਿੱਚ ਬਿਨਾਂ ਪਹਿਨੇ ਵੀ ਵਧੀਆ ਲੱਗਦੀ ਹੈ। ਉਨ੍ਹਾਂ ਦੇ ਅਜਿਹਾ ਕਹਿਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅਮ੍ਰਿਤਾ ਫੜਨਵੀਸ ਵੀ ਇਸ ਮੌਕੇ ਮੌਜੂਦ ਸੀ।

Advertisment

ਪ੍ਰਾਪਤ ਜਾਣਕਾਰੀ ਅਨੁਸਾਰ ਰਾਮਦੇਵ ਬਾਬਾ ਨੇ ਠਾਣੇ ਵਿੱਚ ਇੱਕ ਮੀਟਿੰਗ ਵਿੱਚ ਇਹ ਬਿਆਨ ਦਿੱਤਾ ਹੈ। ਇਸ ਸਮਾਗਮ ਵਿੱਚ ਔਰਤਾਂ ਯੋਗਾ ਲਈ ਕੱਪੜੇ ਲੈ ਕੇ ਆਈਆਂ ਸਨ। ਇਸ ਤੋਂ ਬਾਅਦ ਔਰਤਾਂ ਦੀ ਇੱਕ ਜਨਰਲ ਮੀਟਿੰਗ ਕੀਤੀ ਗਈ। ਔਰਤਾਂ ਇਸ ਲਈ ਸਾੜੀਆਂ ਲੈ ਕੇ ਆਈਆਂ ਸਨ। ਸਵੇਰੇ ਨਿਰਧਾਰਤ ਸਮੇਂ ਅਨੁਸਾਰ ਯੋਗਾ ਵਿਗਿਆਨ ਕੈਂਪ ਲਗਾਇਆ ਗਿਆ ਜਿਸ ਤੋਂ ਬਾਅਦ ਔਰਤਾਂ ਲਈ ਯੋਗਾ ਸਿਖਲਾਈ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਫਿਰ ਤੁਰੰਤ ਔਰਤਾਂ ਲਈ ਅਸੈਂਬਲੀ ਸ਼ੁਰੂ ਕੀਤੀ ਗਈ। ਇਸੇ ਕਰਕੇ ਔਰਤਾਂ ਨੂੰ ਸਾੜ੍ਹੀ ਪਹਿਨਣ ਦਾ ਮੌਕਾ ਨਹੀਂ ਮਿਲਿਆ।



ਬਾਬਾ ਰਾਮਦੇਵ ਨੇ ਕੀ ਕਿਹਾ?

Advertisment

ਇਸ ਸੰਦਰਭ 'ਚ ਬਾਬਾ ਰਾਮਦੇਵ ਨੇ ਕਿਹਾ, ਜੇਕਰ ਤੁਸੀਂ ਸਾੜ੍ਹੀ ਨਹੀਂ ਪਹਿਨ ਸਕਦੇ ਤਾਂ ਕੋਈ ਗੱਲ ਨਹੀਂ... ਹੁਣ ਘਰ ਜਾ ਕੇ ਸਾੜੀ ਪਾਓ। ਰਾਮਦੇਵ ਨੇ ਅੱਗੇ ਕਿਹਾ ਕਿ ਔਰਤਾਂ ਸਾੜੀ ਵਿੱਚ ਚੰਗੀਆਂ ਲੱਗਦੀਆਂ ਹਨ, ਜਿਵੇਂ ਅੰਮ੍ਰਿਤਾ ਫੜਨਵੀਸ ਦੇ ਪਹਿਰਾਵੇ (ਸਲਵਾਰ ਸੂਟ) ਵਿੱਚ ਵੀ ਚੰਗੀਆਂ ਲੱਗਦੀਆਂ ਹਨ.. ਅਤੇ ਮੇਰੀ ਨਜ਼ਰ ਵਿੱਚ ਉਹ ਬਿਨਾਂ ਕੁਝ ਪਹਿਨੇ ਵੀ ਚੰਗੀ ਲੱਗਦੀਆਂ ਹਨ।

ਅੰਮ੍ਰਿਤਾ ਫੜਨਵੀਸ ਦੀ ਕੀਤੀ ਤਾਰੀਫ

ਇਸ ਪ੍ਰੋਗਰਾਮ 'ਚ ਬਾਬਾ ਰਾਮਦੇਵ ਨੇ ਅੰਮ੍ਰਿਤਾ ਫੜਨਵੀਸ ਦੀ ਕਾਫੀ ਤਾਰੀਫ ਕੀਤੀ। ਉਨ੍ਹਾਂ ਕਿਹਾ ਅਮ੍ਰਿਤਾ ਫੜਨਵੀਸ ਨੂੰ ਜਵਾਨ ਰਹਿਣ ਦਾ ਇੰਨਾ ਜਨੂੰਨ ਹੈ ਕਿ ਮੈਨੂੰ ਲੱਗਦਾ ਹੈ ਕਿ ਉਹ ਕਦੇ ਵੀ 100 ਸਾਲ ਦੀ ਬਜ਼ੁਰਗ ਔਰਤ ਨਹੀਂ ਹੋਵੇਗੀ ਕਿਉਂਕਿ ਉਹ ਹਿਸਾਬ ਨਾਲ ਭੋਜਨ ਖਾਂਦੇ ਹਨ। ਉਹ ਖੁਸ਼ ਰਹਿੰਦੇ ਹਨ ਉਨ੍ਹਾਂ ਨੂੰ ਦੇਖੋ ਬੱਚਿਆਂ ਵਾਂਗ ਮੁਸਕਰਾਉਂਦੇ ਰਹਿੰਦੇ ਹਨ। ਅੰਮ੍ਰਿਤਾ ਫੜਨਵੀਸ ਦੇ ਚਿਹਰੇ 'ਤੇ ਜਿਸ ਤਰ੍ਹਾਂ ਦੀ ਮੁਸਕਾਨ ਹੈ, ਮੈਂ ਹਰ ਕਿਸੇ ਦੇ ਚਿਹਰੇ 'ਤੇ ਉਹੀ ਮੁਸਕਰਾਹਟ ਦੇਖਣਾ ਚਾਹੁੰਦਾ ਹਾਂ।

- PTC NEWS
half-naked guru-baba-ramdev women-clothes
Advertisment

Stay updated with the latest news headlines.

Follow us:
Advertisment