ਇਸ ਅੰਗੂਰ ਦੀ ਕੀਮਤ ਸੁਣ ਕੇ ਤੁਸੀਂ ਵੀ ਹੋ ਜਾਉਂਗੇ ਹੈਰਾਨ; SUV ਕਾਰ ਜਿੰਨ੍ਹਾ ਹੈ ਇੱਕ ਗੁੱਛੇ ਦਾ ਦਾਮ -
Ruby Roman Grapes: ਅੰਗੂਰ ਹਰ ਕਿਸੇ ਦਾ ਪਸੰਦੀਦਾ ਫਲ ਹੈ। ਬੱਚੇ ਅਤੇ ਵੱਡਿਆਂ ਨੂੰ ਇਸ ਬਹੁਤ ਹੀ ਪਸੰਦ ਹੁੰਦੇ ਹਨ। ਦੇਸ਼ ਦੇ ਕਈ ਖੇਤਰਾਂ ਵਿੱਚ ਇਸ ਦੀਆਂ ਕਈ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਅੰਗੂਰ ਦੀ ਕੀਮਤ ਇਸਦੀ ਗੁਣਵੱਤਾ ਅਤੇ ਕਿਸਮ 'ਤੇ ਨਿਰਭਰ ਕਰਦੀ ਹੈ। ਅੱਜ ਅਸੀਂ ਅੰਗੂਰਾਂ ਦੀ ਅਜਿਹੀ ਕਿਸਮ ਦੇ ਬਾਰੇ ਦੱਸਾਂਗੇ। ਜਿਸ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਉਂਗੇ। ਇਹ ਅੰਗੂਰ ਖ਼ਰੀਦਣਾ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ। ਅਸੀਂ ਗੱਲ ਕਰ ਰਹੇ ਲਾਲ ਅੰਗੂਰਾਂ ਦੀ ਜੀ ਹਾਂ, ਜਿਨ੍ਹਾਂ ਦੀ ਕਾਸ਼ਤ ਲਈ ਵਿਸ਼ੇਸ਼ ਵਾਤਾਵਰਨ ਅਤੇ ਤਾਪਮਾਨ ਦੀ ਲੋੜ ਹੁੰਦੀ ਹੈ।
ਹਰ ਥਾਂ ਨਹੀਂ ਹੁੰਦੀ ਲਾਲ ਅੰਗੂਰਾਂ ਦੀ ਕਾਸ਼ਤ:
ਇਸ ਲਾਲ ਅੰਗੂਰ ਦੀ ਕਾਸ਼ਤ ਜਾਪਾਨ ਵਿੱਚ ਕੀਤੀ ਜਾਂਦੀ ਹੈ। ਕਿਉਂਕਿ ਇੱਥੇ ਇਸਦਾ ਅਨੁਕੂਲ ਤਾਪਮਾਨ ਹੈ। ਇਸ ਨੂੰ ਇਸ਼ੀਕਾਵਾ ਵੀ ਕਿਹਾ ਜਾਂਦਾ ਹੈ। ਇੱਕ ਗੁੱਛੇ ਦੀ ਕੀਮਤ 'ਤੇ ਤੁਸੀਂ 150 ਗ੍ਰਾਮ ਸੋਨਾ ਖ਼ਰੀਦ ਸਕਦੇ ਹੋ।
ਵਿਗਿਆਨੀਆਂ ਨੂੰ ਅੰਗੂਰ ਦੀ ਇਸ ਕਿਸਮ ਨੂੰ ਤਿਆਰ ਕਰਨ 'ਚ 14 ਸਾਲ ਲੱਗੇ ਹਨ। ਹੌਲੀ-ਹੌਲੀ ਤਬਦੀਲੀਆਂ ਆਈਆਂ ਅਤੇ ਇਹ ਕਿਸਮ ਲਾਲ ਰੰਗ ਦੀ ਹੋ ਗਈ। ਇਸ ਲਈ ਇਸ ਦਾ ਨਾਂ ਰੂਬੀ ਰੋਮਨ ਰੱਖਿਆ ਗਿਆ। ਇਸ ਦੀ ਕੀਮਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਰੂਬੀ ਰੋਮਨ ਅੰਗੂਰ ਵਿਕਦਾ ਨਹੀਂ, ਸਗੋਂ ਨਿਲਾਮ ਹੁੰਦਾ ਹੈ।
ਜਾਣਕਾਰੀ ਅਨੁਸਾਰ ਇਸ ਦੀ ਕਾਸ਼ਤ 2008 'ਚ ਸ਼ੁਰੂ ਕੀਤੀ ਗਈ ਸੀ ਤਾਂ ਇਸ ਦੇ 700 ਗ੍ਰਾਮ ਗੁੱਛੇ ਦੀ ਕੀਮਤ 73 ਹਜ਼ਾਰ ਰੁਪਏ ਸੀ। ਸਾਲ 2016 ਵਿੱਚ ਕੀਮਤਾਂ ਬਹੁਤ ਵੱਧ ਗਈਆਂ ਸਨ। ਫ਼ਿਲਹਾਲ ਇੱਕ ਬੰਚ ਦੀ ਕੀਮਤ 9 ਲੱਖ ਰੁਪਏ ਦੱਸੀ ਜਾ ਰਹੀ ਹੈ ਇੰਨੇ ਰੁਪਇਆਂ ਵਿੱਚ ਭਾਰਤ ਵਿੱਚ ਇੱਕ ਚੰਗੀ SUV ਕਾਰ ਖ਼ਰੀਦੀ ਜਾ ਸਕਦੀ ਹੈ।
- PTC NEWS