Tue, Oct 15, 2024
Whatsapp

WhatsApp ’ਤੇ ਮਿਲੇਗੀ ਬਿਜਲੀ ਮੀਟਰ ਰੀਡਿੰਗ ਅਤੇ ਬਿੱਲ ਦੀ ਸਾਰੀ ਜਾਣਕਾਰੀ, ਇਸ ਨੰਬਰ 'ਤੇ ਭੇਜੋ ਮੈਸਿਜ

ਆਓ ਜਾਣਦੇ ਹਾਂ ਵਟਸਐਪ ਰਾਹੀਂ ਮੀਟਰ ਰੀਡਿੰਗ ਦੇਖਣ ਦਾ ਆਸਾਨ ਤਰੀਕਾ...

Reported by:  PTC News Desk  Edited by:  Dhalwinder Sandhu -- August 23rd 2024 01:50 PM
WhatsApp ’ਤੇ ਮਿਲੇਗੀ ਬਿਜਲੀ ਮੀਟਰ ਰੀਡਿੰਗ ਅਤੇ ਬਿੱਲ ਦੀ ਸਾਰੀ ਜਾਣਕਾਰੀ, ਇਸ ਨੰਬਰ 'ਤੇ ਭੇਜੋ ਮੈਸਿਜ

WhatsApp ’ਤੇ ਮਿਲੇਗੀ ਬਿਜਲੀ ਮੀਟਰ ਰੀਡਿੰਗ ਅਤੇ ਬਿੱਲ ਦੀ ਸਾਰੀ ਜਾਣਕਾਰੀ, ਇਸ ਨੰਬਰ 'ਤੇ ਭੇਜੋ ਮੈਸਿਜ

Meter Reading On WhatsApp : ਕਈ ਵਾਰ ਅਜਿਹਾ ਹੁੰਦਾ ਹੈ ਕਿ ਬਿਜਲੀ ਦਾ ਬਿੱਲ ਮਹੀਨਿਆਂ ਬੱਧੀ ਨਹੀਂ ਆਉਂਦਾ। ਅਜਿਹੇ 'ਚ ਇਹ ਤਣਾਅ ਰਹਿੰਦਾ ਹੈ ਕਿ ਜੇਕਰ ਇਕੱਠਾ ਆਵੇਗਾ ਤਾਂ ਜ਼ਿਆਦਾ ਹੀ ਆਵੇਗਾ। ਕਈ ਵਾਰ ਮੀਟਰ ਰੀਡਿੰਗ ਦਾ ਪਤਾ ਨਹੀਂ ਲੱਗਦਾ, ਪਰ ਹੁਣ ਤੁਹਾਨੂੰ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਜਾਣਨ ਲਈ ਇਧਰ-ਉਧਰ ਭਟਕਣਾ ਨਹੀਂ ਪਵੇਗਾ। ਕਿਉਂਕਿ ਇਹ ਜਾਣਕਾਰੀ ਤੁਹਾਨੂੰ ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਤੇ ਵੀ ਮਿਲੇਗੀ।

ਤੁਸੀਂ ਵਟਸਐਪ ਰਾਹੀਂ ਲਗਭਗ ਸਾਰੀਆਂ ਸੇਵਾਵਾਂ ਦਾ ਫਾਇਦਾ ਲੈ ਸਕਦੇ ਹੋ, ਨਾਲ ਹੀ ਮੈਸੇਜਿੰਗ, ਵੀਡੀਓ ਕਾਲਿੰਗ, ਘਰ ਲਈ ਗੈਸ ਸਿਲੰਡਰ ਬੁੱਕ ਕਰਨਾ, ਔਨਲਾਈਨ ਲੈਣ-ਦੇਣ ਕਰਨਾ ਆਦਿ ਸਭ ਕੁਝ WhatsApp ਨਾਲ ਸੰਭਵ ਹੋ ਗਿਆ ਹੈ। ਤਾਂ ਆਓ ਜਾਣਦੇ ਹਾਂ ਵਟਸਐਪ ਰਾਹੀਂ ਮੀਟਰ ਰੀਡਿੰਗ ਦੇਖਣ ਦਾ ਆਸਾਨ ਤਰੀਕਾ।


ਵਟਸਐਪ ਰਾਹੀਂ ਮੀਟਰ ਰੀਡਿੰਗ ਦੇਖਣ ਦਾ ਆਸਾਨ ਤਰੀਕਾ

ਜੇਕਰ ਤੁਹਾਡਾ ਬਿਜਲੀ ਦਾ ਬਿੱਲ ਕਈ ਮਹੀਨਿਆਂ ਤੋਂ ਨਹੀਂ ਆਇਆ ਜਾਂ ਤੁਸੀਂ ਮੀਟਰ ਦੀ ਰੀਡਿੰਗ ਜਾਣਨਾ ਚਾਹੁੰਦੇ ਹੋ। ਤਾਂ ਤੁਹਾਨੂੰ ਸਭ ਤੋਂ ਪਹਿਲਾ ਵਟਸਐਪ ਖੋਲ੍ਹਣਾ ਹੋਵੇਗਾ। ਫਿਰ ਨਿਊ ਚੈਟ ਦੇ ਵਿਕਲਪ ਨੂੰ ਚੁਣਨਾ ਹੋਵੇਗਾ। ਇਸ ਤੋਂ ਬਾਅਦ ਨੰਬਰ ਨੂੰ 8745999808 ਪੇਸਟ ਕਰਨਾ ਹੋਵੇਗੀ। ਇਸ ਦੇ ਹੇਠਾਂ ਤੁਹਾਨੂੰ BSES ਯਮੁਨਾ ਪਾਵਰ ਲਿਮਿਟੇਡ ਦਾ ਨਾਮ ਦਿਖਾਇਆ ਜਾਵੇਗਾ, ਜਿਸ 'ਤੇ ਤੁਹਾਡਾ ਮੀਟਰ ਹੈ। ਉਸ 'ਤੇ ਕਲਿੱਕ ਕਰਕੇ Hi ਸੁਨੇਹਾ ਭੇਜਣਾ ਹੋਵੇਗਾ।

ਇਸ ਤੋਂ ਬਾਅਦ ਤੁਹਾਨੂੰ ਆਪਣੀ ਭਾਸ਼ਾ ਦੀ ਚੋਣ ਕਰਨੀ ਹੋਵੇਗੀ, ਫਿਰ ਸੂਚੀ 'ਚੋ ਵਿਕਲਪ ਨੂੰ ਚੁਣਨਾ ਹੋਵੇਗਾ। ਦਸ ਦਈਏ ਕਿ ਜੇਕਰ ਤੁਸੀਂ ਮੀਟਰ ਰੀਡਿੰਗ ਦੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਮੀਟਰ ਰੀਡਿੰਗ ਵਿਕਲਪ ਨੂੰ ਚੁਣਨਾ ਹੋਵੇਗਾ। ਇਸ ਤੋਂ ਬਾਅਦ ਭੇਜੋ ਦੇ ਵਿਕਲਪ ਨੂੰ ਚੁਣਨਾ ਹੋਵੇਗਾ, ਫਿਰ ਤੁਹਾਨੂੰ 9 ਅੰਕਾਂ ਦਾ CA ਨੰਬਰ ਦਰਜ ਕਰਨ ਲਈ ਕਿਹਾ ਜਾਵੇਗਾ। ਚੈਟ 'ਚ ਆਪਣਾ CA ਨੰਬਰ ਲਿਖੋ ਅਤੇ ਭੇਜੋ। ਅੰਤ 'ਚ ਤੁਹਾਡੇ ਬਿਜਲੀ ਮੀਟਰ ਦੀ ਰੀਡਿੰਗ ਤੁਹਾਡੇ ਸਾਹਮਣੇ ਆ ਜਾਵੇਗੀ। ਨਾਲ ਹੀ ਤੁਸੀਂ ਬਿਜਲੀ ਨਾਲ ਜੁੜੀ ਕੋਈ ਹੋਰ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵਟਸਐਪ ਰਾਹੀਂ ਗੈਸ ਸਿਲੰਡਰ ਦਾ ਨਵਾਂ ਕੁਨੈਕਸ਼ਨ ਵੀ ਬੁੱਕ ਕਰਵਾ ਸਕਦੇ ਹੋ।

ਵਟਸਐਪ ਰਾਹੀਂ ਗੈਸ ਸਿਲੰਡਰ ਦਾ ਨਵਾਂ ਕੁਨੈਕਸ਼ਨ ਬੁੱਕ ਕਰਵਾਉਣ ਦਾ ਤਰੀਕਾ

ਇਸ ਲਈ ਵੀ ਤੁਹਾਨੂੰ ਸਭ ਤੋਂ ਪਹਿਲਾ ਆਪਣਾ ਵਟਸਐਪ ਖੋਲ੍ਹਣਾ ਹੋਵੇਗਾ। ਫਿਰ ਇੰਡੇਨ ਗੈਸ ਵਟਸਐਪ ਨੰਬਰ 7588888824 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਨਵਾਂ ਕਨੈਕਸ਼ਨ ਲਿਖ ਕੇ ਭੇਜਣਾ ਹੋਵੇਗਾ। ਨਾਮ, ਪਤਾ, ਸੰਪਰਕ ਨੰਬਰ ਅਤੇ ਹੋਰ ਲੋੜੀਂਦੇ ਵੇਰਵੇ ਭਰਣੇ ਹੋਣਗੇ। ਸਾਰੇ ਵੇਰਵੇ ਭਰਨ ਤੋਂ ਬਾਅਦ ਜਮ੍ਹਾਂ ਕਰੋ ਦੇ ਵਿਕਲਪ ਨੂੰ ਚੁਣਨਾ ਹੋਵੇਗਾ। ਫਿਰ ਇੱਕ ਵੈਰੀਫਿਕੇਸ਼ਨ ਕੋਡ ਆਵੇਗਾ, ਉਸ ਨੂੰ ਦਰਜ ਕਰਨ ਤੋਂ ਬਾਅਦ ਕੁਨੈਕਸ਼ਨ ਦੀ ਬੇਨਤੀ ਭੇਜੀ ਜਾਵੇਗੀ। ਬੇਨਤੀ ਦੀ ਸਮੀਖਿਆ ਕੀਤੀ ਜਾਵੇਗੀ, ਜੇਕਰ ਇਹ ਸਵੀਕਾਰ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਇੱਕ ਕਾਲ ਪ੍ਰਾਪਤ ਹੋਵੇਗੀ। ਕਾਲ 'ਤੇ, ਤੁਹਾਨੂੰ ਗੈਸ ਕੁਨੈਕਸ਼ਨ ਲਈ ਫੀਸ ਦਾ ਭੁਗਤਾਨ ਕਰਨ ਲਈ ਕਿਹਾ ਜਾਵੇਗਾ। ਭੁਗਤਾਨ ਤੋਂ ਬਾਅਦ ਗੈਸ ਸਿਲੰਡਰ ਅਤੇ ਹੋਰ ਸਮਾਨ ਭੇਜ ਦਿੱਤਾ ਜਾਵੇਗਾ। 

ਵਟਸਐਪ ਰਾਹੀਂ ਨਵਾਂ ਗੈਸ ਸਿਲੰਡਰ ਕਨੈਕਸ਼ਨ ਲੈਣ ਲਈ, ਤੁਹਾਡੇ ਕੋਲ ਆਪਣਾ ਆਧਾਰ ਕਾਰਡ ਜਾਂ ਕੋਈ ਹੋਰ ਵੈਧ ਪਛਾਣ ਸਬੂਤ, ਤੁਹਾਡਾ ਰਾਸ਼ਨ ਕਾਰਡ ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : Layoff ਦੇ ਮਾਹੌਲ ਦੇ ਵਿਚਕਾਰ, ਇੰਫੋਸਿਸ ਨੇ ਕਰਮਚਾਰੀਆਂ ਨੂੰ ਤਨਖਾਹ ਦੇ ਬਰਾਬਰ ਦਿੱਤਾ ਬੋਨਸ

- PTC NEWS

Top News view more...

Latest News view more...

PTC NETWORK