Fri, Nov 14, 2025
Whatsapp

Amritsar News : ਚਾਈਨਾ ਡੋਰ ਦੀ ਲਪੇਟ 'ਚ ਆਇਆ ਸ਼ਖ਼ਸ, ਦਫ਼ਤਰ ਜਾ ਰਿਹਾ ਨੌਜਵਾਨ ਹੋਇਆ ਜ਼ਖਮੀ

Amritsar News : ਅੰਮ੍ਰਿਤਸਰ ਜ਼ਿਲ੍ਹੇ ਵਿੱਚ ਚਾਇਨਾ ਡੋਰ ਨਾਲ ਜੁੜੀ ਇੱਕ ਹੋਰ ਖ਼ਤਰਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਜਸਕਰਨ ਪਾਲ ਸਿੰਘ ਨਾਮਕ ਨੌਜਵਾਨ ਸਾਧਾ ਪਿੰਡ ਬਾਈਪਾਸ ਤੋਂ ਰੋਜ਼ ਵਾਂਗ ਆਪਣੇ ਦਫਤਰ ਜਾ ਰਿਹਾ ਸੀ। ਇਸ ਦੌਰਾਨ ਮੋਟਰ ਸਾਈਕਲ ਚਲਾਉਂਦੇ ਸਮੇਂ ਨੌਜਵਾਨ ਦੀ ਗਰਦਨ ਅਤੇ ਹੱਥ 'ਤੇ ਚਾਇਨਾ ਡੋਰ ਲਿਪਟ , ਜਿਸ ਕਾਰਨ ਉਹ ਜ਼ਖਮੀ ਹੋ ਗਿਆ

Reported by:  PTC News Desk  Edited by:  Shanker Badra -- October 11th 2025 04:13 PM -- Updated: October 11th 2025 04:20 PM
Amritsar News : ਚਾਈਨਾ ਡੋਰ ਦੀ ਲਪੇਟ 'ਚ ਆਇਆ ਸ਼ਖ਼ਸ, ਦਫ਼ਤਰ ਜਾ ਰਿਹਾ ਨੌਜਵਾਨ ਹੋਇਆ ਜ਼ਖਮੀ

Amritsar News : ਚਾਈਨਾ ਡੋਰ ਦੀ ਲਪੇਟ 'ਚ ਆਇਆ ਸ਼ਖ਼ਸ, ਦਫ਼ਤਰ ਜਾ ਰਿਹਾ ਨੌਜਵਾਨ ਹੋਇਆ ਜ਼ਖਮੀ

Amritsar News : ਅੰਮ੍ਰਿਤਸਰ ਜ਼ਿਲ੍ਹੇ ਵਿੱਚ ਚਾਇਨਾ ਡੋਰ ਨਾਲ ਜੁੜੀ ਇੱਕ ਹੋਰ ਖ਼ਤਰਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਜਸਕਰਨ ਪਾਲ ਸਿੰਘ ਨਾਮਕ ਨੌਜਵਾਨ ਸਾਧਾ ਪਿੰਡ ਬਾਈਪਾਸ ਤੋਂ ਰੋਜ਼ ਵਾਂਗ ਆਪਣੇ ਦਫਤਰ ਜਾ ਰਿਹਾ ਸੀ। ਇਸ ਦੌਰਾਨ ਮੋਟਰ ਸਾਈਕਲ ਚਲਾਉਂਦੇ ਸਮੇਂ ਨੌਜਵਾਨ ਦੀ ਗਰਦਨ ਅਤੇ ਹੱਥ 'ਤੇ ਚਾਇਨਾ ਡੋਰ ਲਿਪਟ , ਜਿਸ ਕਾਰਨ ਉਹ ਜ਼ਖਮੀ ਹੋ ਗਿਆ।

ਜਾਣਕਾਰੀ ਅਨੁਸਾਰ ਜਸਕਰਨ ਨੇ ਦੱਸਿਆ ਕਿ ਉਹ ਆਪਣੇ ਦਫਤਰ ਜਾ ਰਿਹਾ ਸੀ ਕਿ ਅਚਾਨਕ ਚਾਇਨਾ ਡੋਰ ਉਸਦੀ ਗਰਦਨ ਅਤੇ ਉਂਗਲੀ ਵਿੱਚ ਫਸ ਗਈ। ਚਾਇਨਾ ਡੋਰ ਐਨੀ ਤਿੱਖੀ ਸੀ ਕਿ ਉਸ ਦਾ ਬੈਗ ਪੂਰੀ ਤਰ੍ਹਾਂ ਪਾੜ ਗਿਆ ਅਤੇ ਉਸਦੀ ਗਰਦਨ ਅਤੇ ਹੱਥ 'ਤੇ ਡੂੰਘੇ ਕਟ ਲੱਗੇ ਹਨ। ਖੁਸ਼ਕਿਸਮਤੀ ਨਾਲ ਕੋਈ ਗੰਭੀਰ ਸੱਟ ਨਹੀਂ ਲੱਗੀ ਪਰ ਉਹ ਘਟਨਾ ਤੋਂ ਬਾਅਦ ਸਦਮੇ ਵਿੱਚ ਹੈ।


ਜਸਕਰਨ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਘਾਤਕ ਚਾਇਨਾ ਡੋਰ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ। ਉਸਨੇ ਕਿਹਾ ਕਿ ਅੱਜ ਇਹ ਮੇਰੇ ਨਾਲ ਹੋਇਆ ਹੈ , ਕੱਲ੍ਹ ਕਿਸੇ ਹੋਰ ਨਾਲ ਵੀ ਵਾਪਰ ਸਕਦਾ ਹੈ। ਹੋਰ ਜਾਨੀ ਨੁਕਸਾਨ ਹੋਣ ਤੋਂ ਪਹਿਲਾਂ ਸਖ਼ਤ ਕਾਰਵਾਈ ਜ਼ਰੂਰੀ ਹੈ। ਸਥਾਨਕ ਨਾਗਰਿਕਾਂ ਨੇ ਵੀ ਇਸ ਘਟਨਾ 'ਤੇ ਗੁੱਸਾ ਪ੍ਰਗਟ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਆਰੋਪੀਆਂ ਵਿਰੁੱਧ ਸਖ਼ਤ ਕਾਰਵਾਈ ਕਰੇ ਅਤੇ ਭਵਿੱਖ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਬਾਜ਼ਾਰ ਵਿੱਚ ਚਾਇਨਾ ਡੋਰ ਦੀ ਵਿਕਰੀ 'ਤੇ ਤੁਰੰਤ ਪਾਬੰਦੀ ਲਗਾਏ।

ਇਸ ਸਾਲ ਚਾਇਨਾ ਡੋਰ ਕਾਰਨ ਹੋ ਚੁੱਕੀਆਂ ਹਨ 2 ਮੌਤਾਂ 

ਅੰਮ੍ਰਿਤਸਰ ਦੇ ਸਰਹੱਦੀ ਕਸਬਾ ਅਜਨਾਲਾ ਨੇੜੇ  ਚਾਇਨਾ ਡੋਰ ਨਾਲ ਗਲਾ ਕੱਟ ਜਾਣ ਕਾਰਨ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭਾਲਾ ਪਿੰਡ ਦੇ 19 ਸਾਲਾ ਪਵਨਦੀਪ ਸਿੰਘ ਵਜੋਂ ਹੋਈ ਹੈ। ਅੰਮ੍ਰਿਤਸਰ ਐਲੀਵੇਟਿਡ ਰੋਡ ਫਲਾਈਓਵਰ 'ਤੇ  ਚਾਇਨਾ ਡੋਰ ਨਾਲ ਗਲਾ ਕੱਟਣ ਕਾਰਨ ਇੱਕ ਹੋਰ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਲਤਾਨਵਿੰਡ ਰੋਡ ਦੇ ਸ਼ਮਸ਼ੇਰ ਸਿੰਘ (40) ਵਜੋਂ ਹੋਈ ਹੈ। ਸ਼ਮਸ਼ੇਰ ਸਿੰਘ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਐਮਰਜੈਂਸੀ ਹੈਲਪਰ ਵਜੋਂ ਕੰਮ ਕਰਦਾ ਸੀ।

- PTC NEWS

Top News view more...

Latest News view more...

PTC NETWORK
PTC NETWORK