Advertisment

ਕਾਊਂਟਰ ਇੰਟੈਲੀਜੈਂਸ ਵੱਲੋਂ ਫੜੇ ਗਏ ਨੌਜਵਾਨ ਕਚਹਿਰੀ 'ਚ ਪੇਸ਼, ਤਿੰਨ ਦਿਨਾਂ ਪੁਲਿਸ ਰਿਮਾਂਡ ਹਾਸਲ

ਬੀਤੇ ਦਿਨ ਕਾਊਂਟਰ ਇੰਟੈਲੀਜੈਂਸ ਟੀਮ ਗੁਰਦਾਸਪੁਰ ਵੱਲੋਂ ਮੁਖ਼ਬਰੀ 'ਤੇ ਗੁਰਦਾਸਪੁਰ ਦੇ ਸਰਹੱਦੀ ਪਿੰਡ ਥੰਮਣ ਤੋਂ ਦੋ ਨੌਜਵਾਨਾਂ ਨੂੰ 10 ਪੈਕਟ ਹੈਰੋਇਨ, 02 ਪਿਸਤੌਲ, 4 ਮੈਗਜ਼ੀਨ, 180 ਰੌਂਦਾ ਸਮੇਤ ਕਾਬੂ ਕੀਤਾ ਗਿਆ।

author-image
ਜਸਮੀਤ ਸਿੰਘ
New Update
ਕਾਊਂਟਰ ਇੰਟੈਲੀਜੈਂਸ ਵੱਲੋਂ ਫੜੇ ਗਏ ਨੌਜਵਾਨ ਕਚਹਿਰੀ 'ਚ ਪੇਸ਼, ਤਿੰਨ ਦਿਨਾਂ ਪੁਲਿਸ ਰਿਮਾਂਡ ਹਾਸਲ
Advertisment

ਗੁਰਬਖਸ਼ ਸਿੰਘ ਅਰਸ਼ੀ, (ਗੁਰਦਾਸਪੁਰ, 29 ਦਸੰਬਰ): ਬੀਤੇ ਦਿਨ ਕਾਊਂਟਰ ਇੰਟੈਲੀਜੈਂਸ ਟੀਮ ਗੁਰਦਾਸਪੁਰ ਵੱਲੋਂ ਮੁਖ਼ਬਰੀ 'ਤੇ ਗੁਰਦਾਸਪੁਰ ਦੇ ਸਰਹੱਦੀ ਪਿੰਡ ਥੰਮਣ ਤੋਂ ਦੋ ਨੌਜਵਾਨਾਂ ਨੂੰ 10 ਪੈਕਟ ਹੈਰੋਇਨ, 02 ਪਿਸਤੌਲ, 4 ਮੈਗਜ਼ੀਨ, 180 ਰੌਂਦਾ ਸਮੇਤ ਕਾਬੂ ਕੀਤਾ ਗਿਆ। ਪੰਜਾਬ ਦੇ ਡੀ.ਜੀ.ਪੀ ਪੁਲਿਸ ਵੱਲੋਂ ਇਸ ਨੂੰ ਵੱਡੀ ਕਾਮਯਾਬੀ ਦੱਸਦਿਆਂ ਅੱਜ ਗ੍ਰਿਫਤਾਰ ਕੀਤੇ ਗਏ ਦੋਵੇਂ ਨੌਜਵਾਨਾਂ ਜਸ਼ਨਪ੍ਰੀਤ ਸਿੰਘ ਵਾਸੀ ਥੰਮਣ ਅਤੇ ਸਵਰਨ ਸਿੰਘ ਵਾਸੀ ਸ਼ਾਹੂਰ ਕਲਾਂ ਨੂੰ ਗੁਰਦਾਸਪੁਰ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ।

ਜਿੱਥੇ ਕਾਊਂਟਰ ਇੰਟੈਲੀਜੈਂਸ ਟੀਮ ਦੇ ਅਧਿਕਾਰੀਆਂ ਅਤੇ ਪੁਲਿਸ ਟੀਮ ਨੇ ਮੁਲਜ਼ਮਾਂ ਨੂੰ ਭਾਰੀ ਸੁਰੱਖਿਆ ਹੇਠ ਕਚਹਿਰੀ ਵਿੱਚ ਪੇਸ਼ ਕੀਤਾ। ਦੂਜੇ ਪਾਸੇ ਕਾਊਂਟਰ ਇੰਟੈਲੀਜੈਂਸ ਟੀਮ ਦੇ ਅਧਿਕਾਰੀ ਵਿਵੇਕ ਕੁਮਾਰ ਨੇ ਦੱਸਿਆ ਕਿ ਪਿੰਡ ਥੰਮਣ ਤੋਂ 10 ਪੈਕਟ ਹੈਰੋਇਨ, 02 ਪਿਸਤੌਲ, 4 ਮੈਗਜ਼ੀਨ, 180 ਰੌਂਦਾਂ ਸਮੇਤ ਫੜੇ ਗਏ ਜਸ਼ਨਪ੍ਰੀਤ ਸਿੰਘ ਅਤੇ ਸਵਰਨ ਸਿੰਘ ਨੂੰ ਗੁਰਦਾਸਪੁਰ ਕੋਰਟ 'ਚ ਪੇਸ਼ ਕਰਕੇ ਉਨ੍ਹਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਗਿਆ ਤਾਂ ਜੋ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।



ਇਹ ਵੀ ਪੜ੍ਹੋ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਪਿਆ ਮੀਂਹ, ਕਿਸਾਨਾਂ ਦੇ ਖਿੜੇ ਚਿਹਰੇ

ਉੱਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਹੈਰੋਇਨ ਦੀ ਇਹ ਖੇਪ ਅਤੇ ਜ਼ਬਤ ਕੀਏ ਗਏ ਹਥਿਆਰ ਇਹ ਲੋਕ ਪਾਕਿਸਤਾਨ ਦੇ ਕਿਸੇ ਸਮੱਗਲਰ ਕੋਲੋਂ ਮੰਗਵਾਇਆ ਕਰਦੇ ਸਨ ਅਤੇ ਇਨ੍ਹਾਂ ਨੌਜਵਾਨਾਂ ਦੇ ਸਰਹੱਦ ਪਾਰ ਲੰਬੇ ਸਮੇਂ ਤੋਂ ਸਬੰਧ ਸਨ।

- PTC NEWS
smuggled-heroin counter-intelligence border-villages
Advertisment

Stay updated with the latest news headlines.

Follow us:
Advertisment