ਮੁੱਖ ਖਬਰਾਂ

ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਦੀ ਗਊਸ਼ਾਲਾ 'ਚ ਹਜ਼ਾਰਾਂ ਗਊਆਂ ਦੇ ਮਰਨ ਦੀ ਖ਼ਬਰ ਵਾਇਰਲ , ਜਾਣੋਂ ਸੱਚਾਈ

By Shanker Badra -- November 27, 2021 6:39 pm

ਮੋਗਾ : ਅੱਜ ਮੋਗਾ ਦੇ ਪਿੰਡ ਲੋਪੋ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ,ਜਦੋਂ ਕਿ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਗਊਸ਼ਾਲਾ ਲੋਪੋ ਵਿਚ ਇੱਕ ਹਜ਼ਾਰ ਗਊਆਂ ਭੁੱਖ ਨਾਲ ਮਾਰਨ ਦੀ ਝੂਠੀ ਖ਼ਬਰ ਫੈਲਾ ਦਿੱਤੀ ਗਈ ਪਰ ਜਦੋਂ ਇਸ ਸਾਰੇ ਮਾਮਲੇ ਦੀ ਸੱਚਾਈ ਜਾਣਨ ਮੀਡੀਆ ਟੀਮ ਗਊਸ਼ਾਲਾ ਮਾਛੀਕੇ ਵਿਖੇ ਪੁੱਜੀ ਤਾਂ ਇਸ ਗਊਸ਼ਾਲਾ ਨੂੰ ਪਿਛਲੇ 34 ਸਾਲਾਂ ਤੋਂ ਲਗਾਤਾਰ ਚਲਾ ਰਹੇ ਦਰਬਾਰ ਸੰਪਰਦਾਇ ਦੇ ਮੁਖੀ ਸੰਤ ਜਗਜੀਤ ਸਿੰਘ ਲੋਪੋ ਵਾਲੇ ਇਸ ਗਊਸ਼ਾਲਾ ਵਿੱਚ ਪੁੱਜੇ।

ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਦੀ ਗਊਸ਼ਾਲਾ 'ਚ ਹਜ਼ਾਰਾਂ ਗਊਆਂ ਦੇ ਮਰਨ ਦੀ ਖ਼ਬਰ ਵਾਇਰਲ , ਜਾਣੋਂ ਸੱਚਾਈ

ਜਿੱਥੇ ਉਨ੍ਹਾਂ ਪਿੰਡ ਦੇ ਇੱਕਤਰ ਲੋਕਾਂ ਨੂੰ ਕਿਹਾ ਕਿ ਅੱਜ ਦਿਖਾਓ ਕਿ ਕਿੱਥੇ ਨੇ ਇੱਕ ਹਜ਼ਾਰ ਗਾਂਵਾਂ, ਜੋ ਮਰੀਆਂ ਨੇ ਅਸੀਂ ਉਨ੍ਹਾਂ ਦੀ ਸਾਂਭ ਸੰਭਾਲ ਕਰੀਏ ਪਰ ਕੋਈ ਵੀ ਵਿਅਕਤੀ ਉਥੇ ਨਾ ਬੋਲ ਸਕਿਆ। ਇਸ ਮੌਕੇ 'ਤੇ ਕਈ ਲੋਕਾਂ ਦੇ ਜ਼ੁਬਾਨੀ ਵੀ ਸੁਣਿਆ ਗਿਆ ਕਿ ਕੁਝ ਲੋਕ ਪਹਿਲਾਂ ਵੀ ਇਸ ਗਊਸ਼ਾਲਾ ਦੇ ਨਾਮ 'ਤੇ ਆਏ ਪੈਸੇ ਹੜੱਪ ਕਰ ਚੁੱਕੇ ਹਨ ਅਤੇ ਹੁਣ ਇਹ ਗਊਸ਼ਾਲਾ ਸੰਤਾਂ ਮਹਾਂਪੁਰਸ਼ਾਂ ਤੋਂ ਖੋਹਣਾ ਚਾਹੁੰਦੇ ਹਨ।

ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਦੀ ਗਊਸ਼ਾਲਾ 'ਚ ਹਜ਼ਾਰਾਂ ਗਊਆਂ ਦੇ ਮਰਨ ਦੀ ਖ਼ਬਰ ਵਾਇਰਲ , ਜਾਣੋਂ ਸੱਚਾਈ

ਗਊਸ਼ਾਲਾ ਵਿੱਚ ਪੁੱਜੇ ਦਰਬਾਰ ਸੰਪਰਦਾਇ ਦੇ ਮੁਖੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਕਿਹਾ ਕਿ ਅਸੀਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜੋ ਇੱਕ ਹਜ਼ਾਰ ਗਊਆਂ ਮਾਰਨ ਦੀ ਝੂਠੀ ਖ਼ਬਰ ਫੈਲਾਈ ਗਈ ਹੈ, ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਪਤਾ ਲਗਾਉਣਾ ਚਾਹੀਦਾ ਹੈ ਕਿ ਇੱਕ ਹਜ਼ਾਰ ਗਊਆਂ ਕਿੱਥੇ ਦਫਨਾਈਆਂ ਗਈਆਂ ਹਨ ਜਾਂ ਕਿਸ ਹੱਡਾ ਰੋੜੀ ਵਿੱਚ ਲਿਜਾ ਕੇ ਸੁੱਟੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡੇ ਮਨ ਨੂੰ ਬੜੀ ਠੇਸ ਪੁੱਜੀ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਇਹ ਝੂਠੀ ਖ਼ਬਰ ਫ਼ੈਲਾ ਕੇ ਇਸ ਸੰਪਰਦਾਇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਦੀ ਗਊਸ਼ਾਲਾ 'ਚ ਹਜ਼ਾਰਾਂ ਗਊਆਂ ਦੇ ਮਰਨ ਦੀ ਖ਼ਬਰ ਵਾਇਰਲ , ਜਾਣੋਂ ਸੱਚਾਈ

ਇਸ ਮੌਕੇ 'ਤੇ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਗਊਸ਼ਾਲਾ ਦੇ ਜੋ ਪੈਸੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਅਫ਼ਸਰਾਂ ਨਾਲ ਮਿਲੀਭੁਗਤ ਕਰਕੇ ਗਊਸ਼ਾਲਾ ਦੇ ਪੈਸੇ ਆਪਣੇ ਖਾਤਿਆਂ ਵਿੱਚ ਪਾਏ ਗਏ ਹਨ, ਉਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਦੀ ਗਊਸ਼ਾਲਾ 'ਚ ਹਜ਼ਾਰਾਂ ਗਊਆਂ ਦੇ ਮਰਨ ਦੀ ਖ਼ਬਰ ਵਾਇਰਲ , ਜਾਣੋਂ ਸੱਚਾਈ

ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਇਹ ਗਊਆਂ ਨਹੀਂ ਮਰੀਆਂ ਬਲਕਿ ਸਾਡੀ ਸੰਪ੍ਰਦਾਇ ਨੂੰ ਬਦਨਾਮ ਕਰ ਕੇ ਕੁਝ ਵਿਅਕਤੀ ਜਾਣਬੁੱਝ ਕੇ ਗਊਸ਼ਾਲਾ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੈਸੇ ਦੀ ਦੁਰਵਰਤੋਂ ਕਰਨੀ ਚਾਹੁੰਦੇ ਹਨ। ਉਨ੍ਹਾਂ ਸਮੁੱਚੇ ਨਗਰ ਦੀ ਹਾਜ਼ਰੀ ਵਿੱਚ ਕਿਹਾ ਕਿ ਜੇਕਰ ਕੋਈ ਵੀ ਕਮੇਟੀ ਇਸ ਗਊਸ਼ਾਲਾ ਨੂੰ ਚਲਾਉਣਾ ਚਾਹੁੰਦੀ,ਉਹ ਕਮੇਟੀ ਸਰਕਾਰੀ ਤੌਰ 'ਤੇ ਰਜਿਸਟਰਡ ਹੋਣੀ ਚਾਹੀਦੀ।

ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਦੀ ਗਊਸ਼ਾਲਾ 'ਚ ਹਜ਼ਾਰਾਂ ਗਊਆਂ ਦੇ ਮਰਨ ਦੀ ਖ਼ਬਰ ਵਾਇਰਲ , ਜਾਣੋਂ ਸੱਚਾਈ

ਗਊਸ਼ਾਲਾ ਮਾਛੀਕੇ ਵਿਚ ਪੁੱਜੇ ਪਿੰਡ ਵਾਸੀ ਗੁਰਮੀਤ ਸਿੰਘ ਨੇ ਕਿਹਾ ਕਿ ਕਿਹਾ ਕਿ ਇਸ ਗਊਸ਼ਾਲਾ ਵਿਚ ਕੁੱਲ ਹਜ਼ਾਰ ਦੇ ਕਰੀਬ ਗਊਆਂ ਸਨ , ਜੇਕਰ ਇੱਕ ਹਜ਼ਾਰ ਗਊਆਂ ਮਰੀਆਂ ਹੁੰਦੀਆਂ ਤਾਂ ਅੱਜ ਗਊਸ਼ਾਲਾ ਖ਼ਾਲੀ ਹੋ ਜਾਣੀ ਸੀ। ਉਨ੍ਹਾਂ ਕਿਹਾ ਕਿ ਗਊਸ਼ਾਲਾ ਨੂੰ ਚਲਾਉਣ ਵਾਲੇ ਸੰਪਰਦਾਇ ਦੇ ਮੁਖੀ ਸੰਤ ਬਾਬਾ ਜਗਜੀਤ ਸਿੰਘ ਲੋਪੋਂ ਵਾਲਿਆਂ ਨੂੰ ਕੁਝ ਸ਼ਰਾਰਤੀ ਲੋਕ ਜਾਣਬੁੱਝ ਕੇ ਬਦਨਾਮ ਕਰਨਾ ਚਾਹੁੰਦੇ ਹਨ। ਜੋ ਝੂਠੀ ਖ਼ਬਰ ਫੈਲਾਈ ਗਈ, ਉਸ ਨੇ ਸਾਡੇ ਪਿੰਡ ਨੂੰ ਅੱਜ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ।
-PTCNews

  • Share