ਪੰਜਾਬ ‘ਚ ਕੋਰੋਨਾ ਤੋਂ ਰਾਹਤ ਦੀ ਖ਼ਬਰ, 7 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ

India records 3,29,942 new COVID cases, 3,876 deaths; active cases drop by over 30,000

ਪੂਰੇ ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਹਾਲਾਂਕਿ ਅੱਜ ਦੇ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਅੱਜ ਕੋਰੋਨਾ ਮਾਮਲਿਆਂ ‘ਚ ਜਿਥੇ 8,668 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਥੇ ਹੀ 7 ਹਜ਼ਾਰ ਤੋਂ ਵੱਧ ਲੋਕ ਠੀਕ ਵੀ ਹੋਏ ਹਨ।

ਜਿੰਨਾ ਦਾ ਵੇਰਵਾ ਹੇਠ ਲਿਖਿਆ ਹੈ।Coronavirus disease (COVID-19)
ਅੱਜ ਕੋਰੋਨਾ ਨੂੰ 7324 ਮਰੀਜ਼ਾਂ ਨੇ ਮਾਤ ਦਿੱਤੀ
ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 76,856 ਹੋਈ

ਜਿਲ੍ਹਾ ਲੁਧਿਆਣਾ ਵਿਚ ਅੱਜ ਸਭ ਤੋਂ ਵੱਧ 1386 ਨਵੇਂ ਮਰੀਜ਼ ਆਏ

ਕੋਰੋਨਾ ਦੇ ਮਰੀਜ਼ਾਂ ਦੀ ਅੱਜ ਪਾਜ਼ੀਟਿਵ ਦਰ 15.03 ਫੀਸਦ ਆਈ

ਕੋਰੋਨਾ ਦੇ 9652 ਮਰੀਜ਼ ਆਕਸੀਜਨ ਅਤੇ 324 ਮਰੀਜ਼ ਵੈਂਟੀਲੇਟਰ ‘ਤੇ

Also Read | Coronavirus: Punjab records highest-ever COVID-19 recoveries in 24 hours

ਕੋਰੋਨਾ ਨਾਲ ਅੱਜ ਸਭ ਤੋਂ ਵੱਧ 27 ਮੌਤਾਂ ਜਿਲ੍ਹਾ ਬਠਿੰਡਾ ਵਿਚ ਹੋਈਆਂ ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 10918 ਤੱਕ ਪਹੁੰਚ ਗਿਆ ਹੈ। ਰਾਜ ‘ਚ ਕੁੱਲ 4,59,268 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 3,71,494 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 76,856 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ।

ਉਥੇ ਹੀ ਜੇਕਰ ਗੱਲ ਜ਼ਿਲਿਆਂ ਪ੍ਰਤੀ ਕੀਤੀ ਜਾਵੇ ਤਾਂ ਜ਼ਿਲ੍ਹਿਆਂ ਪ੍ਰਤੀ ਮਰੀਜ਼ਾਂ ਦੀ ਗਿਣਤੀ ਹੇਠ ਦਿੱਤੀ ਗਈ ਹੈ।
ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ ‘ਚ 1386, ਐੱਸ. ਏ. ਐੱਸ. ਨਗਰ 1020, ਫਾਜ਼ਿਲਕਾ 702, ਬਠਿੰਡਾ 682, ਪਟਿਆਲਾ 638, ਜਲੰਧਰ 571, ਮਾਨਸਾ 537, ਹੁਸ਼ਿਆਰਪੁਰ 466, ਅੰਮ੍ਰਿਤਸਰ 445, ਸ੍ਰੀ ਮੁਕਤਸਰ ਸਾਹਿਬ 328, ਕਪੂਰਥਲਾ 318, ਪਠਾਨਕੋਟ 251, ਫਿਰੋਜ਼ਪੁਰ 192, ਫਰੀਦਕੋਟ 190, ਗੁਰਦਾਸਪੁਰ 179, ਸੰਗਰੂਰ 166, ਰੋਪੜ 127, ਬਰਨਾਲਾ 126, ਮੋਗਾ 123, ਫਤਿਹਗੜ੍ਹ ਸਾਹਿਬ 100, ਤਰਨਤਾਰਨ 66 ਅਤੇ ਐੱਸ.ਬੀ.ਐੱਸ ਨਗਰ ‘ਚ 55 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ

Click here to follow PTC News on Twitter