Advertisment

ਨਿਊਜ਼ੀਲੈਂਡ ਮਸਜਿਦ ਗੋਲੀਬਾਰੀ : ਪੁਲਿਸ ਨੇ ਹੁਣ ਤੱਕ 4 ਦੋਸ਼ੀਆਂ ਨੂੰ ਲਿਆ ਹਿਰਾਸਤ 'ਚ!!

author-image
Jashan A
Updated On
New Update
ਨਿਊਜ਼ੀਲੈਂਡ ਮਸਜਿਦ ਗੋਲੀਬਾਰੀ : ਪੁਲਿਸ ਨੇ ਹੁਣ ਤੱਕ 4 ਦੋਸ਼ੀਆਂ ਨੂੰ ਲਿਆ ਹਿਰਾਸਤ 'ਚ!!
Advertisment
ਨਿਊਜ਼ੀਲੈਂਡ ਮਸਜਿਦ ਗੋਲੀਬਾਰੀ : ਪੁਲਿਸ ਨੇ ਹੁਣ ਤੱਕ 4 ਦੋਸ਼ੀਆਂ ਨੂੰ ਲਿਆ ਹਿਰਾਸਤ 'ਚ!!,ਕ੍ਰਾਈਸਟਚਰਚ: ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ 2 ਮਸਜਿਦਾਂ ਵਿਖੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਅਤੇ ਇਸ ਹਮਲੇ ‘ਚ ਕਈ ਲੋਕਾਂ ਦੇ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਕਈ ਲੋਕਾਂ ਦੇ ਜ਼ਖਮੀ ਅਤੇ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮਸਜਿਦ ਵਿਚ ਬੰਗਲਾਦੇਸ਼ ਕ੍ਰਿਕਟ ਟੀਮ ਨਮਾਜ਼ ਅਦਾ ਕਰਨ ਆਈ ਸੀ।
Advertisment
ਗੋਲਬਾਰੀ ਦੌਰਾਨ ਪੂਰੀ ਟੀਮ ਪਾਰਕ ਦੇ ਰਸਤੇ ਸੁਰੱਖਿਅਤ ਬਾਹਰ ਨਿਕਲ ਗਈ। ਮਸਜਿਦ ਦੇ ਦਰਵਾਜੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਨਿਊਜ਼ ਏਜੰਸੀ ANI ਮੁਤਾਬਕ ਇਸ ਹਾਦਸੇ 'ਚ ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਨ੍ਹਾਂ 'ਚ ਇੱਕ ਔਰਤ ਅਤੇ 3 ਵਿਅਕਤੀ ਸ਼ਾਮਿਲ ਹਨ। ਹੋਰ ਪੜ੍ਹੋ: ਕਾਂਗਰਸ ਅਤੇ ਸਰਕਾਰੀ ਮਸ਼ੀਨਰੀ ਨੇ ਇੱਕ ਬਦਮਾਸ਼ ਟੋਲੇ ਵਾਂਗ ਕੰਮ ਕੀਤਾ :ਸੁਖਬੀਰ ਬਾਦਲ ਨਿਊਜ਼ੀਲੈਂਡ ਦੇ ਇਤਿਹਾਸ ਦਾ ਕਾਲਾ ਦਿਨ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਕਿਹਾ,''ਇਹ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਸਭ ਤੋਂ ਕਾਲੇ ਦਿਨਾਂ ਵਿਚੋਂ ਇਕ ਹੈ। ਇਹ ਇਕ ਕਾਇਰਤਾਪੂਰਨ ਹਰਕਤ ਹੈ। ਨਿਊਜ਼ੀਲੈਂਡ ਵਿਚ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ। ਜਿਸ ਨੇ ਵੀ ਇਹ ਹਰਕਤ ਕੀਤੀ ਹੈ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ''
Advertisment
ਇਸ ਘਟਨਾ ਤੋਂ ਬਾਅਦ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲਾ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਕਾਰ ਟੈਸਟ ਮੈਚ ਰੱਦ ਕੀਤਾ ਗਿਆ ਹੈ।ਬੰਗਲਾਦੇਸ਼ ਦੀ ਕ੍ਰਿਕਟ ਟੀਮ ਅਲ-ਨੂਰ ਮਸਜਿਦ ਪਹੁੰਚੀ ਹੀ ਸੀ ਕਿ ਇਹ ਘਟਨਾ ਵਾਪਰ ਗਈ ਹੈ।ਇਸ ਹਾਦਸੇ ਦੌਰਾਨ ਉਥੇ ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀ ਵੀ ਮੌਜੂਦ ਸਨ।ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀ ਤਮੀਮ ਇਕਬਾਲ ਨੇ ਟਵੀਟ ਕਰ ਕਿਹਾ ਕਿ “ਗੋਲੀਬਾਰੀ ‘ਚ ਪੂਰੀ ਟੀਮ ਵਾਲ-ਵਾਲ ਬਚ ਗਈ, ਬੇਹੱਦ ਡਰਾਵਣਾ ਅਨੁਭਵ ਸੀ” . -PTC News-
punjabi-news latest-punjabi-news news-in-punjabi newzealand-firing newzealand-firing-news latest-newzealand-firing-news
Advertisment

Stay updated with the latest news headlines.

Follow us:
Advertisment