ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਭਾਰਤੀ ਟੀਮ ਨੂੰ ਲੱਗਾ ਝਟਕਾ, ਇਸ ਖਿਡਾਰੀ ਦੇ ਲੱਗੀ ਸੱਟ

Indian Cricket Team

ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਭਾਰਤੀ ਟੀਮ ਨੂੰ ਲੱਗਾ ਝਟਕਾ, ਇਸ ਖਿਡਾਰੀ ਦੇ ਲੱਗੀ ਸੱਟ ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਨੇ ਕੁਝ ਦਿਨਾਂ ਤੱਕ ਨਿਊਜ਼ੀਲੈਂਡ ਦੌਰੇ ‘ਤੇ ਜਾਣਾ ਹੈ, ਜਿਥੇ ਉਹਨਾਂ ਨੇ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਖੇਡਣੀ ਹੈ। ਇਸ ਸੀਰੀਜ਼ ਲਈ ਟੀਮ ਦੇ ਐਲਾਨ ਤੋਂ ਪਹਿਲਾਂ ਹੀ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗ ਗਿਆ ਹੈ।

Indian Cricket Teamਦਰਅਸਲ, ਭਾਰਤ ਦੇ ਸਭ ਤੋਂ ਅਨੁਭਵੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਗਿੱਟੇ ‘ਚਰਣਜੀ ਟਰਾਫੀ ਮੈਚ ਦੇ ਦੌਰਾਨ ਸੱਟ ਲੱਗ ਗਈ, ਜਿਸ ਨਾਲ ਉਸਦੀ ਉਪਲੱਬਧਤਾ ‘ਤੇ ਸ਼ੱਕ ਦੇ ਬੱਦਲ ਛਾਏ ਹੋਏ ਹਨ।

ਹੋਰ ਪੜ੍ਹੋ: ਧੋਨੀ ਦੇ ਇਸ ਛੱਕੇ ਨੇ ਯਾਦ ਕਰਾਇਆ 2011 ਵਰਲਡ ਕੱਪ ਫਾਈਨਲ, ਦੇਖੋ ਵੀਡੀਓ

ਇਸ਼ਾਂਤ ਦਾ ਇਹ ਇਸ ਰਣਜੀ ਸੈਸ਼ਨ ‘ਚ ਆਖਰੀ ਮੈਚ ਸੀ, ਉਸਦਾ ਨਿਊਜ਼ੀਲੈਂਡ ਦੌਰੇ ‘ਤੇ ਟੈਸਟ ਟੀਮ ‘ਚ ਚੋਣ ਤੈਅ ਮੰਨਿਆ ਜਾ ਰਿਹਾ ਸੀ।

Indian Cricket Teamਮਿਲੀ ਜਾਣਕਾਰੀ ਮੁਤਾਬਕ ਭਾਰਤ ਨੂੰ ਨਿਊਜ਼ੀਲੈਂਡ ਨਾਲ 21 ਤੋਂ 25 ਫਰਵਰੀ ਤਕ ਤੇ 29 ਫਰਵਰੀ ਤੋਂ ਚਾਰ ਮਾਰਚ ਤੱਕ ਨਿਊਜ਼ੀਲੈਂਡ ‘ਚ 2 ਟੈਸਟ ਮੈਚ ਖੇਡਣੇ ਹਨ।

-PTC News