Tue, Apr 16, 2024
Whatsapp

ਆਕਲੈਂਡ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਭਾਰਤੀ ਮੂਲ ਦੇ ਨੌਜਵਾਨ ਉਤਰੇ ਮੌਤ ਦੇ ਘਾਟ

Written by  Joshi -- October 30th 2018 08:34 PM
ਆਕਲੈਂਡ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਭਾਰਤੀ ਮੂਲ ਦੇ ਨੌਜਵਾਨ ਉਤਰੇ ਮੌਤ ਦੇ ਘਾਟ

ਆਕਲੈਂਡ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਭਾਰਤੀ ਮੂਲ ਦੇ ਨੌਜਵਾਨ ਉਤਰੇ ਮੌਤ ਦੇ ਘਾਟ

ਆਕਲੈਂਡ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਭਾਰਤੀ ਮੂਲ ਦੇ ਨੌਜਵਾਨ ਉਤਰੇ ਮੌਤ ਦੇ ਘਾਟ,ਆਕਲੈਂਡ: ਆਕਲੈਂਡ ਦੇ ਟੋਕੋਰੂਆ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਦੌਰਾਨ ਦੋ ਭਾਰਤੀ ਮੂਲ ਦੇ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇ ਸਮੇ ਵਾਪਰਿਆ ਜਦੋ ਦੋਵੇਂ ਨੌਜਵਾਨ ਟਾਪੂ ਸ਼ਹਿਰ ਤੋਂ ਆਪਣੀ ਭੈਣ ਨੂੰ ਮਿਲ ਕੇ ਵਾਪਸ ਆਕਲੈਂਡ ਜਾ ਰਹੇ ਸਨ। ਦੋਵੇਂ ਨੌਜਵਾਨ ਕਾਰ ਵਿੱਚ ਸਵਾਰ ਸਨ, ਕਾਰ ਦੀ ਗਤੀ ਤੇਜ਼ ਹੋਣ ਕਾਰਨ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਦੌਰਾਨ ਦੋਨਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਬਿਕਰਮ ਸਿੰਘ ਸੰਧੂ ਅਤੇ ਮੁਕੁਲ ਜਗਲਾਨ ਵਜੋਂ ਹੋਈ ਹੈ. ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਇੱਕ ਨੌਜਵਾਨ ਪੰਜਾਬ ਦੇ ਅਮ੍ਰਿਤਸਰ ਜਿਲ੍ਹੇ ਦੇ ਪਿੰਡ ਬਲੱਗਣ ਦਾ ਸੀ, ਹੋਰ ਪੜ੍ਹੋ:ਪਿਆਰ ‘ਚ ਪਾਗਲ ਲੜਕੀ ਨੇ ਕੀਤਾ ਕੁਝ ਅਜਿਹਾ, ਜਾਣ ਕੇ ਕੰਬ ਜਾਵੇਗੀ ਰੂਹ, ਜਾਣੋ ਪੂਰਾ ਮਾਮਲਾ ਅਤੇ ਦੂਸਰਾ ਨੌਜਵਾਨ ਦਿੱਲੀ ਨਾਲ ਸਬੰਧ ਰੱਖਦਾ ਸੀ।ਇਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਭਾਰਤੀ ਭਾਈਚਾਰੇ ਦੀ ਮਦਦ ਨਾਲ ਭਾਰਤ ਪਹੁੰਚਾਇਆ ਜਾਵੇਗਾ।ਦੱਸਣਯੋਗ ਹੈ ਕਿ ਇਹਨਾਂ ਵਿੱਚੋਂ ਇੱਕ ਨੌਜਵਾਨ ਆਪਣੀ ਪੜ੍ਹਾਈ ਪੂਰੀ ਕਰਕੇ ਕੰਮ ਕਰਦਾ ਸੀ ਅਤੇ ਇੱਕ ਨੌਜਵਾਨ ਦੀ ਪੜ੍ਹਾਈ ਅਜੇ ਜਾਰੀ ਸੀ। —PTC News


Top News view more...

Latest News view more...