ਨਿਊਜ਼ੀਲੈਂਡ ‘ਚ ਕੀਤੇ ਭੂਚਾਲ ਦੇ ਝਟਕੇ ਮਹਿਸੂਸ, ਨੁਕਸਾਨ ਤੋਂ ਬਚਾਅ

newzland

ਨਿਊਜ਼ੀਲੈਂਡ ‘ਚ ਕੀਤੇ ਭੂਚਾਲ ਦੇ ਝਟਕੇ ਮਹਿਸੂਸ, ਨੁਕਸਾਨ ਤੋਂ ਬਚਾਅ,ਆਕਲੈਂਡ: ਬੀਤੀ ਰਾਤ ਨਿਊਜੀਲੈਂਡ ‘ਚ ਰਿਵਰਟੋਨ ਤੋਂ 261 ਕਿਲੋਮੀਟਰ ਦੱਖਣ ਪੱਛਮ ‘ਚ 5.8 ਤੀਬਰਤਾ ਦੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਭੂਗ-ਭਾਗ ਸਰਵੇਖਣ ਕੇਂਦਰ ਨੇ ਦੱਸਿਆ ਕਿ ਭੁਚਾਲ ਦੇ ਝਟਕੇ ਬੀਤੀ ਰਾਤ ਮਹਿਸੂਸ ਕੀਤੇ ਗਏ ਅਤੇ ਇਸ ਦਾ ਕੇਂਦਰ ਧਰਤੀ ਦੇ 10 ਕਿਲੋਮੀਟਰ ਹੇਠਾਂ ਮੌਜੂਦ ਸੀ। ਸੂਤਰਾਂ ਅਨੁਸਾਰ ਇਸ ਭੁਚਾਲ ਦੇ ਕਾਰਨ ਕੋਈ ਵੀ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਪਰ ਇਸ ਭੂਚਾਲ ਤੋਂ ਬਾਅਦ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

—PTC News