ਨਾਈਜੀਰੀਆ ‘ਚ ਪੈਟਰੋਲ ਟੈਂਕਰ ‘ਚ ਧਮਾਕਾ , 45 ਲੋਕਾਂ ਦੀ ਮੌਤ ,100 ਤੋਂ ਵੱਧ ਜ਼ਖ਼ਮੀ

Nigeria petrol tanker blast , 45 killed, more 100 injured
ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਧਮਾਕਾ , 45 ਲੋਕਾਂ ਦੀ ਮੌਤ ,100 ਤੋਂ ਵੱਧ ਜ਼ਖ਼ਮੀ

ਨਾਈਜੀਰੀਆ ‘ਚ ਪੈਟਰੋਲ ਟੈਂਕਰ ‘ਚ ਧਮਾਕਾ , 45 ਲੋਕਾਂ ਦੀ ਮੌਤ ,100 ਤੋਂ ਵੱਧ ਜ਼ਖ਼ਮੀ:ਨਾਈਜੀਰੀਆ : ਨਾਈਜੀਰੀਆ ‘ਚ ਇੱਕ ਪੈਟਰੋਲ ਦੇ ਟੈਂਕਰ ‘ਚ ਹੋਏ ਧਮਾਕੇ ‘ਚ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਵੱਧ ਜ਼ਖ਼ਮੀ ਹੋ ਗਏ ਹਨ। ਨਾਈਜੀਰੀਆ ਦੇ ਬੇਨੁਏ ਸੂਬੇ ਵਿਚ ਸੜਕ ‘ਤੇ ਪਲਟੇ ਟੈਂਕਰ ਤੋਂ ਪੈਟਰੋਲ ਇਕੱਠਾ ਕਰਨ ਦਾ ਲਾਲਚ ਲੋਕਾਂ ਨੂੰ ਮਹਿੰਗਾ ਪੈ ਗਿਆ ਹੈ।ਇੱਕ ਸਥਾਨਕ ਅਧਿਕਾਰੀ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

Nigeria petrol tanker blast , 45 killed, more 100 injured

ਨਾਈਜੀਰੀਆ ‘ਚ ਪੈਟਰੋਲ ਟੈਂਕਰ ‘ਚ ਧਮਾਕਾ , 45 ਲੋਕਾਂ ਦੀ ਮੌਤ ,100 ਤੋਂ ਵੱਧ ਜ਼ਖ਼ਮੀ

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸੋਮਵਾਰ ਨੂੰ ਬੇਨਯੂ ਸੂਬੇ ਦੇ ਅਬੁਮਬੇ ਪਿੰਡ ‘ਚ ਉਸ ਵੇਲੇ ਵਾਪਰਿਆ, ਜਦੋਂ ਲੋਕ ਪਲਟੇ ਟੈਂਕਰ ਤੋਂ ਤੇਲ ਇਕੱਠਾ ਕਰ ਰਹੇ ਸਨ। ਓਥੇ ਟੈਂਕਰ ਪੈਟਰੋਲ ਨਾਲ ਭਰਿਆ ਟੈਂਕਰ ਬੇਨਯੂ ਸੂਬੇ ਦੇ ਅਬੁਮਬੇ ਪਿੰਡ ਵਿੱਚ ਦੀ ਜਾ ਰਿਹਾ ਸੀ ,ਟੈਂਕਰ ਚਾਲਕ ਨੇ ਖੱਡਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਟੈਂਕਰ ਸੜਕ ਤੋਂ ਤਿਲਕ ਕੇ ਪਲਟ ਗਿਆ।

Nigeria petrol tanker blast , 45 killed, more 100 injured

ਨਾਈਜੀਰੀਆ ‘ਚ ਪੈਟਰੋਲ ਟੈਂਕਰ ‘ਚ ਧਮਾਕਾ , 45 ਲੋਕਾਂ ਦੀ ਮੌਤ ,100 ਤੋਂ ਵੱਧ ਜ਼ਖ਼ਮੀ

ਜਿਸ ਜਗ੍ਹਾ ‘ਤੇ ਟੈਂਕਰ ਪਲਟਿਆ ਹੈ ,ਓਥੇ ਕੁੱਝ ਦੁਕਾਨਾਂ ਸੀ। ਇਸ ਦੌਰਾਨ ਸੜਕ ‘ਤੇ ਪਲਟੇ ਟੈਂਕਰ ਤੋਂ ਪੈਟਰੋਲ ਇਕੱਠਾ ਕਰਨ ਲਈ ਸਥਾਨਕ ਲੋਕ ਘਟਨਾ ਸਥਾਨ ‘ਤੇ ਪਹੁੰਚੇ ਅਤੇ ਇੱਕ ਘੰਟੇ ਤੱਕ ਲੋਕ ਤੇਲ ਇਕੱਠਾ ਕਰਦੇ ਰਹੇ ਪਰ ਉਸ ਤੋਂ ਬਾਅਦ ਅਚਾਨਕ ਟੈਂਕਰ ਵਿੱਚ ਧਮਾਕਾ ਹੋ ਗਿਆ।

Nigeria petrol tanker blast , 45 killed, more 100 injured

ਨਾਈਜੀਰੀਆ ‘ਚ ਪੈਟਰੋਲ ਟੈਂਕਰ ‘ਚ ਧਮਾਕਾ , 45 ਲੋਕਾਂ ਦੀ ਮੌਤ ,100 ਤੋਂ ਵੱਧ ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਦਿੱਲੀ ਕੈਂਟ ਸਿੱਖ ਕਤਲੇਆਮ ਮਾਮਲਾ : ਸੱਜਣ ਕੁਮਾਰ ਮਾਮਲੇ ਵਿੱਚ ਹੁਣ ਨਵੇਂ ਜੱਜ ਦੀ ਨਿਯੁਕਤੀ , 8 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ

ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਇੱਕ ਬਿਆਨ ਜਾਰੀ ਕਰਕੇ ਇਸ ਹਾਦਸੇ ‘ਤੇ ਦੁੱਖ ਪ੍ਰਗਟਾਉਂਦਿਆਂ ਇਸ ਨੂੰ ਮੰਦਭਾਗਾ ਦੱਸਿਆ ਹੈ।
-PTCNews