Wed, Apr 24, 2024
Whatsapp

ਨਾਈਜੀਰੀਆ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਝੜਪ, 3 ਨਾਗਰਿਕਾਂ ਦੀ ਮੌਤ

Written by  Jashan A -- December 09th 2018 03:17 PM
ਨਾਈਜੀਰੀਆ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਝੜਪ, 3 ਨਾਗਰਿਕਾਂ ਦੀ ਮੌਤ

ਨਾਈਜੀਰੀਆ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਝੜਪ, 3 ਨਾਗਰਿਕਾਂ ਦੀ ਮੌਤ

ਨਾਈਜੀਰੀਆ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਝੜਪ, 3 ਨਾਗਰਿਕਾਂ ਦੀ ਮੌਤ,ਕਾਨੋ: ਬੀਤੇ ਦਿਨ ਨਾਈਜੀਰੀਆ ਫੌਜ 'ਤੇ ਬੋਕੋ ਹਰਾਮ ਦੇ ਅੱਤਵਾਦੀਆਂ ਵਿਚਕਾਰ ਝੜਪ ਹੋਈ। ਇਹ ਝੜਪ ਫੌਜੀ ਅੱਡੇ ਦੇ ਨੇੜੇ ਦੇ ਪਿੰਡ ਜਕਾਨਾ ਵਿਖੇ ਹੋਈ। ਮਿਲੀ ਜਾਣਕਾਰੀ ਅਨੁਸਾਰ ਝੜਪ ਵਿੱਚ ਗੋਲੀਬਾਰੀ ਵੀ ਹੋਈ ਸੀ। ਗੋਲੀਬਾਰੀ ਤਕਰੀਬਨ 2 ਘੰਟੇ ਹੋਈ, ਜਿਸ ਦੌਰਾਨ 3 ਨਾਗਰਿਕਾਂ ਦੀ ਮੌਤ ਹੋ ਗਈ ਤੇ ਇੱਕ ਫੌਜੀ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜੁਲਾਈ ਮਹੀਨੇ 'ਚ ਅੱਤਵਾਦੀਆਂ ਨੇ ਇੱਥੇ ਹੀ ਕੀ ਫੌਜੀ ਅੱਡੇ ਤੇ ਹਮਲਾ ਕੀਤਾ ਸੀ। ਜਿਸ ਤੋਂ ਬਾਅਦ ਉਹਨਾਂ ਨੇ ਇੱਕ ਪੁਲਿਸ ਸਟੇਸ਼ਨ ਨੂੰ ਅੱਗ ਨਾਲ ਸਾੜ ਦਿੱਤਾ ਸੀ। ਦੱਸ ਦੇਈਏ ਕਿ ਜਕਾਨਾ ਤੇ ਮੇਨੋਕ 'ਚ ਮਾਰਚ 2013 'ਚ ਵੀ ਹੋਏ ਹਮਲੇ ਵਿੱਚ 80 ਦੇ ਕਰੀਬ ਲੋਕ ਮਾਰੇ ਗਏ ਸਨ। ਫੌਜ ਅਧਿਕਾਰੀਆਂ ਨੇ ਗੱਲ ਬਾਤ ਕਰਦੇ ਦੱਸਿਆ ਕਿ ਉਹਨਾਂ' ਤੇ ਅੱਤਵਾਦੀਆਂ ਵਿਚਕਾਰ ਤਕਰੀਬਨ 2 ਘੰਟੇ ਗੋਲੀਬਾਰੀ ਹੋਈ। -PTC News


Top News view more...

Latest News view more...