Wed, Apr 24, 2024
Whatsapp

ਜਲੰਧਰ : ਸੈਂਡਲ ਦੀ ਅੱਡੀ 'ਚ ਲੁਕਾਈ ਸੀ ਹੈਰੋਇਨ, ਪੁਲਿਸ ਨੇ ਇੰਝ ਕੀਤਾ ਕਾਬੂ (ਤਸਵੀਰਾਂ)

Written by  Joshi -- December 19th 2018 09:58 PM
ਜਲੰਧਰ : ਸੈਂਡਲ ਦੀ ਅੱਡੀ 'ਚ ਲੁਕਾਈ ਸੀ ਹੈਰੋਇਨ, ਪੁਲਿਸ ਨੇ ਇੰਝ ਕੀਤਾ ਕਾਬੂ (ਤਸਵੀਰਾਂ)

ਜਲੰਧਰ : ਸੈਂਡਲ ਦੀ ਅੱਡੀ 'ਚ ਲੁਕਾਈ ਸੀ ਹੈਰੋਇਨ, ਪੁਲਿਸ ਨੇ ਇੰਝ ਕੀਤਾ ਕਾਬੂ (ਤਸਵੀਰਾਂ)

ਜਲੰਧਰ : ਸੈਂਡਲ ਦੀ ਅੱਡੀ 'ਚ ਲੁਕਾਈ ਸੀ ਹੈਰੋਇਨ, ਪੁਲਿਸ ਨੇ ਇੰਝ ਕੀਤਾ ਕਾਬੂ (ਤਸਵੀਰਾਂ) ਜਲੰਧਰ ਦਿਹਾਤੀ ਪੁਲਿਸ ਨੂੰ ਦੋ ਵੱਖ ਵੱਖ ਮਾਮਲਿਆਂ ਚ ਨਸ਼ਿਆਂ ਖ਼ਿਲਾਫ਼ ਵੱਡੀ ਸਫਲਤਾ ਹਾਸਿਲ ਹੋਈ ਹੈ।  ਪਹਿਲੇ ਮਾਮਲੇ 'ਚ ਪੁਲਿਸ ਨੇ ਇਕ ਨਈਜੀਰੀਅਨ ਮਹਿਲਾ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਪੰਜਾਬ ਪੁਲਿਸ ਨੇ ਅੱਜ ਨਾਕੇਬੰਦੀ ਦੌਰਾਨ ਇੱਕ ਔਰਤ ਕੋਲੋਂ 450 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਔਰਤ ਨੇ ਹੈਰੋਇਨ ਨੂੰ ਆਪਣੀ ਸੈਂਡਲ ਦੀ ਅੱਡੀ ਵਿੱਚ ਪਾਇਆ ਹੋਇਆ ਸੀ। ਇਹ ਮਾਮਲਾ ਜਲੰਧਰ ਦੇ ਫਿਲੌਰ ਦਾ ਹੈ, ਜਿੱਥੇ ਅੱਜ ਪੁਲਿਸ ਨੇ ਇੱਕ ਔਰਤ ਨੂੰ ਨਸ਼ਾ ਤਸਕਰੀ ਦੇ ਜੁਰਮ 'ਚ ਕਾਬੂ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਇੰਚਾਰਜ ਨੇ ਦੱਸਿਆ ਕਿ ਅੱਜ ਉਹਨਾਂ ਨੂੰ ਨਾਕੇਬੰਦੀ ਦੌਰਾਨ ਇੱਕ ਔਰਤ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲੈਂਦਿਆਂ ੪੫੦ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਮੂਲ ਰੂਪ ਤੋਂ ਜਿੰਬਾਵਵੇ ਦੀ ਰਹਿਣ ਵਾਲੀ ਇਹ ਤਸਕਰ ਦਿੱਲੀ ਤੋਂ ਨਸ਼ਾ ਲਿਆ ਰਹੀ ਸੀ। ਨਸ਼ਾ ਤਸਕਰ ਔਰਤ ਦੀ ਪਹਿਚਾਣ ਅਲੀਸ਼ਾ ਮੋਜ਼ੇਜ ਵਾਸੀ ਜਿੰਬਾਬਵੇ ਵਜੋਂ ਹੋਈ ਹੈ। [caption id="attachment_230412" align="aligncenter" width="225"]nigerian woman caught supplying drugs ਸੈਂਡਲ ਦੀ ਅੱਡੀ 'ਚ ਲੁਕਾਈ ਸੀ ਹੈਰੋਇਨ[/caption] ਫਿਲਹਾਲ ਪੁਲਿਸ ਵਲੋਂ ਇਸ ਤਸਕਰ ਦਾ ਰਿਮਾਂਡ ਲੈ ਕੇ ਹੋਰ ਜਾਣਕਾਰੀਆਂ ਹਾਸਲ ਕਰਨ ਦੀ ਗੱਲ ਆਖੀ ਜਾ ਰਹੀ ਹੈ। Read More :ਭਾਰਤੀ ਵਿਅਕਤੀ ਨੇ ਜਹਾਜ਼ ‘ਚ ਅਮਰੀਕੀ ਔਰਤ ਨਾਲ ਕੀਤਾ ਇਹ ਸ਼ਰਮਨਾਕ ਕਾਰਾ, ਮਿਲੀ 9 ਸਾਲ ਦੀ ਸਜ਼ਾ ਅਜਿਹਾ ਹੀ ਇੱਕ ਮਾਮਲਾ ਹੋਰ ਜਲੰਧਰ ਵਿੱਚ ਹੀ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਨਾਕੇਬੰਦੀ ਦੌਰਾਨ ਨਜਾਇਜ਼ ਸ਼ਰਾਬ ਨਾਲ ਭਰੇ ਟਰੱਕ ਨੂੰ ਕਾਬੂ ਕੀਤਾ ਹੈ। ਇਸ ਟਰੱਕ ਵਿੱਚਂੋ ੬੫੦ ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ। [caption id="attachment_230411" align="aligncenter" width="225"]nigerian woman caught supplying drugs in punjab ਜਲੰਧਰ : ਸੈਂਡਲ ਦੀ ਅੱਡੀ 'ਚ ਲੁਕਾਈ ਸੀ ਹੈਰੋਇਨ, ਪੁਲਿਸ ਨੇ ਇੰਝ ਕੀਤਾ ਕਾਬੂ (ਤਸਵੀਰਾਂ)[/caption] ਪੁਲਿਸ ਨੇ ਟਰੱਕ ਅਤੇ ਸ਼ਰਾਬ ਨੂੰ ਕਬਜ਼ੇ ਵਿੱਚ ਲੈ ਕੇ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। [caption id="attachment_230418" align="aligncenter" width="300"]illegal liquor seized in jalandhar, punjab ਜਲੰਧਰ : ਸੈਂਡਲ ਦੀ ਅੱਡੀ 'ਚ ਲੁਕਾਈ ਸੀ ਹੈਰੋਇਨ, ਪੁਲਿਸ ਨੇ ਇੰਝ ਕੀਤਾ ਕਾਬੂ[/caption] ਪੁਲਿਸ ਮੁਤਾਬਿਕ ਇਸ ਸ਼ਰਾਬ ਉੱਤੇ ਅਰੁਣਾਚਲ ਪ੍ਰਦੇਸ਼ ਦੀ ਮੋਹਰ ਲੱਗੀ ਹੋਈ ਹੈ ਅਤੇ ਪੁਲਿਸ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਸ਼ਰਾਬ ਸੂਬੇ ਦੀਆਂ ਪੰਚਾਇਤੀ ਚੋਣਾਂ ਵਿੱਚ ਤਾਂ ਨਹੀਂ ਵਰਤੀ ਜਾਣੀ। —PTC News


Top News view more...

Latest News view more...