Fri, Apr 19, 2024
Whatsapp

ਹੁਣ ਬਲਾਤਕਾਰੀਆਂ ਦੀ ਖ਼ੈਰ ਨਹੀਂ, ਦੋਸ਼ੀ ਪਾਏ ਜਾਣ 'ਤੇ ਦਿੱਤੀ ਜਾਵੇਗੀ ਖੌਫ਼ਨਾਕ ਸਜ਼ਾ

Written by  Shanker Badra -- September 18th 2020 05:33 PM
ਹੁਣ ਬਲਾਤਕਾਰੀਆਂ ਦੀ ਖ਼ੈਰ ਨਹੀਂ, ਦੋਸ਼ੀ ਪਾਏ ਜਾਣ 'ਤੇ ਦਿੱਤੀ ਜਾਵੇਗੀ ਖੌਫ਼ਨਾਕ ਸਜ਼ਾ

ਹੁਣ ਬਲਾਤਕਾਰੀਆਂ ਦੀ ਖ਼ੈਰ ਨਹੀਂ, ਦੋਸ਼ੀ ਪਾਏ ਜਾਣ 'ਤੇ ਦਿੱਤੀ ਜਾਵੇਗੀ ਖੌਫ਼ਨਾਕ ਸਜ਼ਾ

ਹੁਣ ਬਲਾਤਕਾਰੀਆਂ ਦੀ ਖ਼ੈਰ ਨਹੀਂ, ਦੋਸ਼ੀ ਪਾਏ ਜਾਣ 'ਤੇ ਦਿੱਤੀ ਜਾਵੇਗੀ ਖੌਫ਼ਨਾਕ ਸਜ਼ਾ:ਨਾਈਜੀਰੀਆ : ਦੁਨੀਆ ਭਰ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ ਪਰ ਅਜਿਹਾ ਜ਼ੁਰਮ ਕਰਨ ਵਾਲਿਆਂ ਨੂੰ ਕੋਈ ਖੌਫ਼ ਨਹੀਂ। [caption id="attachment_431931" align="aligncenter" width="284"] ਹੁਣ ਬਲਾਤਕਾਰੀਆਂ ਦੀ ਖ਼ੈਰ ਨਹੀਂ, ਦੋਸ਼ੀ ਪਾਏ ਜਾਣ 'ਤੇ ਦਿੱਤੀ ਜਾਵੇਗੀ ਖੌਫ਼ਨਾਕ ਸਜ਼ਾ[/caption] ਹੁਣ ਨਾਈਜੀਰੀਆ ਦੇ ਕਦੂਨਾ ਸੂਬੇ ਦੇ ਗਵਰਨਰ ਨੇ ਇੱਕ ਅਜਿਹਾ ਕਾਨੂੰਨ ਪਾਸ ਕੀਤਾ ਹੈ ,ਜਿਸ ਤਹਿਤ ਜਬਰ-ਜ਼ਿਨਾਹ ਦੇ ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀ ਨੂੰ ਸਰਜਰੀ ਕਰਕੇ ਨਪੁੰਸਕ ਬਣਾ ਦਿੱਤਾ ਜਾਵੇਗਾ ਅਤੇ 14 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਜਬਰ-ਜ਼ਿਨਾਹ ਕਰਣ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। [caption id="attachment_431930" align="aligncenter" width="300"] ਹੁਣ ਬਲਾਤਕਾਰੀਆਂ ਦੀ ਖ਼ੈਰ ਨਹੀਂ, ਦੋਸ਼ੀ ਪਾਏ ਜਾਣ 'ਤੇ ਦਿੱਤੀ ਜਾਵੇਗੀ ਖੌਫ਼ਨਾਕ ਸਜ਼ਾ[/caption] ਇਸ ਦੇ ਨਾਲ ਹੀ ਗਵਰਨਰ ਨਾਸਿਰ ਅਹਿਮਦ ਅਲ ਰੂਫਾਈ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਨਾਲ ਬੱਚੀਆਂ ਨੂੰ ਘਿਨੌਣੇ ਅਪਰਾਧ ਤੋਂ ਬਚਾਉਣ ਵਿਚ ਮਦਦ ਮਿਲੇਗੀ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਨਾਈਜੀਰੀਆ ਵਿਚ ਜਬਰ-ਜ਼ਿਨਾਹ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਦੱਸ ਦੇਈਏ ਕਿ ਓਥੇ ਬਲਾਤਕਾਰੀਆਂ ਨੂੰ ਅਜਿਹੀ ਸਜ਼ਾ ਦੀ ਮੰਗ ਕੁੱਝ ਔਰਤ ਗਠਨਾਂ ਨੇ ਕੀਤੀ ਸੀ,ਜਿਸ ਕਰਕੇ ਇਹ ਕਦਮ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਕਾਨੂੰਨ ਵਿਚ ਬਾਲਗਾਂ ਨਾਲ ਜਬਰ-ਜ਼ਿਨਾਹ ਕਰਨ 'ਤੇ 21 ਸਾਲ ਜੇਲ੍ਹ ਦੀ ਸਜ਼ਾ ਅਤੇ ਬੱਚੀਆਂ ਨਾਲ ਜਬਰ-ਜ਼ਿਨਾਹ ਲਈ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਸੀ। -PTCNews


Top News view more...

Latest News view more...