Fri, Apr 19, 2024
Whatsapp

ਹੁਣ ਨੋਇਡਾ ਅਤੇ ਗਾਜ਼ੀਆਬਾਦ 'ਚ ਨਾਈਟ ਕਰਫ਼ਿਊ , ਸਾਰੇ ਸਕੂਲ-ਕਾਲਜ ਬੰਦ ਕਰਨ ਦੇ ਆਦੇਸ਼

Written by  Shanker Badra -- April 08th 2021 05:20 PM
ਹੁਣ ਨੋਇਡਾ ਅਤੇ ਗਾਜ਼ੀਆਬਾਦ 'ਚ ਨਾਈਟ ਕਰਫ਼ਿਊ , ਸਾਰੇ ਸਕੂਲ-ਕਾਲਜ ਬੰਦ ਕਰਨ ਦੇ ਆਦੇਸ਼

ਹੁਣ ਨੋਇਡਾ ਅਤੇ ਗਾਜ਼ੀਆਬਾਦ 'ਚ ਨਾਈਟ ਕਰਫ਼ਿਊ , ਸਾਰੇ ਸਕੂਲ-ਕਾਲਜ ਬੰਦ ਕਰਨ ਦੇ ਆਦੇਸ਼

ਦਿੱਲੀ, ਲਖਨਊ , ਵਾਰਾਣਸੀ ਤੋਂ ਬਾਅਦ ਹੁਣ ਨੋਇਡਾ ਅਤੇ ਗਾਜ਼ੀਆਬਾਦ ਵਿਚ ਰਾਤ ਦਾ ਕਰਫ਼ਿਊ ਲਗਾਇਆ ਗਿਆ ਹੈ। ਨੋਇਡਾ ਅਤੇ ਗਾਜ਼ੀਆਬਾਦ ਦੇ ਡੀਐਮ ਨੇ ਵੀਰਵਾਰ ਨੂੰ ਨਾਈਟ ਕਰਫ਼ਿਊ ਲਾਉਣ ਦਾ ਐਲਾਨ ਕੀਤਾ ਹੈ। ਨਾਈਟ ਕਰਫ਼ਿਊ 17 ਅਪ੍ਰੈਲ ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੋਂ 17 ਅਪ੍ਰੈਲ ਤੱਕ ਲਾਗੂ ਰਹੇਗਾ। ਇਸਦੇ ਨਾਲ ਹੀ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਵੀ ਬੰਦ ਕਰ ਦਿੱਤੇ ਗਏ ਹਨ। [caption id="attachment_487688" align="aligncenter" width="300"]Night curfew in Noida from today , Schools, colleges to be closed  till April 17 ਹੁਣ ਨੋਇਡਾ ਅਤੇ ਗਾਜ਼ੀਆਬਾਦ 'ਚ ਨਾਈਟ ਕਰਫ਼ਿਊ , ਸਾਰੇ ਸਕੂਲ-ਕਾਲਜ ਬੰਦ ਕਰਨ ਦੇ ਆਦੇਸ਼[/caption] ਨੋਇਡਾ ਅਤੇ ਗਾਜ਼ੀਆਬਾਦ ਡੀਐਮ ਵੱਲੋਂ ਜਾਰੀ ਕੀਤੇ ਗਏ ਹੁਕਮ ਅਨੁਸਾਰ ਪੂਰੇ ਜ਼ਿਲ੍ਹੇ ਵਿੱਚ 17 ਅਪ੍ਰੈਲ ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫ਼ਿਊ ਲਾਗੂ ਰਹੇਗਾ। ਇਸ ਮਿਆਦ ਦੇ ਦੌਰਾਨ ਜ਼ਰੂਰੀ ਵਸਤਾਂ ਦੀ ਆਵਾਜਾਈ ਜਾਰੀ ਰਹੇਗੀ, ਇਸਦੇ ਨਾਲ ਡਾਕਟਰੀ ਸੇਵਾ ਨੂੰ ਵੀ ਨਹੀਂ ਰੋਕਿਆ ਜਾਏਗਾ। ਰਾਸ਼ਟਰੀ ਜਾਂ ਰਾਜ ਮਾਰਗ ਦੀ ਆਵਾਜਾਈ ਨੂੰ ਵੀ ਨਹੀਂ ਰੋਕਿਆ ਜਾਏਗਾ। [caption id="attachment_487687" align="aligncenter" width="300"]Night curfew in Noida from today , Schools, colleges to be closed  till April 17 ਹੁਣ ਨੋਇਡਾ ਅਤੇ ਗਾਜ਼ੀਆਬਾਦ 'ਚ ਨਾਈਟ ਕਰਫ਼ਿਊ , ਸਾਰੇ ਸਕੂਲ-ਕਾਲਜ ਬੰਦ ਕਰਨ ਦੇ ਆਦੇਸ਼[/caption] ਇਸ ਦੇ ਨਾਲ ਹੀ ਸਾਰੇ ਸਰਕਾਰੀ, ਪ੍ਰਾਈਵੇਟ ਸਕੂਲ ਅਤੇ ਕਾਲਜ 17 ਅਪ੍ਰੈਲ ਤੱਕ ਬੰਦ ਕਰ ਦਿੱਤੇ ਗਏ ਹਨ। ਸਕੂਲ-ਕਾਲਜ ਦੇ ਨਾਲ ਸਾਰੇ ਕੋਚਿੰਗ ਸੈਂਟਰਾਂ ਨੂੰ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਮੈਡੀਕਲ, ਪੈਰਾ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ ਅਤੇ ਸਾਰੀਆਂ ਕਿਸਮਾਂ ਦੀਆਂ ਪ੍ਰੀਖਿਆਵਾਂ ਮੁਲਤਵੀ ਨਹੀਂ ਕੀਤੀਆਂ ਜਾਣਗੀਆਂ। ਯਾਨੀ ਪ੍ਰੀਖਿਆਵਾਂ ਸਮੇਂ ਸਿਰ ਕਰਵਾਈਆਂ ਜਾਣਗੀਆਂ। [caption id="attachment_487685" align="aligncenter" width="300"]Night curfew in Noida from today , Schools, colleges to be closed  till April 17 ਹੁਣ ਨੋਇਡਾ ਅਤੇ ਗਾਜ਼ੀਆਬਾਦ 'ਚ ਨਾਈਟ ਕਰਫ਼ਿਊ , ਸਾਰੇ ਸਕੂਲ-ਕਾਲਜ ਬੰਦ ਕਰਨ ਦੇ ਆਦੇਸ਼[/caption] ਨੋਇਡਾ ਦੇ ਡੀਐਮ ਨੇ ਪੁਲਿਸ ਅਤੇ ਸਥਾਨਕ ਅਧਿਕਾਰੀਆਂ ਨੂੰ ਜਨਤਕ ਸਥਾਨ 'ਤੇ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਸਮਾਜਿਕ ਦੂਰੀਆਂ ਦੀ ਪਾਲਣਾ ਨਾ ਕਰਨ ਵਾਲੇ ਅਤੇ ਮਾਸਕ ਨਾ ਪਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਜਨਤਕ ਸਥਾਨ ਤੋਂ ਇਲਾਵਾ, ਜਨਤਕ ਦਫਤਰਾਂ ਵਿੱਚ ਵੀ ਇੱਕ ਮੁਹਿੰਮ ਚਲਾਈ ਜਾਏਗੀ, ਜੋ ਕੋਰੋਨ ਦੇ ਨਿਯਮਾਂ ਬਾਰੇ ਹੈ। [caption id="attachment_487685" align="aligncenter" width="300"]Night curfew in Noida from today , Schools, colleges to be closed  till April 17 ਹੁਣ ਨੋਇਡਾ ਅਤੇ ਗਾਜ਼ੀਆਬਾਦ 'ਚ ਨਾਈਟ ਕਰਫ਼ਿਊ , ਸਾਰੇ ਸਕੂਲ-ਕਾਲਜ ਬੰਦ ਕਰਨ ਦੇ ਆਦੇਸ਼[/caption] ਨੋਇਡਾ ਅਤੇ ਗਾਜ਼ੀਆਬਾਦ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਵਾਰਾਣਸੀ, ਕਾਨਪੁਰ, ਪ੍ਰਯਾਗਰਾਜ ਅਤੇ ਲਖਨਊ ਵਿਚ ਨਾਈਟ ਕਰਫ਼ਿਊ ਦਾ ਐਲਾਨ ਕੀਤਾ ਗਿਆ ਸੀ। ਨਾਈਟ ਕਰਫ਼ਿਊ ਵਾਰਾਨਸੀ ਵਿੱਚ ਸਵੇਰੇ 10 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ। ਅਜੇ ਕੱਲ੍ਹ ਹੀ ਸੀ.ਐੱਮ ਯੋਗੀ ਆਦਿੱਤਿਆਨਾਥ ਨੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਆਪਣੇ ਜ਼ਿਲ੍ਹੇ ਵਿੱਚ ਕੋਰੋਨਾ ਕੇਸ ਦੇ ਮੱਦੇਨਜ਼ਰ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਹੈ। -PTCNews


Top News view more...

Latest News view more...