ਨਿੰਜਾ ਤੇ ਕਰਨ ਔਜਲਾ ਤੋਂ ਬਾਅਦ ਅਲਫਾਜ਼ ਵੀ ਬੱਝੇ ਵਿਆਹ ਦੇ ਬੰਧਨ ‘ਚ, ਵੀਡੀਓਜ਼ ਤੇ ਤਸਵੀਰਾਂ ਵਾਇਰਲ

alfaz
ਨਿੰਜਾ ਤੇ ਕਰਨ ਔਜਲਾ ਤੋਂ ਬਾਅਦ ਅਲਫਾਜ਼ ਵੀ ਬੱਝੇ ਵਿਆਹ ਦੇ ਬੰਧਨ 'ਚ, ਵੀਡੀਓਜ਼ ਤੇ ਤਸਵੀਰਾਂ ਵਾਇਰਲ

ਨਿੰਜਾ ਤੇ ਕਰਨ ਔਜਲਾ ਤੋਂ ਬਾਅਦ ਅਲਫਾਜ਼ ਵੀ ਬੱਝੇ ਵਿਆਹ ਦੇ ਬੰਧਨ ‘ਚ, ਵੀਡੀਓਜ਼ ਤੇ ਤਸਵੀਰਾਂ ਵਾਇਰਲ,ਪਾਲੀਵੁੱਡ ਇੰਡਸਟਰੀ ‘ਚ ਅੱਜ ਕੱਲ੍ਹ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ। ਜਿਸ ਦੌਰਾਨ ਬਹੁਤ ਸਾਰੀਆਂ ਨਾਮੀ ਸ਼ਖਸੀਅਤਾਂ ਵਿਆਹ ਦੇ ਬੰਧਨ ‘ਚ ਬੱਝ ਰਹੀਆਂ ਹਨ। ਇਸ ਦੌਰਾਨ ਗਾਇਕ ਤੇ ਐਕਟਰ ਅਲਫਾਜ਼ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

alfaz
ਨਿੰਜਾ ਤੇ ਕਰਨ ਔਜਲਾ ਤੋਂ ਬਾਅਦ ਅਲਫਾਜ਼ ਵੀ ਬੱਝੇ ਵਿਆਹ ਦੇ ਬੰਧਨ ‘ਚ, ਵੀਡੀਓਜ਼ ਤੇ ਤਸਵੀਰਾਂ ਵਾਇਰਲ

 

ਇਸ ਤੋਂ ਪਹਿਲਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਨਾਮਵਾਰ ਹਸਤੀਆਂ ਵਿਆਹ ਦੇ ਬੰਧਨ ‘ਚ ਬੱਝ ਚੁੱਕੀਆਂ ਹਨ, ਜਿਸ ‘ਚ ਕਰਨ ਔਜਲਾ ਤੇ ਨਿੰਜਾ ਦਾ ਨਾਮ ਸ਼ਾਮਿਲ ਹੈ।

ਉਹਨਾਂ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਇੱਕ ਪੈਲੇਸ ਵਿੱਚ ਵਿਆਹ ਕਰਵਾਇਆ ਹੈ ।ਨਵੀਂ ਵਿਆਹੀ ਜੋੜੀ ਕਾਫੀ ਖੁਬਸੂਰਤ ਲੱਗ ਰਹੀ ਸੀ।ਨਵੀਂ ਵਿਆਹੀ ਜੋੜੀ ਦੀ ਖੁਸ਼ੀ ਵਿੱਚ ਪਾਲੀਵੁੱਡ ਤੇ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਸਟਾਰ ਸ਼ਰੀਕ ਹੋਣ ਲਈ ਪਹੁੰਚੇ ਹੋਏ ਸਨ।

ਜਿਸ ‘ਚ ਜੈਜ਼ੀ ਬੀ , ਹਨੀ ਸਿੰਘ , ਲਖਵਿੰਦਰ ਵਡਾਲੀ ਵਰਗੇ ਨਾਮਵਾਰ ਗਾਇਕ ਵਿਆਹ ‘ਚ ਪਹੁੰਚੇ ਸਨ। ਅਲਫਾਜ਼ ਦੇ ਵਿਆਹ ਦੀਆਂ ਕੁਝ ਤਸਵੀਰਾਂ ਤੇ ਵੀਡਿਓ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ।ਜ਼ਿਕਰ ਏ ਖਾਸ ਹੈ ਕਿ ਅਲਫਾਜ਼ ਨੇ ਕਈ ਹਿੱਟ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਏ ਹਨ।

-PTC News