Thu, Apr 25, 2024
Whatsapp

ਪੀਐਨਬੀ ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਨਹੀਂ ਮਿਲੀ ਜ਼ਮਾਨਤ, ਹੁਣ 29 ਮਾਰਚ ਤੱਕ ਲੰਡਨ ਦੀ ਜੇਲ੍ਹ 'ਚ ਰਹੇਗਾ ਬੰਦ

Written by  Shanker Badra -- March 21st 2019 12:41 PM
ਪੀਐਨਬੀ ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਨਹੀਂ ਮਿਲੀ ਜ਼ਮਾਨਤ, ਹੁਣ 29 ਮਾਰਚ ਤੱਕ ਲੰਡਨ ਦੀ ਜੇਲ੍ਹ 'ਚ ਰਹੇਗਾ ਬੰਦ

ਪੀਐਨਬੀ ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਨਹੀਂ ਮਿਲੀ ਜ਼ਮਾਨਤ, ਹੁਣ 29 ਮਾਰਚ ਤੱਕ ਲੰਡਨ ਦੀ ਜੇਲ੍ਹ 'ਚ ਰਹੇਗਾ ਬੰਦ

ਪੀਐਨਬੀ ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਨਹੀਂ ਮਿਲੀ ਜ਼ਮਾਨਤ, ਹੁਣ 29 ਮਾਰਚ ਤੱਕ ਲੰਡਨ ਦੀ ਜੇਲ੍ਹ 'ਚ ਰਹੇਗਾ ਬੰਦ:ਲੰਡਨ : ਭਾਰਤ ਵਿਚ 13000 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘਪਲੇ ਵਿਚ ਲੋੜੀਂਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਬੁੱਧਵਾਰ ਵਾਲੇ ਦਿਨ ਲੰਦਨ ਵਿਚ ਗ੍ਰਿਫ਼ਤਾਰ ਕਰ ਲਿਆ ਸੀ।ਜਿਸ ਤੋਂ ਬਾਅਦ ਉਸਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।ਜਿਥੇ ਵੈਸਟਮਿੰਟਰ ਕੋਰਟ ਨੇ ਉਸ ਦੀ ਜਮਾਨਤ ਅਰਜ਼ੀ ਰੱਦ ਕਰ ਦਿੱਤੀ ਅਤੇ ਹੁਣ ਨੀਰਵ ਮੋਦੀ ਨੂੰ 29 ਮਾਰਚ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ। [caption id="attachment_272299" align="aligncenter" width="293"]Nirav Modi No bail granted 29 March London jail Off ਪੀਐਨਬੀ ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਨਹੀਂ ਮਿਲੀ ਜ਼ਮਾਨਤ, ਹੁਣ 29 ਮਾਰਚ ਤੱਕ ਲੰਡਨ ਦੀ ਜੇਲ੍ਹ 'ਚ ਰਹੇਗਾ ਬੰਦ[/caption] ਨੀਰਵ ਮੋਦੀ ਦੇ ਵਕੀਲ ਨੇ ਜ਼ਮਾਨਤ ਲਈ 5 ਲੱਖ ਪੌਂਡ ਦੀ ਜ਼ਮਾਨਤ-ਰਾਸ਼ੀ ਦੀ ਪੇਸ਼ਕਸ਼ ਕੀਤੀ ਪਰ ਫਿਰ ਵੀ ਜੱਜ ਨੇ ਨੀਰਵ ਮੋਦੀ ਨੂੰ ਜ਼ਮਾਨਤ ਉੱਤੇ ਰਿਹਾਅ ਨਹੀਂ ਕੀਤਾ।ਜੱਜ ਨੇ ਕਿਹਾ ਕਿ ਨੀਰਵ ਮੋਦੀ ਦਾ ਕਥਿਤ ਘੁਟਾਲੇ ਦੀ ਰਕਮ ਬਹੁਤ ਵੱਡੀ ਹੈ ਤੇ ਉਸ ਉੱਤੇ ਲੱਗੇ ਸਾਰੇ ਦੋਸ਼ ਸੰਗੀਨ ਕਿਸਮ ਦੇ ਹਨ। [caption id="attachment_272302" align="aligncenter" width="282"]Nirav Modi No bail granted 29 March London jail Off ਪੀਐਨਬੀ ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਨਹੀਂ ਮਿਲੀ ਜ਼ਮਾਨਤ, ਹੁਣ 29 ਮਾਰਚ ਤੱਕ ਲੰਡਨ ਦੀ ਜੇਲ੍ਹ 'ਚ ਰਹੇਗਾ ਬੰਦ[/caption] ਦੱਸ ਦੇਈਏ ਕਿ ਲੰਡਨ ਦੀ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ਨੇ ਭਾਰਤ ‘ਚ ਪੰਜਾਬ ਨੈਸ਼ਨਲ ਬੈਂਕ ਨਾਲ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੁਟਾਲੇ ‘ਚ ਲੋੜੀਂਦੇ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ। [caption id="attachment_272300" align="aligncenter" width="300"]Nirav Modi No bail granted 29 March London jail Off ਪੀਐਨਬੀ ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਨਹੀਂ ਮਿਲੀ ਜ਼ਮਾਨਤ, ਹੁਣ 29 ਮਾਰਚ ਤੱਕ ਲੰਡਨ ਦੀ ਜੇਲ੍ਹ 'ਚ ਰਹੇਗਾ ਬੰਦ[/caption] ਜ਼ਿਕਰਯੋਗ ਹੈ ਕਿ ਨੀਰਵ ਮੋਦੀ ਉੱਤੇ ਪੰਜਾਬ ਨੈਸ਼ਨਲ ਬੈਂਕ ਤੋਂ ਕਰੀਬ ਦੋ ਅਰਬ ਡਾਲਰ (ਕਰੀਬ 13 ਹਜ਼ਾਰ ਕਰੋੜ) ਦਾ ਕਰਜ਼ ਲੈ ਕੇ ਵਾਪਸ ਨਾ ਕਰਨ ਦਾ ਇਲਜ਼ਾਮ ਹੈ।ਭਾਰਤ ਦੀ ਪੰਜਾਬ ਨੈਸ਼ਨਲ ਬੈਂਕ ਦੀ 13 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਰਕਮ ਲੈ ਕੇ ਫ਼ਰਾਰ ਹੋਣ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਬੀਤੇ ਦਿਨੀਂ ਪਹਿਲੀ ਵਾਰ ਲੰਡਨ 'ਚ ਦੇਖਿਆ ਗਿਆ ਸੀ। -PTCNews


Top News view more...

Latest News view more...