Thu, Apr 25, 2024
Whatsapp

Nirbhaya Case : ਨਿਰਭੈਆ ਜਬਰ ਜਨਾਹ ਮਾਮਲੇ ਵਿੱਚ ਨਵਾਂ ਡੈਥ ਵਾਰੰਟ ਜਾਰੀ , ਹੁਣ ਚਾਰੇ ਦੋਸ਼ੀਆਂ ਨੂੰ ਇਸ ਦਿਨ ਹੋਵੇਗੀ ਫਾਂਸੀ

Written by  Shanker Badra -- January 17th 2020 05:54 PM
Nirbhaya Case : ਨਿਰਭੈਆ ਜਬਰ ਜਨਾਹ ਮਾਮਲੇ ਵਿੱਚ ਨਵਾਂ ਡੈਥ ਵਾਰੰਟ ਜਾਰੀ , ਹੁਣ ਚਾਰੇ ਦੋਸ਼ੀਆਂ ਨੂੰ ਇਸ ਦਿਨ ਹੋਵੇਗੀ ਫਾਂਸੀ

Nirbhaya Case : ਨਿਰਭੈਆ ਜਬਰ ਜਨਾਹ ਮਾਮਲੇ ਵਿੱਚ ਨਵਾਂ ਡੈਥ ਵਾਰੰਟ ਜਾਰੀ , ਹੁਣ ਚਾਰੇ ਦੋਸ਼ੀਆਂ ਨੂੰ ਇਸ ਦਿਨ ਹੋਵੇਗੀ ਫਾਂਸੀ

Nirbhaya Case : ਨਿਰਭੈਆ ਜਬਰ ਜਨਾਹ ਮਾਮਲੇ ਵਿੱਚ ਨਵਾਂ ਡੈਥ ਵਾਰੰਟ ਜਾਰੀ , ਹੁਣ ਚਾਰੇ ਦੋਸ਼ੀਆਂ ਨੂੰ ਇਸ ਦਿਨ ਹੋਵੇਗੀ ਫਾਂਸੀ:ਨਵੀਂ ਦਿੱਲੀ : ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈਥ ਵਾਰੰਟ ਜਾਰੀ ਕੀਤਾ ਹੈ। ਇਸ ਨਵੇਂ ਡੈਥ ਵਾਰੰਟ ਦੇ ਅਨੁਸਾਰ ਚਾਰੇ ਦੋਸ਼ੀਆਂ ਨੂੰ ਹੁਣ 1 ਫਰਵਰੀ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਨਿਰਭੈਆ ਕਾਂਡ ਦੇ ਦੋਸ਼ੀ ਮੁਕੇਸ਼ ਕੁਮਾਰ ਦੀ ਰਹਿਮ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ। ਇਸ ਕੇਸ ਵਿੱਚ ਜੇ ਦੂਜੇ ਦੋਸ਼ੀ ਰਹਿਮ ਪਟੀਸ਼ਨ ਨਹੀਂ ਪਾਉਂਦੇ ਤਾਂ 14 ਦਿਨਾਂ ਬਾਅਦ ਚਾਰੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। [caption id="attachment_380661" align="aligncenter" width="300"]Nirbhaya case: Delhi court issues fresh death warrants against 4 convicts for Feb 1 at 6 am Nirbhaya Case : ਨਿਰਭੈਆ ਜਬਰ ਜਨਾਹ ਮਾਮਲੇ ਵਿੱਚ ਨਵਾਂ ਡੈਥ ਵਾਰੰਟ ਜਾਰੀ , ਹੁਣ ਚਾਰੇ ਦੋਸ਼ੀਆਂ ਨੂੰ ਇਸ ਦਿਨ ਹੋਵੇਗੀ ਫਾਂਸੀ[/caption] ਦਰਅਸਲ 'ਚ ਚਾਰ ਦੋਸ਼ੀਆਂ ਵਿੱਚੋਂ ਇਕ ਮੁਕੇਸ਼ ਸਿੰਘ ਨੇ ਦਿੱਲੀ ਹਾਈਕੋਰਟ ਤੋਂ ਰਾਹਤ ਨਾ ਮਿਲਣ 'ਤੇ ਬੁੱਧਵਾਰ ਸ਼ਾਮ ਨੂੰ ਪਟਿਆਲਾ ਹਾਊਸ ਕੋਰਟ 'ਚ ਡੈੱਥ ਵਾਰੰਟ 'ਤੇ ਰੋਕ ਲਾਉਣ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ ਸੀ। ਇਸ 'ਤੇ ਸੁਣਵਾਈ ਕਰਦਿਆਂ ਪਟਿਆਲਾ ਹਾਊਸ ਕੋਰਟ ਨੇ ਕਿਹਾ ਸੀ ਕਿ 22 ਜਨਵਰੀ ਨੂੰ ਹੁਣ ਫਾਂਸੀ ਨਹੀਂ ਹੋ ਸਕਦੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਦਾਲਤ ਨੇ ਚਾਰ ਦੋਸ਼ੀਆਂ ਵਿਨੈ ਸ਼ਰਮਾ (26), ਮੁਕੇਸ਼ ਸਿੰਘ (32), ਅਕਸ਼ੈ ਕੁਮਾਰ ਸਿੰਘ (31) ਅਤੇ ਪਵਨ ਗੁਪਤਾ (25) ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ ‘ਚ ਫਾਂਸੀ ਦੇਣ ਦਾ ਡੈਥ ਵਾਰੰਟ ਜਾਰੀ ਕੀਤਾ ਸੀ। [caption id="attachment_380660" align="aligncenter" width="300"]Nirbhaya case: Delhi court issues fresh death warrants against 4 convicts for Feb 1 at 6 am Nirbhaya Case : ਨਿਰਭੈਆ ਜਬਰ ਜਨਾਹ ਮਾਮਲੇ ਵਿੱਚ ਨਵਾਂ ਡੈਥ ਵਾਰੰਟ ਜਾਰੀ , ਹੁਣ ਚਾਰੇ ਦੋਸ਼ੀਆਂ ਨੂੰ ਇਸ ਦਿਨ ਹੋਵੇਗੀ ਫਾਂਸੀ[/caption] ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਪੈਰਾ ਮੈਡੀਕਲ ਵਿਦਿਆਰਥਣ ਨਾਲ 6 ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਇਸ ਤੋਂ ਬਾਅਦ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ। [caption id="attachment_380659" align="aligncenter" width="300"]Nirbhaya case: Delhi court issues fresh death warrants against 4 convicts for Feb 1 at 6 am Nirbhaya Case : ਨਿਰਭੈਆ ਜਬਰ ਜਨਾਹ ਮਾਮਲੇ ਵਿੱਚ ਨਵਾਂ ਡੈਥ ਵਾਰੰਟ ਜਾਰੀ , ਹੁਣ ਚਾਰੇ ਦੋਸ਼ੀਆਂ ਨੂੰ ਇਸ ਦਿਨ ਹੋਵੇਗੀ ਫਾਂਸੀ[/caption] ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ। -PTCNews


Top News view more...

Latest News view more...