Fri, Apr 19, 2024
Whatsapp

Nirbhaya Case: ਦਿੱਲੀ ਹਾਈਕੋਰਟ ਨੇ ਖਾਰਿਜ ਕੀਤੀ ਕੇਂਦਰ ਸਰਕਾਰ ਦੀ ਅਰਜ਼ੀ, ਕਿਹਾ, ਦੋਸ਼ੀਆਂ ਨੂੰ ਇਕੱਠਿਆਂ ਹੋਵੇਗੀ ਫਾਂਸੀ

Written by  Jashan A -- February 05th 2020 03:35 PM
Nirbhaya Case: ਦਿੱਲੀ ਹਾਈਕੋਰਟ ਨੇ ਖਾਰਿਜ ਕੀਤੀ ਕੇਂਦਰ ਸਰਕਾਰ ਦੀ ਅਰਜ਼ੀ, ਕਿਹਾ, ਦੋਸ਼ੀਆਂ ਨੂੰ ਇਕੱਠਿਆਂ ਹੋਵੇਗੀ ਫਾਂਸੀ

Nirbhaya Case: ਦਿੱਲੀ ਹਾਈਕੋਰਟ ਨੇ ਖਾਰਿਜ ਕੀਤੀ ਕੇਂਦਰ ਸਰਕਾਰ ਦੀ ਅਰਜ਼ੀ, ਕਿਹਾ, ਦੋਸ਼ੀਆਂ ਨੂੰ ਇਕੱਠਿਆਂ ਹੋਵੇਗੀ ਫਾਂਸੀ

Nirbhaya Case:  ਨਿਰਭਿਆ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ ਦੇ ਦੋਸ਼ੀਆਂ ਦੀ ਫਾਂਸੀ 'ਤੇ ਰੋਕ ਦੇ ਵਿਰੁੱਧ ਕੇਂਦਰ ਸਰਕਾਰ  ਦੀ ਪਟੀਸ਼ਨ ਨੂੰ ਅੱਜ ਦਿੱਲੀ ਹਾਈਕੋਰਟ ਨੇ ਖ਼ਾਰਜ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਇਕੱਠੇ ਹੀ ਫਾਂਸੀ ਹੋਵੇਗੀ। ਇਸ ਦੇ ਨਾਲ ਹੀ ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ ਆਪਣੇ ਸਾਰੇ ਕਾਨੂੰਨੀ ਵਿਕਲਪਾਂ ਦੀ ਵਰਤੋਂ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਦੋਸ਼ੀਆਂ ਦੀ ਡੈੱਥ ਵਾਰੰਟ 2 ਵਾਰ ਟਲ ਚੁਕੀ ਹੈ। ਦੋਸ਼ੀ ਵੱਖ-ਵੱਖ ਮਾਮਲੇ 'ਚ ਕਾਨੂੰਨੀ ਬਦਲ ਦੀ ਵਰਤੋਂ ਕਰਦੇ ਹੋਏ ਲਗਾਤਾਰ ਡੈੱਥ ਵਾਰੰਟ ਟਲਵਾਉਣ 'ਚ ਸਫ਼ਲ ਹੁੰਦੇ ਜਾ ਰਹੇ ਸਨ ਪਰ ਹੁਣ ਹਾਈ ਕੋਰਟ ਨੇ ਉਨ੍ਹਾਂ ਨੂੰ 7 ਦਿਨਾਂ ਦੇ ਅੰਦਰ ਹੀ ਸਾਰੇ ਬਦਲ ਉਪਾਅ ਅਜਮਾਉਣ ਲਈ ਕਿਹਾ ਹੈ। https://twitter.com/ANI/status/1224984321498312704?s=20 ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਇਸ ਮਾਮਲੇ 'ਚ ਚਾਰਾਂ ਦੋਸ਼ੀਆਂ ਦੀ ਫਾਂਸੀ 'ਤੇ ਰੋਕ ਲਾਉਣ ਵਾਲੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਬੀਤੀ 1 ਫਰਵਰੀ ਨੂੰ ਦਿੱਲੀ ਹਾਈਕੋਰਟ 'ਚ ਚੁਣੌਤੀ ਦਿੱਤੀ ਸੀ। ਇਸ ਤੋਂ ਬਾਅਦ ਜਸਟਿਸ ਸੁਰੇਸ਼ ਕੁਮਾਰ ਕੈਤ ਨੇ 1 ਅਤੇ 2 ਫਰਵਰੀ ਨੂੰ ਵਿਸ਼ੇਸ਼ ਸੁਣਵਾਈ ਤੋਂ ਬਾਅਦ 2 ਫਰਵਰੀ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। -PTC News


Top News view more...

Latest News view more...